18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਗੁਰਦੁਆਰਾ ਸਕੂਲ ਢਾਣੀ ਲਾਂਬਾ ਵਿਖੇ ਤਿੰਨ ਦਿਨਾਂ ਧਾਰਮਿਕ ਸਮਾਗਮ ਕਰਵਾਇਆ <br/>

ਬੀਬੀ ਜਸਪ੍ਰੀਤ ਕੌਰ ਪਟਿਆਲਾ ਦਾ ਰਾਗੀ ਜਥਾ ਗੁਰੂ ਇਤਿਹਾਸ ਸੁਣਾਉਂਦੇ ਹੋਏ (ਹੇਠਾਂ) ਹਾਜ਼ਰ ਸੰਗਤਾਂ | ਤਸਵੀਰਾਂ : ਬੇਅੰਤ ਕੌਰ ਮੰਡੇਰ <br/> 22-02-2026
ਰਤੀਆ, 21 ਫਰਵਰੀ (ਬੇਅੰਤ ਕੌਰ ਮੰਡੇਰ)-ਬਾਬਾ ਕਿ੍ਪਾਲ ਸਿੰਘ ਕਾਰ ਸੇਵਾ ਵਾਲੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਕੂਲ ਢਾਣੀ ਲਾਂਬਾ ਵਿਖੇ ਸ੍ਰੀ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਦਿੱਲੀ ਫ਼ਤਹਿ ਦਿਵਸ ਨੂੰ ਸਮਰਪਿਤ ਤਿੰਨ ਦਿਨਾਂ ਧਾਰਮਿਕ ਸਮਾਗਮ ਕਰਵਾਇਆ | ਸਮਾਗਮ ਦੇ ਦੂਜੇ ਦਿਨ ਨਾਮ ਸਿਮਰਨ ਸਮਾਗਮ ਕਰਵਾਇਆ ਤੇ ਤੀਜੇ ਦਿਨ ਗੁਰਮਤਿ ਸਮਾਗਮ ਕਰਵਾਇਆ | ਵੱਡੀ ਗਿਣਤੀ 'ਚ ਖੇਤਰ ਦੇ ਸ਼ਰਧਾਲੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਧਾ ਸਵਰੂਪ ਆਸ਼ੀਰਵਾਦ ਪ੍ਰਾਪਤ ਕੀਤਾ | ਬੀਬੀ ਜਸਪ੍ਰੀਤ ਕੌਰ ਪਟਿਆਲਾ ਦੇ ਰਾਗੀ ਜਥੇ, ਗੁਰਪ੍ਰਤਾਪ ਸਿੰਘ ਪਦਮ ਦੇ ਢਾਡੀ ਜਥੇ ਤੇ ਵੱਖ-ਵੱਖ ਪ੍ਰਚਾਰਕਾਂ ਨੇ ਗੁਰੂ ਸਾਹਿਬਾਨ ਦੇ ਇਤਿਹਾਸ ਨਾਲ ਜੋੜ ਕੇ ਦਰਸ਼ਕਾਂ ਨੂੰ ਨਿਹਾਲ ਕੀਤਾ | ਭਾਈ ਕਿਸ਼ਨ ਸਿੰਘ ਨੇ ਮੰਚ ਸੰਚਾਲਨ ਕੀਤਾ | ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਾਕਾ ਸਿੰਘ ਲਧੂਵਾਸ, ਇਕਬਾਲ ਸਿੰਘ ਖੋਖਰ, ਗੁਰਮੇਲ ਸਿੰਘ ਸਹਿਨਾਲ, ਜਥੇਦਾਰ ਕਰਮਜੀਤ ਸਿੰਘ ਸਾਲਮਖੇੜਾ ਤੇ ਬੀਬੀ ਅਮਨਪ੍ਰੀਤ ਕੌਰ ਇਸ ਸਮਾਗਮ 'ਚ ਸ਼ਾਮਿਲ ਹੋਏ ਤੇ ਵਿਚਾਰਾਂ ਪੇਸ਼ ਕੀਤੀਆਂ |

ਪਿਛਲੀ ਖ਼ਬਰ ਆਪਣੀ ਮਾਂ ਬੋਲੀ 'ਤੇ ਮਾਣ ਕਰੋ; ਇਹ ਸਾਡੀ ਅਸਲੀ ਪਛਾਣ ਹੈ-ਡਾ. ਜਗਮੋਹਨ ਸਿੰਘ <br/> ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।