30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸ੍ਰੀਮਤ ਸਿਟੀ ਸੈਂਟਰ ’ਚ ਸ਼ੁਰੂ ਹੋਇਆ ਵਿਸ਼ਾਲ ਦੀਵਾਲੀ ਮੇਲਾ

ਸਿਰਸਾ, 29 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਡੱਬਵਾਲੀ ਰੋਡ ’ਤੇ ਸਥਿਤ ਸ੍ਰੀਮਤ ਸਿਟੀ ਸੈਂਟਰ ਵਿਖੇ ਦਸ ਰੋਜ਼ਾ ਦੀਵਾਲੀ ਮੇਲੇ ਦੀ ਸ਼ਾਨਦਾਰ ਸ਼ੁਰੂਆਤ ਹੋਈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਚਾਰ ਦਰਜਨ ਤੋਂ ਵੱਧ ਕਾਰੋਬਾਰੀਆਂ ਨੇ ਸਿਟੀ ਸੈਂਟਰ ਕੰਪਲੈਕਸ ਵਿਚ ਆਪਣੇ ਸਟਾਲ ਲਾਏ ਹੋਏ ਹਨ।

ਅਜੀਤ ਡੈਸਕ 30-10-2026
ਸਿਰਸਾ, 29 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਡੱਬਵਾਲੀ ਰੋਡ ’ਤੇ ਸਥਿਤ ਸ੍ਰੀਮਤ ਸਿਟੀ ਸੈਂਟਰ ਵਿਖੇ ਦਸ ਰੋਜ਼ਾ ਦੀਵਾਲੀ ਮੇਲੇ ਦੀ ਸ਼ਾਨਦਾਰ ਸ਼ੁਰੂਆਤ ਹੋਈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਚਾਰ ਦਰਜਨ ਤੋਂ ਵੱਧ ਕਾਰੋਬਾਰੀਆਂ ਨੇ ਸਿਟੀ ਸੈਂਟਰ ਕੰਪਲੈਕਸ ਵਿਚ ਆਪਣੇ ਸਟਾਲ ਲਾਏ ਹੋਏ ਹਨ। ਇਹ ਮੇਲਾ 5 ਨਵੰਬਰ ਤੱਕ ਹਰ ਰੋਜ਼ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਲਗਾਇਆ ਜਾਵੇਗਾ। ਮੇਲੇ ਦੇ ਪਹਿਲੇ ਦਿਨ ਧਵਾਨੀ ਮਿਊਜ਼ੀਕਲ ਗਰੁੱਪ ਨੇ ਸੂਫੀ ਗੀਤ ਪੇਸ਼ ਕਰਕੇ ਹਾਜ਼ਰੀਨ ਦਾ ਮਨ ਮੋਹ ਲਿਆ। ਕਲਾਕਾਰਾਂ ਨੇ ਲੋਕਾਂ ਦੇ ਕਹਿਣ ’ਤੇ ਗੀਤ ਵੀ ਪੇਸ਼ ਕੀਤੇ। ਸ੍ਰੀਮਤ ਟੇਕਸਵਰਥ ਪ੍ਰਾ. ਲਿਮਟਿਡ ਦੇ ਡਾਇਰੈਕਟਰ ਸੰਜੀਵ ਜੈਨ ਐਡਵੋਕੇਟ ਨੇ ਦੀਵਾਲੀ ਮੇਲੇ ਵਿਚ ਲਗਾਏ ਗਏ ਸਟਾਲ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਸਮਾਜ ਸੇਵੀ ਐਸ. ਕੇ. ਸੇਤੀਆ ਵੀ ਸਨ। ਮੇਲੇ ਵਿਚ ਸਟਾਲ ਲਗਾਉਣ ਵਾਲੇ ਕਾਰੋਬਾਰੀਆਂ ਨੇ ਸਿਟੀ ਸੈਂਟਰ ਦੀ ਸ਼ਾਨ ਦੀ ਸ਼ਲਾਘਾ ਕੀਤੀ। ਸਿਟੀ ਸੈਂਟਰ ਨੇ ਕਾਰੋਬਾਰੀਆਂ ਨੂੰ ਆਪਣੇ ਸਟਾਲ ਲਗਾਉਣ ਲਈ ਖਾਲੀ ਥਾਂ ਪ੍ਰਦਾਨ ਕੀਤੀ ਹੈ। ਇਸ ਦੇ ਨਾਲ ਹੀ ਮੇਜ਼ਾਂ ਤੇ ਕੁਰਸੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਮੇਲੇ ਵਿਚ ਹੱਥ ਨਾਲ ਬਣੀਆਂ ਵਸਤੂਆਂ, ਹੈਂਡਲੂਮ, ਕੱਪੜੇ, ਇਲੈਕਟਰੋਨਿਕਸ, ਫਰਨੀਚਰ, ਆਟੋਮੋਬਾਈਲ ਤੇ ਹੋਰ ਸਜਾਵਟੀ ਵਸਤੂਆਂ ਦੇ ਸਟਾਲ ਲਗਾਏ ਗਏ ਹਨ। ਸ਼੍ਰੀਮਤ ਟੈਕਸਵਰਥ ਦੇ ਡਾਇਰੈਕਟਰ ਮਾਧਵ ਜੈਨ ਨੇ ਦੱਸਿਆ ਕਿ ਦੀਵਾਲੀ ਮੇਲੇ ਵਿਚ ਮਨੋਰੰਜਨ ਲਈ ਲਾਈਵ ਸ਼ੋਅ ਵੀ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਕਲਾਕਾਰਾਂ ਵੱਲੋਂ ਬਾਲੀਵੁੱਡ ਗੀਤ, ਪੰਜਾਬੀ ਗੀਤ-ਨਾਚ, ਹਰਿਆਣਵੀ ਗੀਤ-ਨਾਚ, ਪੰਜਾਬੀ ਲੋਕ ਗੀਤ ਤੇ ਗ਼ਜ਼ਲਾਂ ਪੇਸ਼ ਕੀਤੀਆਂ ਜਾਣਗੀਆਂ।
ਪਿਛਲੀ ਖ਼ਬਰ ਕਮੇਟੀ ਅਧਿਕਾਰੀਆਂ ਵਲੋਂ ਲਾਇਸੈਂਸ ਬਹਾਲ ਕਰਨ ਤੋਂ ਬਾਅਦ ਆੜ੍ਹਤੀਆਂ ਦੀ ਹੜਤਾਲ ਖ਼ਤਮ ਅਗਲੀ ਖ਼ਬਰ ਯੂਨੀਵਰਸਿਟੀ ਦੀ ਜ਼ਮੀਨ ਬਚਾਉਣ ਲਈ ਅਦਾਲਤ ਵਿਚ ਜ਼ੋਰਦਾਰ ਵਕਾਲਤ ਕਰਾਂਗੇ-ਅਰਜੁਨ ਚੌਟਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।