10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਕੁੱਟਮਾਰ ਦੇ ਮਾਮਲੇ ਵਿਚ ਤਿੰਨ ਵਿਅਕਤੀ ਬਰੀ

ਅਜੀਤ ਡੈਸਕ 29-03-2026
ਮੂਨਕ, 28 ਮਾਰਚ (ਵਰਿੰਦਰ ਭਾਰਦਵਾਜ)-ਮਾਣਯੋਗ ਹਰਜਿੰਦਰ ਸਿੰਘ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਮੂਨਕ ਵੱਲੋਂ ਕੁੱਟਮਾਰ ਦੇ ਇੱਕ ਮੁਕੱਦਮੇ ਵਿੱਚ ਤਿੰਨ ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਜਾਣਕਾਰੀ ਦਿੰਦੇ ਹੋਏ ਬਚਾਅ ਪੱਖ ਦੇ ਵਕੀਲ ਅਮਰਿੰਦਰ ਸਿੰਘ ਕੌੜਾ ਨੇ ਦੱਸਿਆ ਕਿ 13/09/2020 ਨੂੰ ਤਿੰਨ ਵਿਅਕਤੀਆਂ (ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਬਲਦੇਵ ਸਿੰਘ) ਵਿਰੁੱਧ ਪੁਲਿਸ ਸਟੇਸ਼ਨ ਮੂਨਕ ਵਿੱਚ ਆਈ.ਪੀ.ਸੀ.ਦੀ ਧਾਰਾ 323/341/506/201/34 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ | ਮੁਕੱਦਮੇ ਦੀ ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਅਮਰਿੰਦਰ ਸਿੰਘ ਕੌੜਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ, ਮਾਣਯੋਗ ਹਰਜਿੰਦਰ ਸਿੰਘ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਮੂਨਕ ਵਲੋਂ ਤਿੰਨੇ ਵਿਅਕਤੀਆਂ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ ਗਿਆ |
ਪਿਛਲੀ ਖ਼ਬਰ ਟੋਹਾਣਾ ਵਿਚ ਗੈਸ ਸਿਲੰਡਰਾਂ ਲਈ ਲੱਗ ਰਹੀਆਂ ਹਨ ਲੰਬੀਆਂ ਲੰਬੀਆਂ ਲਾਈਨਾਂ ਅਗਲੀ ਖ਼ਬਰ ਇੱਟ ਦੇ ਭਾਅ ਅਸਮਾਨੀ ਚੜੇ੍ਹ, ਮੱਧ ਵਰਗੀ ਪਰਿਵਾਰਾਂ ਨੂੰ ਆਪਣੇ ਮਕਾਨ ਬਣਾਉਣ ਦੀ ਚਿੰਤਾ ਸਤਾਉਣ ਲੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।