18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਅੰਤਰਰਾਸ਼ਟਰੀ ਪੰਜਾਬੀ ਸਾਹਿਤਕ ਮੰਚ ਵਲੋਂ ਸਾਹਿਤਕ ਇਕੱਤਰਤਾ ਦਾ ਆਯੋਜਨ

ਅਜੀਤ ਡੈਸਕ 07-04-2026
ਨਵੀਂ ਦਿੱਲੀ, 6 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)- ਅੰਤਰਰਾਸ਼ਟਰੀ ਪੰਜਾਬੀ ਸਾਹਿਤਕ ਮੰਚ ਦਿੱਲੀ ਵਲੋਂ ਸਾਹਿਤਕ ਇਕੱਤਰਤਾ ਕੀਤੀ ਗਈ ਜਿਸ ਵਿਚ ਵਿਸ਼ੇਸ਼ ਮਹਿਮਾਨ ਵਜੋਂ ਡਾ. ਸੰਜੇ ਕੁਮਾਰ (ਸਹਿ-ਸੰਸਥਾਪਕ ਅਤੇ ਨਿਰਦੇਸ਼ਕ ਆਸਰੇ ਅਭਿਆਨ) ਨੇ ਸ਼ਿਰਕਤ ਕੀਤੀ | ਮੰਚ ਦੇ ਉਪ-ਪ੍ਰਧਾਨ ਰਮੇਸ਼ ਬੋਰਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਇਕੱਤਰਤਾ ਵਿਚ ਸ਼ੋਭਾ ਮਾûਰ ਬਜਿੰਦਰ ਨੇ ਕਹਾਣੀ ਅਤੇ ਰਾਜਿੰਦਰ ਬਿਆਲਾ ਨੇ ਆਪਣੀਆਂ ਕਵਿਤਾਵਾਂ ਸੁਣਾ ਕੇ ਚੰਗਾ ਰੰਗ ਬੰਨਿ੍ਹਆ | ਕਵਿੱਤਰੀ ਤਰਿੰਦਰ ਕੌਰ ਨੇ ਆਪਣੀਆਂ ਵੱਖੋ-ਵੱਖਰੇ ਰੰਗ ਦੀਆਂ ਕਵਿਤਾਵਾਂ ਸੁਣਾ ਕੇ ਚੰਗੀ ਵਾਹ-ਵਾਹ ਖੱਟੀ | ਇਕੱਤਰਤਾ ਦੀ ਪ੍ਰਧਾਨਗੀ ਕਰਦੇ ਹੋਏ ਰਕੇਸ਼ ਕੁਮਾਰ ਯਾਦਵ ਨੇ ਪੇਸ਼ ਕੀਤੀਆਂ ਗਈਆਂ ਰਚਨਾਵਾਂ ਦੀ ਭਰਭੂਰ ਸ਼ਲਾਘਾ ਕੀਤੀ | ਇਸ ਮੌਕੇ 'ਤੇ ਰਾਜਿੰਦਰ ਬਿਆਲਾ ਦੀ ਨਵੀਂ ਲਿਖੀ ਪੁਸਤਕ 'ਦਾ ਬੁੱਕ ਚੈਲੇਜਿੰਗ ਦਾ ਬੁੱਕ' ਦੀ ਘੁੰਡ ਚੁਕਾਈ ਕੀਤੀ ਗਈ | ਮੰਚ ਦਾ ਸੰਚਾਲਨ ਮੰਚ ਦੇ ਜਨਰਲ ਸਕੱਤਰ ਡਾ. ਕਮਲਜੀਤ ਨੇ ਬਾਖ਼ੂਬੀ ਨਾਲ ਕੀਤਾ | ਉਨ੍ਹਾਂ ਇਸ ਮੌਕੇ 'ਤੇ ਕਿਹਾ ਕਿ ਮੰਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ-ਪ੍ਰਸਾਰ ਲਈ ਲਗਾਤਾਰ ਜੁਟਿਆ ਹੋਇਆ ਹੈ ਅਤੇ ਨਾਲ ਹੀ ਹੋਰਨਾਂ ਨੂੰ ਵੀ ਆਪਣੇ ਨਾਲ ਜੋੜਨ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ | ਇਸ ਸਾਹਿਤਕ ਇਕੱਤਰਤਾ ਵਿਚ ਆਏ ਸਾਰੇ ਲੋਕਾਂ ਦਾ ਮੰਚ ਦੇ ਵਿੱਤ ਸਕੱਤਰ ਮਿਸਰਦੀਪ ਭਾਟੀਆ ਨੇ ਧੰਨਵਾਦ ਕੀਤਾ | ਇਸ ਮੌਕੇ 'ਤੇ ਮੰਚ ਦੇ ਵਿੱਤ ਸਕੱਤਰ ਕੁਲਦੀਪ ਸਿੰਘ, ਸਰਬਜੀਤ ਸਿੰਘ, ਜਗਤਾਰਜੀਤ ਸਿੰਘ, ਡਾ. ਲਖਵੰਤ ਸਿੰਘ, ਡਾ. ਰਜਨੀਸ਼, ਗ਼ਜ਼ਲਗੋ ਜਸਵੰਤ ਸਿੰਘ ਸੇਖਵਾਂ, ਪਰਮਜੀਤ ਕੌਰ ਅਤੇ ਹੋਰ ਸ਼ਖ਼ਸੀਅਤਾਂ ਸ਼ਾਮਿਲ ਸਨ |
ਪਿਛਲੀ ਖ਼ਬਰ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਲੱਗਣਗੇ 1500 ਏ.ਆਈ. ਲੈਸ ਕੈਮਰੇ ਅਗਲੀ ਖ਼ਬਰ ਬਿਜਲਈ ਮੀਟਰ ਅੱਪਡੇਟ ਕਰਨ ਦਾ ਬਹਾਨਾ ਲਗਾ ਕੇ ਠੱਗੀ ਮਾਰਨ ਵਾਲੇ ਪੁਲਿਸ ਨੇ ਕੀਤੇ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।