10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਟੋਹਾਣਾ ਵਿਚ ਗੈਸ ਸਿਲੰਡਰਾਂ ਲਈ ਲੱਗ ਰਹੀਆਂ ਹਨ ਲੰਬੀਆਂ ਲੰਬੀਆਂ ਲਾਈਨਾਂ

ਅਜੀਤ ਡੈਸਕ 29-03-2026
ਟੋਹਾਣਾ, 28 ਮਾਰਚ (ਮਨਜੀਤ ਸਿੰਘ) - ਦਮਕੌਰਾ ਰੋਡ ਟੋਹਾਣਾ 'ਤੇ ਪੈਂਦੀ ਗੈੱਸ ਏਜੰਸੀ ਵਿੱਚ ਗੈੱਸ ਸਿਲੰਡਰਾਂ ਨੂੰ ਲੈ ਕੇ ਅਜੇ ਵੀ ਗਹਿਮਾ ਗਹਿਮੀ ਦਾ ਮਾਹੌਲ ਬਣਿਆ ਹੋਇਆ ਹੈ | ਲੋਕ ਸਵੇਰ ਤੋਂ ਹੀ ਲੰਬੀਆਂ ਲਾਈਨਾਂ ਵਿੱਚ ਖੜ੍ਹ ਕੇ ਸਿਲੰਡਰ ਲੈਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ, ਪਰ ਫਿਰ ਵੀ ਬਹੁਤ ਸਾਰੇ ਲੋਕਾਂ ਨੂੰ ਸਿਲੰਡਰ ਨਹੀਂ ਮਿਲ ਰਿਹਾ | ਅੱਜ ਸਵੇਰੇ ਲਾਈਨ ਵਿੱਚ ਖੜ੍ਹੀ ਇੱਕ ਲੜਕੀ ਨੂੰ ਅਚਾਨਕ ਚੱਕਰ ਆ ਗਿਆ ਅਤੇ ਉਹ ਥਾਂ 'ਤੇ ਹੀ ਡਿਗ ਪਈ | ਉਸ ਨੂੰ ਤੁਰੰਤ ਟੋਹਾਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗੈੱਸ ਸਿਲੰਡਰਾਂ ਦੀ ਕਮੀ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਖ਼ੱਜਲ਼-ਖ਼ੁਆਰ ਹੋਣਾ ਪੈ ਰਿਹਾ ਹੈ | ਸਵੇਰੇ ਤੋਂ ਲਾਈਨ ਵਿੱਚ ਲੱਗਣ ਦੇ ਬਾਵਜੂਦ ਕਈ ਲੋਕਾਂ ਦੀ ਵਾਰੀ ਨਹੀਂ ਆਉਂਦੀ, ਜਿਸ ਕਾਰਨ ਉਹ ਨਿਰਾਸ਼ ਹੋ ਕੇ ਵਾਪਸ ਘਰ ਪਰਤ ਜਾਂਦੇ ਹਨ ਅਤੇ ਅਗਲੇ ਦਿਨ ਫਿਰ ਤੋਂ ਲਾਈਨ ਵਿੱਚ ਖੜ੍ਹਨਾ ਪੈਂਦਾ ਹੈ | ਭਾਵੇਂ ਸਰਕਾਰ ਵੱਲੋਂ ਗੈੱਸ, ਡੀਜ਼ਲ ਅਤੇ ਪੈਟਰੋਲ ਦੀ ਸਪਲਾਈ ਨੂੰ ਲੈ ਕੇ ਵੱਖ-ਵੱਖ ਦਾਅਵੇ ਅਤੇ ਵਾਅਦੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਵਿੱਚ ਲੋਕਾਂ ਨੂੰ ਅਜੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੈੱਸ ਸਿਲੰਡਰਾਂ ਦੀ ਸਪਲਾਈ ਨੂੰ ਸੁਚਾਰੂ ਬਣਾਇਆ ਜਾਵੇ ਤਾਂ ਜੋ ਆਮ ਜਨਤਾ ਨੂੰ ਹੋਰ ਪਰੇਸ਼ਾਨੀ ਨਾ ਝੇਲਣੀ ਪਵੇ |
ਪਿਛਲੀ ਖ਼ਬਰ ਨਿਵੇਸ਼ ਦੇ ਨਾਂਅ 'ਤੇ ਕਰੋੜਾਂ ਦੀ ਧੋਖਾਧੜੀ ਕਰਨ ਵਾਲੀ ਕੰਪਨੀ ਦੀ ਐਮ. ਡੀ. ਗਿ੍ਫ਼ਤਾਰ ਅਗਲੀ ਖ਼ਬਰ ਕੁੱਟਮਾਰ ਦੇ ਮਾਮਲੇ ਵਿਚ ਤਿੰਨ ਵਿਅਕਤੀ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।