18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਜਲੰਧਰ ਦੇ ਐੱਸ.ਡੀ.ਐਮ -1 ਰਣਦੀਪ ਸਿੰਘ ਹੀਰ ਤੇ ਐੱਸ.ਡੀ.ਐਮ-2 ਸ਼ਾਇਰੀ ਮਲਹੋਤਰਾ ਦਾ ਤਬਾਦਲਾ <br/>

ਅਜੀਤ ਡੈਸਕ 22-02-2026
ਜਲੰਧਰ, 21 ਫਰਵਰੀ (ਚੰਦੀਪ ਭੱਲਾ)- ਪੰਜਾਬ ਸਰਕਾਰ ਵਲੋਂ ਵੱਡੇ ਪੱਧਰ 'ਤੇ ਆਈ.ਏ.ਐੱਸ. ਅਤੇ ਪੀ.ਸੀ.ਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਜਿਸ ਤਹਿਤ ਜਲੰਧਰ ਦੇ ਐੱਸ.ਡੀ.ਐਮ-1 ਰਣਦੀਪ ਸਿੰਘ ਹੀਰ ਤੇ ਐੱਸ.ਡੀ.ਐਮ-2 ਸ਼ਾਇਰੀ ਮਲਹੋਤਰਾ ਦਾ ਵੀ ਤਬਾਦਲਾ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਮਿਸ ਦਿਵਿਆ (ਆਈ.ਏ.ਐੱਸ.) ਨੂੰ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਲਗਾਇਆ ਹੈ ਉਹ ਪਹਿਲੇ ਉਪ ਮੰਡਲ ਮੈਜਿਸਟਰੇਟ ਖਰੜ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ | ਇਨ੍ਹਾਂ ਤਬਾਦਲਿਆਂ ਦੀ ਸੂਚੀ ਅਨੁਸਾਰ ਜਲੰਧਰ ਦੇ ਐੱਸ.ਡੀ.ਐਮ.-1 ਰਣਦੀਪ ਸਿੰਘ ਹੀਰ ਨੂੰ ਐੱਸ.ਡੀ.ਐਮ. ਫਗਵਾੜਾ ਜਸ਼ਨਜੀਤ ਸਿੰਘ ਦੀ ਥਾਂ 'ਤੇ ਲਗਾਇਆ ਗਿਆ ਹੈ ਤੇ ਐੱਸ.ਡੀ.ਐਮ-2 ਸ਼ਾਇਰੀ ਮਲਹੋਤਰਾ ਨੂੰ ਹੁਸ਼ਿਆਰਪੁਰ ਵਿਖੇ ਬਤੌਰ ਐਸ.ਡੀ.ਐਮ ਗੁਰਸਿਮਰਜੀਤ ਕੌਰ ਦੀ ਥਾਂ 'ਤੇ ਲਗਾਇਆ ਗਿਆ ਹੈ | ਇਸ ਤਰ੍ਹਾਂ ਪੰਜਾਬ ਸਰਕਾਰ ਵਲੋਂ ਕੁੱਲ 96 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਤੇ ਇਸੇ ਤਹਿਤ ਆਦਮਪੁਰ ਦੇ ਐੱਸ.ਡੀ.ਐਮ. ਵਿਵੇਕ ਕੁਮਾਰ ਮੋਦੀ ਨੂੰ ਵੀ ਏ.ਡੀ.ਸੀ (ਜ) ਬਰਨਾਲਾ ਤਾਇਨਾਤ ਕੀਤਾ ਗਿਆ ਹੈ |

ਪਿਛਲੀ ਖ਼ਬਰ ਹਰਿਆਣਾ ਕਮੇਟੀ ਦਾ ਪ੍ਰਧਾਨ ਆਪਣੀਆਂ ਨਕਾਮੀਆਂ ਨੂੰ ਛੁਪਾਉਣ ਲਈ ਦੂਜੇ ਮੈਂਬਰਾਂ 'ਤੇ ਮੜ ਰਿਹੈ ਦੋਸ਼-ਜੋਗਾ ਸਿੰਘ ਅਗਲੀ ਖ਼ਬਰ ਕੇ. ਐਮ. ਵੀ. ਕਾਲਜ ਦੀਆਂ ਵਿਦਿਆਰਥਣਾਂ ਵਲੋਂ 'ਮੌਕ' ਬਜਟ ਪੇਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।