06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸ੍ਰੀ ਮਾਤਾ ਮਹਾਂਕਾਲੀ ਸੇਵਾ ਸੰਮਤੀ ਟੋਹਾਣਾ ਵਲੋਂ ਛੇ ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਦਾ ਆਯੋਜਨ <br/>

ਸ੍ਰੀ ਮਾਤਾ ਮਹਾਂਕਾਲੀ ਸੇਵਾ ਸੰਮਤੀ ਟੋਹਾਣਾ ਵਲੋਂ 6 ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਮੌਕੇ ਡਾ. ਵਿਰੇਂਦਰ ਤੇ ਹੋਰ ਅਸ਼ੀਰਵਾਦ ਦਿੰਦੇ ਹੋਏ | ਤਸਵੀਰ : ਮਨਜੀਤ ਸਿੰਘ ਟੋਹਾਣਾ <br/> 25-01-2026
ਟੋਹਾਣਾ/ਜਾਖ਼ਲ, 24 ਜਨਵਰੀ (ਮਨਜੀਤ ਸਿੰਘ)-ਸ੍ਰੀ ਮਾਤਾ ਮਹਾਂਕਾਲੀ ਸੇਵਾ ਸਮਿਤੀ ਨੇ ਟੋਹਾਣਾ ਦੇ ਸ੍ਰੀ ਮਾਤਾ ਮਹਾਂਕਾਲੀ ਮੰਦਰ ਵਿਖੇ ਸ਼ਰਧਾ ਤੇ ਸਮਾਜਿਕ ਕਦਰਾਂ ਕੀਮਤਾਂ ਨਾਲ ਛੇ ਲੋੜਵੰਦ ਲੜਕੀਆਂ ਲਈ ਸਮੂਹਿਕ ਵਿਆਹ ਸਮਾਰੋਹ ਦਾ ਆਯੋਜਨ ਕੀਤਾ | ਇਸ ਮੌਕੇ ਸਮਾਜ ਸੇਵਾ ਤੇ ਮਨੁੱਖੀ ਕਦਰਾਂ-ਕੀਮਤਾਂ ਦੀ ਇਕ ਪ੍ਰੇਰਨਾਦਾਇਕ ਉਦਾਹਰਨ ਪੇਸ਼ ਕੀਤੀ | ਡਾ. ਵੀਰੇਂਦਰ ਸਿੰਘ ਨੇ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਮੰਦਰ ਪਰਿਸਰ ਦਾ ਦੌਰਾ ਕੀਤਾ | ਉਨ੍ਹਾਂ ਨੇ ਨਵ-ਵਿਆਹੇ ਜੋੜਿਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਸੁਖੀ ਖ਼ੁਸ਼ਹਾਲ ਵਿਆਹੁਤਾ ਜੀਵਨ ਦੀ ਕਾਮਨਾ ਕੀਤੀ | ਡਾ. ਵੀਰੇਂਦਰ ਸਿੰਘ ਦੀ ਮੌਜੂਦਗੀ ਨੇ ਸਮਾਗਮ ਦੀ ਸ਼ਾਨ ਨੂੰ ਹੋਰ ਵਧਾ ਦਿੱਤਾ | ਸਮਾਗਮ ਦੇ ਅੰਤ ਵਿਚ ਸ੍ਰੀ ਮਾਤਾ ਮਹਾਂਕਾਲੀ ਸੇਵਾ ਸੰਮਤੀ ਦੇ ਅਧਿਕਾਰੀਆਂ ਅਤੇ ਮੈਂਬਰਾਂ ਨੇ ਡਾ. ਵੀਰੇਂਦਰ ਸਿੰਘ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਕਮੇਟੀ ਮੈਂਬਰਾਂ ਨੇ ਅਜਿਹੇ ਸਮਾਜ ਸੇਵਕਾਂ ਦੇ ਅਗਵਾਈ ਅਤੇ ਆਸ਼ੀਰਵਾਦ ਲਈ ਸਮਾਜ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ 26 ਜਨਵਰੀ ਤੋਂ ਪਹਿਲਾਂ ਰਾਜਧਾਨੀ ਹਾਈ ਅਲਰਟ 'ਤੇ ਦਿੱਲੀ ਪੁਲਿਸ ਚੱਪੇ-ਚੱਪੇ 'ਤੇ ਰੱਖ ਰਹੀ ਹੈ ਨਜ਼ਰ ਅਗਲੀ ਖ਼ਬਰ ਫਾਇਰ ਕਰਮਚਾਰੀਆਂ ਨੇ ਮੰਗਾਂ ਸੰਬੰਧੀ ਫਾਇਰ ਅਫਸਰ ਨੂੰ ਮੰਗ ਪੱਤਰ ਸੌਂਪਿਆ ਮੰਗਾਂ ਪੂਰੀਆਂ ਨਾ ਹੋਣ 'ਤੇ ਹੜਤਾਲ ਦੀ ਦਿੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।