ਮੋਟਰਸਾਈਕਲ ਚੋਰ ਗ੍ਰਿਫ਼ਤਾਰ
ਯਮੁਨਾਨਗਰ, 18 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਵਾਹਨ ਚੋਰੀ ਵਿਰੋਧੀ ਸੈੱਲ ਦੀ ਟੀਮ ਨੇ ਮੋਟਰਸਾਈਕਲ ਚੋਰ ਨੂੰ ਗ੍ਰਿਫ਼ਤਾਰ ਕੀਤਾ ਤੇ ਚੋਰੀ ਹੋਈ ਮੋਟਰਸਾਈਕਲ ਬਰਾਮਦ ਕੀਤੀ। ਵਾਹਨ ਚੋਰੀ ਵਿਰੋਧੀ ਸੈੱਲ ਦੇ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਇਕ ਨੌਜਵਾਨ ਚੋਰੀ ਹੋਈ ਮੋਟਰਸਾਈਕਲ ਲੈ ਕੇ ਕਲਾਨੌਰ ਸਰਹੱਦ ਰਾਹੀਂ ਉੱਤਰ ਪ੍ਰਦੇਸ਼ ਵੱਲ ਜਾ ਰਿਹਾ ਹੈ।
ਅਜੀਤ ਡੈਸਕ
19-10-2026