ਜੁਨ ਤਾਕਾਹਾਸ਼ੀ ਆਪਣੀ ਬੰਸਰੀ ਵਜਾਉਂਦੇ ਹੋਏ 5 ਸਾਲ ਪਹਿਲਾਂ ਨਦੀ ’ ਚ ਰੁੜ੍ਹੀ ਬੰਸਰੀ ਮੁੜ ਲੱਭਣ ਮਗਰੋਂ ਸੰਗੀਤਕਾਰ ਨੂੰ ਚੜਿਆ ਚਾਅ
ਵੈਨਕੂਵਰ, 14 ਅਕਤੂਬਰ (ਮਲਕੀਤ ਸਿੰਘ)– ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਇਕ ਸੰਗੀਤ ਪ੍ਰੇਮੀ ਨੂੰ 5 ਸਾਲ ਪਹਿਲਾਂ ਯੂਕੋਨ ਦੀ ਇਕ ਨਦੀ ਵਿਚ ਰੁੜ੍ਹ ਗਈ ਆਪਣੀ ਪਿਆਰੀ ਬੰਸਰੀ ਮੁੜ ਲੱਭਣ ਮਗਰੋਂ ਚਾਅ ਚੜੇ ਜਾਣ ਦੀ ਅਨੋਖੀ ਘਟਨਾ ਸਾਹਮਣੇ ਆਈ ਹੈ। ਵੇਰਵਿਆਂ ਅਨੁਸਾਰ ਬ੍ਰਿਟਿਸ਼ ਕੋਲੰਬੀਆ ਦੇ ਜੁਨ ਤਾਕਾਹਾਸ਼ੀ ਨਾਂਅ ਦੇ ਸੰਗੀਤਕਾਰ ਦੀ ਬੰਸਰੀ ਯੂਕੋਨ ਵਿਚ ਨਦੀ ਦੇ ਸਫ਼ਰ ਦੌਰਾਨ ਪਾਣੀ ਦੇ ਵਹਾਅ ਵਿਚ ਰੁੜ੍ਹ ਗਈ ਸੀ।
ਅਜੀਤ ਡੈਸਕ
15-10-2026