06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਨੇ ਜਾਰੀ ਕੀਤਾ ਅਕਾਦਮਿਕ ਕੈਲੰਡਰ

ਅਜੀਤ ਡੈਸਕ 04-04-2026
ਨਵੀਂ ਦਿੱਲੀ, 3 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਨੇ ਸੈਸ਼ਨ 2026-27 ਲਈ ਅਕਾਦਮਿਕ ਕੈਲੰਡਰ ਜਾਰੀ ਕਰ ਦਿੱਤਾ ਹੈ, ਜੋ ਕਿ ਦਿੱਲੀ ਦੇ ਸਾਰੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ 'ਤੇ ਲਾਗੂ ਹੋਵੇਗਾ | ਸਕੂਲਾਂ ਨੂੰ ਆਪਣੀਆਂ ਸਮੁੱਚੀਆਂ ਗਤੀਵਿਧੀਆਂ ਇਸ ਕੈਲੰਡਰ ਦੇ ਅਨੁਸਾਰ ਹੀ ਤੈਅ ਕਰਨੀਆਂ ਹੋਣਗੀਆਂ | ਕੈਲੰਡਰ ਵਿਚ ਪ੍ਰੀਖਿਆ, ਛੁੱਟੀਆਂ, ਸਹਿ-ਪਾਠਕ੍ਰਮ, ਸੀ.ਏ., ਜੇ.ਈ.ਈ., ਪ੍ਰਤੀਯੋਗੀ ਪ੍ਰੀਖਿਆਵਾਂ, ਪ੍ਰਤਿਭਾ ਪ੍ਰੀਖਿਆ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ | ਇਸ ਵਾਰ ਇਸ ਕੈਲੰਡਰ ਵਿਚ ਪੰਡਿਤ ਮਦਨ ਮੋਹਨ ਮਾਲਵੀਆ ਵਿੱਦਿਆ ਸ਼ਕਤੀ ਮਿਸ਼ਨ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਜਿਸ ਪ੍ਰਤੀ ਦਸੰਬਰ 2025 ਵਿਚ ਮਨਜ਼ੂਰੀ ਮਿਲ ਗਈ ਸੀ | ਇਸ ਯੋਜਨਾ ਵਿਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸੀ.ਯੂ.ਈ.ਟੀ. ਅਤੇ ਹੋਰ ਰਾਸ਼ਟਰੀ ਪੱਧਰ ਦੀਆਂ ਪ੍ਰਵੇਸ਼ ਪ੍ਰੀਖਿਆਵਾਂ ਦੀ ਤਿਆਰੀ ਲਈ ਮੁਫ਼ਤ ਕੋਚਿੰਗ, ਅਧਿਐਨ ਸਮੱਗਰੀ, ਮੌਕ ਟੈਸਟ ਸ਼ਾਮਿਲ ਹੋਵੇਗਾ |ਵਰਨਣਯੋਗ ਹੈ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਨਵਾਂ ਸੈਸ਼ਨ ਇਕ ਅਪ੍ਰੈਲ ਤੋਂ ਸ਼ੁਰੂ ਹੋ ਚੁੱਕਾ ਹੈ | ਗਿਆਰ੍ਹਵੀਂ ਕਲਾਸ ਵਿਚ ਦਾਖ਼ਲੇ, ਦਸਵੀਂ ਕਲਾਸ ਦਾ ਨਤੀਜਾ ਆਉਣ ਤੋਂ ਬਾਅਦ ਹੀ ਸ਼ੁਰੂ ਹੋਣਗੇ | ਇਸ ਨਾਲ ਹੀ ਦਸਵੀਂ ਅਤੇ ਬਾਰ੍ਹਵੀਂ ਕਲਾਸ ਦੇ ਨਾਨ-ਪਲਾਨ ਦਾਖ਼ਲੇ ਲਈ 25 ਅਪ੍ਰੈਲ ਨੂੰ ਕਾਮਨ ਦਾਖ਼ਲਾ ਟੈਸਟ ਲਿਆ ਜਾਵੇਗਾ |
ਪਿਛਲੀ ਖ਼ਬਰ ਪ੍ਰਾਈਵੇਟ ਸਕੂਲਾਂ ਦੁਆਰਾ ਫ਼ੀਸ ਵਧਾਉਣ 'ਤੇ ਨੈਸ਼ਨਲ ਅਕਾਲੀ ਦਲ ਨੇ ਕੀਤਾ ਵਿਰੋਧ ਅਗਲੀ ਖ਼ਬਰ ਰਸੋਈ ਗੈਸ ਦੀ ਦਿੱਕਤ ਕਾਰਨ ਮਜ਼ਦੂਰ ਹੋ ਰਹੇ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।