ਗੂਹਲਾ ਚੀਕਾ, 31 ਮਾਰਚ(ਓ.ਪੀ. ਸੈਣੀ)-ਕੁਰੂਕਸ਼ੇਤਰ ਦੇ ਸਾਬਕਾ ਲੋਕ ਸਭਾ ਮੈਂਬਰ ਅਤੇ ਹਰਿਆਣਾ ਸਰਕਾਰ ਦੇ ਸਾਬਕਾ ਊਰਜਾ ਮੰਤਰੀ ਓਮ ਪ੍ਰਕਾਸ਼ ਜਿੰਦਲ ਦੀ ਬਰਸੀ 'ਤੇ ਓਪੀ ਜਿੰਦਲ ਪਾਰਕ ਵਿਖੇ ਉਨ੍ਹਾਂ ਨੂੰ ਸ਼ਰਧਾ ਨਾਲ ਯਾਦ ਕੀਤਾ ਗਿਆ | ਇਲਾਕੇ ਦੇ ਪਤਵੰਤਿਆਂ, ਸਮਾਜ ਸੇਵਕਾਂ ਅਤੇ ਨਿਵਾਸੀਆਂ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੂੰ ਦਿਲੋਂ ਸ਼ਰਧਾਂਜਲੀ ਦਿੱਤੀ | ਸਮਾਗਮ ਦੌਰਾਨ, ਹਾਜ਼ਰੀਨ ਨੇ ਬਾਊਜੀ ਦੇ ਬੁੱਤ 'ਤੇ ਫੁਲ ਮਾਲਾ ਭੇਟ ਕੀਤੀਆਂ ਅਤੇ ਬਾਊਜੀ ਓਮ ਪ੍ਰਕਾਸ਼ ਜਿੰਦਲ ਦੁਆਰਾ ਦਿਖਾਏ ਗਏ ਮਾਰਗ 'ਤੇ ਚੱਲਣ ਦਾ ਪ੍ਰਣ ਲਿਆ | ਸਮਾਜ ਸੇਵਕ ਪਵਨ ਗਰਗ ਨੇ ਉਨ੍ਹਾਂ ਨੂੰ ਸ਼ਰਧਾ ਨਾਲ ਯਾਦ ਕਰਦੇ ਹੋਏ ਉਨ੍ਹਾਂ ਦੇ ਜੀਵਨ ਦੇ ਕਈ ਪ੍ਰੇਰਨਾਦਾਇਕ ਕਿੱਸੇ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਓਮ ਪ੍ਰਕਾਸ਼ ਜਿੰਦਲ ਸਿਰਫ ਇਕ ਸਿਆਸਤਦਾਨ ਹੀ ਨਹੀਂ ਸਨ, ਸਗੋਂ ਜਨਤਾ ਦੇ ਇਕ ਸੱਚੇ ਨੇਤਾ ਸਨ, ਜਿਨ੍ਹਾਂ ਨੇ ਆਪਣਾ ਜੀਵਨ ਸਮਾਜ ਸੇਵਾ ਲਈ ਸਮਰਪਿਤ ਕਰ ਦਿੱਤਾ ਸੀ | ਉਨ੍ਹਾਂ ਨੇ ਬਹੁਤ ਕੰਮ ਕੀਤਾ, ਖ਼ਾਸ ਕਰਕੇ ਪਛੜੇ ਵਰਗਾਂ, ਦੱਬੇ-ਕੁਚਲੇ ਲੋਕਾਂ ਅਤੇ ਕਿਸਾਨਾਂ ਦੇ ਉਥਾਨ ਲਈ, ਜਿਸ ਕਾਰਨ ਉਹ ਅੱਜ ਵੀ ਲੋਕਾਂ ਦੇ ਦਿਲਾਂ 'ਚ ਜ਼ਿੰਦਾ ਹਨ | ਉਨ੍ਹਾਂ ਦੇ ਕੰਮਾਂ ਅਤੇ ਵਿਚਾਰਾਂ ਨੇ ਸਮਾਜ ਦੇ ਹਰ ਵਰਗ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਅਤੇ ਮੌਜੂਦਾ ਸੰਸਦ ਮੈਂਬਰ ਨਵੀਨ ਜਿੰਦਲ ਬਾਉਜੀ ਓਮ ਪ੍ਰਕਾਸ਼ ਜਿੰਦਲ ਦੇ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਨੂੰ ਲਗਾਤਾਰ ਅੱਗੇ ਵਧਾ ਰਹੇ ਹਨ | ਉਹ ਕੁਰੂਕਸ਼ੇਤਰ ਲੋਕ ਸਭਾ ਹਲਕੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹਨ ਅਤੇ ਖੇਤਰ ਵਿਚ ਸਿੱਖਿਆ, ਰੁਜ਼ਗਾਰ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹਨ | ਇਸ ਮੌਕੇ ਪੰਡਿਤ ਕਰਮਚੰਦ ਸ਼ਰਮਾ, ਮਹੀਪਾਲ ਅਮੀਨ, ਸਤਪਾਲ ਸਰਪੰਚ ਧੂਰਾਲਾ, ਸੁਖਵਿੰਦਰ ਸਰਪੰਚ, ਸੋਹਣ ਸੈਣੀ, ਸਰਪੰਚ ਜਸਵਿੰਦਰ ਸੈਣੀ ਸਰਪੰਚ, ਨੈਫੇ ਸਿੰਘ ਗੁਰਜਰ ਸਾਬਕਾ ਸਰਪੰਚ, ਰੌਕੀ ਸੈਣੀ, ਸੱਜੂ ਗੁਰਜਰ, ਗੁਰਦੀਪ ਪ੍ਰਜਾਪਤ, ਜਗਪਾਲ ਸਿੰਘ, ਬਲਦੇਵ ਕਲਿਆਣ ਐਡਵੋਕੇਟ, ਪ੍ਰਤੀਮਾ ਕਨਵੀਨ ਸਰਪੰਚ, ਮਨਦੀਪ ਸੈਣੀ ਸਰਪੰਚ, ਅਗਰਵਾਲ, ਜਗਦੀਸ ਨਹਿਰਾ, ਸ੍ਰੀਰਾਮ ਸ਼ਰਮਾ, ਪਰਮਜੀਤ ਸਰਪੰਚ, ਰਾਜਿੰਦਰ ਰਾਜਪੂਤ, ਸ਼ਾਹਬਾਦ ਹਲਕਾ ਇੰਚਾਰਜ ਅਜੈਬ ਸਿੰਘ, ਪਿਹੋਵਾ ਹਲਕਾ ਇੰਚਾਰਜ ਜੀਤ ਰਾਮ ਅਤੇ ਪਤਵੰਤੇ ਹਾਜ਼ਰ ਸਨ |