25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਪਿੰਡ ਫੱਗੂ 'ਚ ਅੱਗ ਲੱਗਣ ਨਾਲ ਡੇਢ ਏਕੜ ਕਣਕ ਦੀ ਫ਼ਸਲ ਸੜ ਕੇ ਹੋਈ ਰਾਖ

ਅਜੀਤ ਡੈਸਕ 08-04-2026
ਸਿਰਸਾ, 7 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਫੱਗੂ ਵਿੱਚ ਢਾਣੀਆਂ ਨੇੜੇ ਫੱਗੂ-ਕੁਰੰਗਾਵਾਲੀ ਸੜਕ 'ਤੇ ਅੱਜ ਦੁਪਹਿਰ ਅੱਗ ਲੱਗਣ ਕਾਰਨ ਇੱਕ ਕਿਸਾਨ ਦੇ ਖੇਤ ਵਿੱਚ ਖੜ੍ਹੀ ਲਗਭਗ ਡੇਢ ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ | ਕਣਕ ਦੀ ਫਸਲ ਨੂੰ ਅੱਗ ਲੱਗਦੀ ਦੇਖ ਕੇ ਨੇੜਲੀ ਢਾਣੀ ਦੇ ਵਾਸੀ ਜਸ਼ਨਪ੍ਰੀਤ ਸਿੰਘ, ਬਿੰਦਰ ਸਿੰਘ ਅਤੇ ਸੰਦੀਪ ਸਿੰਘ ਨੇ ਤੁਰੰਤ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਲੋਕਾਂ ਨੂੰ ਸੂਚਨਾ ਦਿੱਤੀ ਅਤੇ ਅੱਗ ਬੁਝਾਉਣ ਲਈ ਆਪਣੇ ਟਰੈਕਟਰਾਂ ਨਾਲ ਕੁਝ ਖੇਤਾਂ ਨੂੰ ਵਾਹ ਦਿੱਤਾ | ਸੂਚਨਾ ਮਿਲਦੇ ਹੀ ਥਾਣਾ ਰੋੜੀ ਪੁਲੀਸ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਕੇ 'ਤੇ ਪਹੁੰਚੇ ਅਤੇ ਟਰੈਕਟਰਾਂ ਨਾਲ ਖੇਤਾਂ ਵਾਹ ਕੇ ਲਗਭਗ ਇੱਕ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ | ਜੇਕਰ ਮੌਸਮ ਖਰਾਬ ਹੁੰਦਾ ਅਤੇ ਹਨੇਰੀ ਚੱਲਦੀ ਹੁੰਦੀ ਤਾਂ ਇਸ ਅੱਗ ਨਾਲ ਕਾਫ਼ੀ ਨੁਕਸਾਨ ਹੋ ਸਕਦਾ ਸੀ | ਇਸ ਲਈ ਅੱਗ ਨੂੰ ਸਮੇਂ ਸਿਰ ਬੁਝਾਉਣ ਨਾਲ ਕਾਫ਼ੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ |
ਇਸ ਖੇਤ ਦੇ ਨੇੜੇ ਹੀ ਇੱਕ ਪੈਟਰੋਲ ਪੰਪ ਸੀ | ਕਿਸਾਨ ਅੱਗ ਲੱਗਣ ਦਾ ਕਾਰਨ ਨੇੜੇ ਦੀ ਫੈਕਟਰੀ ਰੋਡ 'ਤੇ ਹਾਈ-ਵੋਲਟੇਜ ਕੇਬਲ ਜੁਆਇੰਟ ਤੋਂ ਨਿਕਲੀ ਚੰਗਿਆੜੀ ਦੱਸ ਰਹੇ ਹਨ | ਪ੍ਰਭਾਵਿਤ ਕਿਸਾਨ ਲਾਭ ਸਿੰਘ ਵਾਸੀ ਫੱਗੂ ਨੇ ਜਸ਼ਨਪ੍ਰੀਤ ਸਿੰਘ, ਜਲੰਧਰ ਸਿੰਘ ਚੇਅਰਮੈਨ, ਬੂਟਾ ਸਿੰਘ, ਗੁਰਵਿੰਦਰ ਸਿੰਘ, ਤਰਸੇਮ ਸਿੰਘ, ਕੌਰ ਸਿੰਘ, ਗੋਰਾ ਸਿੰਘ ਆਦਿ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਤੋਂ ਫਸਲ ਸੜਨ ਨਾਲ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ | ਇਸ ਦੇ ਨਾਲ ਹੀ ਸੀਜ਼ਨ ਦੌਰਾਨ ਕੁਝ ਦਿਨਾਂ ਲਈ ਫੱਗੂ ਜਾਂ ਕੁਰੰਗਾਵਾਲੀ ਚੌਰਾਹੇ 'ਤੇ ਫਾਇਰ ਬਿ੍ਗੇਡ ਦੀ ਗੱਡੀ ਨੂੰ ਅਸਥਾਈ ਤੌਰ 'ਤੇ ਤਾਇਨਾਤ ਕਰਨ ਦੀ ਮੰਗ ਕੀਤੀ ਗਈ ਤਾਂ ਅਚਾਨਕ ਅੱਗ ਲੱਗਣ ਦੀ ਸਥਿਤੀ ਵਿੱਚ ਫਾਇਰ ਬਿ੍ਗੇਡ ਦੀ ਗੱਡੀ ਆਲੇ ਦੁਆਲੇ ਦੇ ਖੇਤਰ ਵਿੱਚ ਫਸਲਾਂ ਨੂੰ ਤੁਰੰਤ ਨੁਕਸਾਨ ਤੋਂ ਬਚਾਉਣ ਵਿੱਚ ਮਦਦਗਾਰ ਸਾਬਤ ਹੋ ਸਕੇ | ਕਿਸਾਨਾਂ ਨੇ ਕਿਹਾ ਕਿ ਸ਼ਹਿਰਾਂ ਤੋਂ ਪਿੰਡਾਂ ਤੱਕ ਫਾਇਰ ਬਿ੍ਗੇਡ ਦੀਆਂ ਗੱਡੀਆਂ ਪਹੁੰਚਣ ਵਿੱਚ ਸਮਾਂ ਲੱਗਦਾ ਹੈ, ਜਿਸ ਕਾਰਨ ਬਹੁਤ ਨੁਕਸਾਨ ਹੁੰਦਾ ਹੈ | ਜੇਕਰ ਸੀਜ਼ਨ ਦੌਰਾਨ ਇੱਥੇ ਗੱਡੀ ਉਪਲਬਧ ਕਰਵਾਈ ਜਾਵੇ ਤਾਂ ਲੋੜ ਪੈਣ 'ਤੇ ਗੱਡੀ ਸਮੇਂ ਸਿਰ ਪਹੁੰਚ ਜਾਵੇਗੀ ਅਤੇ ਅੱਗ ਬੁਝਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ ਅਤੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ |
ਪਿਛਲੀ ਖ਼ਬਰ ਸਬਰੀਮਾਲਾ ਮੰਦਰ 'ਚ ਔਰਤਾਂ ਦੇ ਦਾਖ਼ਲੇ 'ਤੇ ਰੋਕ ਬਰਕਰਾਰ ਰੱਖੀ ਜਾਵੇ-ਕੇਂਦਰ ਅਗਲੀ ਖ਼ਬਰ ਪੰਥਕ ਇਕੱਤਰਤਾ ਵਿਚ ਨਾ ਬੁਲਾਏ ਜਾਣ 'ਤੇ ਕਾਲਕਾ ਨੇ ਸ਼੍ਰੋਮਣੀ ਕਮੇਟੀ 'ਤੇ ਚੁੱਕੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।