ਸਿਰਸਾ, 31 ਮਾਰਚ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਸੁਚਾਨ, ਕੁਸੁੰਬੀ, ਜੋਧਕਾਂ, ਮੋਚੀਵਾਲੀ ਅਤੇ ਇਸ ਦੇ ਨੇੜੇ ਬੀਤੇ ਦਿਨੀਂ ਆਏ ਝੱਖੜ, ਮੀਂਹ ਤੇ ਗੜਿ੍ਹਆਂ ਨਾਲ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਨਿਰੀਖਣ ਕੀਤੀ | ਇਸ ਮੌਕੇ 'ਤੇ ਭਾਜਪਾ ਦੇ ਸੀਨੀਅਰ ਆਗੂ ਅਤੇ ਮੁੱਖ ਮੰਤਰੀ ਦੇ ਸਾਬਕਰ ਰਾਜਸੀ ਸਲਾਹਕਾਰ ਜਗਦੀਸ਼ ਚੋਪੜਾ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਨੁਕਸਾਨੀਆਂ ਫ਼ਸਲਾਂ ਦੀ ਹਰਿਆਣਾ ਸਰਕਾਰ ਭਰਪਾਈ ਕਰੇਗੀ |ਭਾਜਪਾ ਆਗੂ ਜਗਦੀਸ਼ ਚੋਪੜਾ ਅਤੇ ਰੋਹਤਾਸ਼ ਜਾਂਗੜਾ ਨੇ ਨੁਕਸਾਨੀਆਂ ਫ਼ਸਲਾ ਦਾ ਜਾਇਜ਼ਾ ਲੈਣ ਪ੍ਰਭਾਵਿਤ ਕਿਸਾਨਾਂ ਨਾਲ ਗੱਲਬਾਤ ਕੀਤੀ | ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਰਾਹਤ ਲਈ ਲੋੜੀਂਦੀ ਕਾਰਵਾਈ ਕਰੇਗਾ | ਉਨ੍ਹਾਂ ਨੇ ਕਿਹਾ ਕਿ ਝੱਖੜ ਅਤੇ ਮੀਂਹ ਨੇ ਕਈ ਪਿੰਡਾਂ ਵਿੱਚ ਕਾਫ਼ੀ ਨੁਕਸਾਨ ਕੀਤਾ ਹੈ | ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਨੁਕਸਾਨੀ ਗਈ ਫਸਲ ਦੇ ਹਰ ਦਾਣੇ ਦਾ ਭੁਗਤਾਨ ਕਰੇਗੀ | ਮੌਜੂਦਾ ਸਰਕਾਰ ਕਿਸਾਨਾਂ ਦੇ ਦੁੱਖ ਨੂੰ ਸਮਝਦੀ ਹੈ | ਪਹਿਲਾਂ ਵੀ ਸਰਕਾਰ ਨੇ ਕਿਸਾਨਾਂ ਦੇ ਖਾਤਿਆਂ ਵਿੱਚ ਨੁਕਸਾਨੀਆਂ ਗਈਆਂ ਫਸਲਾਂ ਲਈ ਕਰੋੜਾਂ ਰੁਪਏ ਮੁਆਵਜ਼ੇ ਵਜੋਂ ਜਮ?ਹਾ ਕਰਵਾਏ ਹਨ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਹਨੂੰਮਾਨ ਕੁੰਡੂ, ਮੰਡਲ ਪ੍ਰਧਾਨ ਰੋਹਤਾਸ਼ ਪਲਥਾਨੀਆ, ਮਾਰਕੀਟ ਕਮੇਟੀ ਡਿੰਗ ਦੇ ਚੇਅਰਮੈਨ ਰਵਿੰਦਰ ਚੌਹਾਨ, ਸੁਰਿੰਦਰ ਜੇਵਲੀਆ, ਪ੍ਰਭੂ ਰਾਮ ਜਾਂਗੜਾ, ਸਤਪਾਲ ਪਲਥਾਨੀਆ, ਗੌਰੀ ਸ਼ੰਕਰ ਖਿਲੇਰੀ, ਮਨੋਜ ਪੂਨੀਆ, ਸਤਪਾਲ ਗੋਦਾਰਾ, ਮਾਨ ਸਿੰਘ ਪਲਥਾਨੀਆ, ਸਤਪਾਲ ਗਿਰੀ ਅਤੇ ਸੁਭਾਸ਼ ਗਿਰੀ ਹਾਜ਼ਰ ਸਨ |