10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਬੱਸ ਤੇ ਬਿਜਲਈ ਸਕੂਟਰ ਦੀ ਭਿਆਨਕ ਟੱਕਰ ਦੌਰਾਨ 19 ਸਾਲਾ ਮੁਟਿਆਰ ਦੀ ਮੌਤ

ਵੈਨਕੂਵਰ, 9 ਨਵੰਬਰ (ਮਲਕੀਤ ਸਿੰਘ)-ਸ਼ਹਿਰ ਦੇ ਕੇਂਦਰੀ ਇਲਾਕੇ ਵਿਚ ਬਿਜਲਈ ਸਕੂਟਰ ਤੇ ਜਨਤਕ ਆਵਾਜਾਈ ਵਾਲੀ ਬੱਸ ਦਰਮਿਆਨ ਵਾਪਰੇ ਦਰਦਨਾਕ ਸੜਕ ਹਾਦਸੇ ’ਚ 19 ਸਾਲਾ ਮੁਟਿਆਰ ਦੀ ਮੌਤ ਹੋ ਜਾਣ ਦੀ ਦੁਖਦਾਈ ਸੂਚਨਾ ਮਿਲੀ ਹੈ। ਇਸ ਹਾਦਸੇ ਨੇ ਸ਼ਹਿਰ ’ਚ ਬਿਜਲਈ ਸਕੂਟਰਾਂ ਦੀ ਸੁਰੱਖਿਆ ਸਬੰਧੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਅਜੀਤ ਡੈਸਕ 10-11-2026
ਵੈਨਕੂਵਰ, 9 ਨਵੰਬਰ (ਮਲਕੀਤ ਸਿੰਘ)-ਸ਼ਹਿਰ ਦੇ ਕੇਂਦਰੀ ਇਲਾਕੇ ਵਿਚ ਬਿਜਲਈ ਸਕੂਟਰ ਤੇ ਜਨਤਕ ਆਵਾਜਾਈ ਵਾਲੀ ਬੱਸ ਦਰਮਿਆਨ ਵਾਪਰੇ ਦਰਦਨਾਕ ਸੜਕ ਹਾਦਸੇ ’ਚ 19 ਸਾਲਾ ਮੁਟਿਆਰ ਦੀ ਮੌਤ ਹੋ ਜਾਣ ਦੀ ਦੁਖਦਾਈ ਸੂਚਨਾ ਮਿਲੀ ਹੈ। ਇਸ ਹਾਦਸੇ ਨੇ ਸ਼ਹਿਰ ’ਚ ਬਿਜਲਈ ਸਕੂਟਰਾਂ ਦੀ ਸੁਰੱਖਿਆ ਸਬੰਧੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਵੈਨਕੂਵਰ ਦੀਆਂ ਰੁਝੇਵਿਆਂ ਭਰੀਆਂ ਸੜਕਾਂ ’ਤੇ ਬੱਸਾਂ, ਕਾਰਾਂ, ਸਾਈਕਲਾਂ ਤੇ ਬਿਜਲਈ ਸਕੂਟਰਾਂ ਦੀ ਆਵਾਜਾਈ ਦੌਰਾਨ ਸੁਰੱਖਿਆ ਨਿਯਮਾਂ ਦੀ ਪਾਲਣਾ ਬਹੁਤ ਜ਼ਰੂਰੀ ਹੈ। ਖ਼ਾਸ ਕਰਕੇ ਭੀੜ-ਭੜੱਕੇ ਵਾਲੇ ਚੌਰਾਹਿਆਂ ’ਤੇ ਅਜਿਹੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ। ਫਿਲਹਾਲ ਮ੍ਰਿਤਕ ਮੁਟਿਆਰ ਦੀ ਪਛਾਣ ਅਤੇ ਹਾਦਸੇ ਦੇ ਸਹੀ ਸਮੇਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ।
ਪਿਛਲੀ ਖ਼ਬਰ ਐਬਟਸਫੋਰਡ ਦੇ 10 ਸਾਲਾ ਪੰਜਾਬੀ ਕਰਾਟੇ ਖਿਡਾਰੀ ਨੇ ਸਕਾਟਲੈਂਡ ’ ਚ ਜਿੱਤਿਆ ਸੋਨੇ ਦਾ ਤਗਮਾ ਅਗਲੀ ਖ਼ਬਰ ਓਸਲੋ ਦੇ ਗੁਰੂ ਘਰ ਵਿਖੇ ਸਮੂਹ ਸੰਗਤ ਵਲੋਂ ਬੰਦੀ ਛੋੜ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।