14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸਵਿਟਜ਼ਰਲੈਂਡ ਦੀਆਂ ਪ੍ਰਮੁੱਖ ਰਾਜਸੀ ਸ਼ਖ਼ਸੀਅਤਾਂ ਦੀ ਹਾਜ਼ਰੀ ’ਚ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਵੱਲੋਂ ਪੰਥਕ ਸੇਵਾਵਾਂ ਲਈ ਰਣਜੀਤ ਸਿੰਘ ਮਸੂਤਾ ਦਾ ਸਨਮਾਨ

ਸਵਿਟਜ਼ਰਲੈਂਡ ਦੀਆਂ ਪ੍ਰਮੁੱਖ ਰਾਜਸੀ ਸ਼ਖ਼ਸੀਅਤਾਂ ਦੀ ਹਾਜ਼ਰੀ ’ਚ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਵੱਲੋਂ ਪੰਥਕ ਸੇਵਾਵਾਂ ਲਈ ਰਣਜੀਤ ਸਿੰਘ ਮਸੂਤਾ ਦਾ ਸਨਮਾਨ

ਅਜੀਤ ਡੈਸਕ 14-10-2026

ਐਬਸਟਫੋਰਡ, 13 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਪਹਿਲੀਆਂ ਵਿਧਾਨ ਸਭਾ ਚੋਣਾਂ ਸੰਨ 1871 ’ਚ ਹੋਈਆਂ ਸਨ, ਜਿਸ ਵਿਚ 25 ਵਿਧਾਇਕ ਚੁਣੇ ਗਏ ਸਨ ਤੇ ਜ਼ਿਲ੍ਹਾ ਜਲੰਧਰ ਦੇ ਗੁਰਾਇਆ ਨੇੜਲੇ ਬੜਾ ਪਿੰਡ ਦੇ ਮਨਮੋਹਣ ਸਿੰਘ ਮੋਅ ਸਹੋਤਾ 22 ਅਕਤੂਬਰ 1986 ਨੂੰ ਬ੍ਰਿਟਿਸ਼ ਕੋਲੰਬੀਆ ’ਚ ਵਿਧਾਇਕ ਚੁਣੇ ਗਏ ਸਨ, ਜਿਨ੍ਹਾਂ ਨੂੰ ਕੈਨੇਡਾ ’ਚ ਪਹਿਲੇ ਪੰਜਾਬੀ ਵਿਧਾਇਕ ਹੋਣ ਦਾ ਮਾਣ ਪ੍ਰਾਪਤ ਹੈ। ਸੂਬੇ ਦੀਆਂ 24 ਅਕਤੂਬਰ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ 5 ਦਸਤਾਰਧਾਰੀ ਪੰਜਾਬੀ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ’ਚ 4 ਉਮੀਦਵਾਰ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਰਹੇ ਹਨ। ਇਨ੍ਹਾਂ ਚੋਣਾਂ ’ਚ ਸੁਲਤਾਨਪੁਰ ਲੋਧੀ ਨਾਲ ਸੰਬੰਧਿਤ ਤੇ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਪਹਿਲੇ ਦਸਤਾਰਧਾਰੀ ਵਿਧਾਇਕ ਵਜੋੋਂ ਆਪਣਾ ਨਾਂਅ ਦਰਜ ਕਰਵਾਉਣ ਵਾਲੇ ਐਡਵੋਕੇਟ ਅਮਨਦੀਪ ਸਿੰਘ ਐਨ.ਡੀ.ਪੀ. ਦੀ ਟਿਕਟ ’ਤੇ (ਵੈਨਕੂਵਰ-ਫਰੇਜ਼ਰਵਿਊ) ਹਲਕੇ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ। ਰਾਜਸਥਾਨ ਦੇ ਸਾਬਕਾ ਮੰਤਰੀ ਜਗਤਾਰ ਸਿੰਘ ਕੰਗ ਦਾ ਪੋਤਰਾ ਤੇ ਉੱਘੇ ਫਿਜੀਓਥਰੈਪਿਸਟ ਸਿਕੰਦਰ ਸਿੰਘ ਕੰਗ (ਸਰੀ-ਸਰਪਨਟਾਈਨ ਰਿਵਰ) ਤੋਂ ਨਿਊ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਹਨ, ਜਦ ਕਿ ਜਲੰਧਰ ਸ਼ਹਿਰ ਨਾਲ ਸੰਬੰਧਿਤ ਪ੍ਰਿਤਪਾਲ ਸਿੰਘ ਭਾਟੀਆ ਦਾ ਫਰਜੰਦ ਪਵਨੀਤ ਸਿੰਘ ਹੈਪੀ (ਕਲੋਨਾ-ਲੇਕ ਕੰਟਰੀ-ਕੋਲਡਸਟਰੀਮ) ਅਤੇ ਨਕੋਦਰ ਨੇੜਲੇ ਪਿੰਡ ਸਰੀਂਹ ਦੇ ਉੱਘੇ ਸਿੱਖ ਆਗੂ ਅਵਤਾਰ ਸਿੰਘ ਸੰਧੂ ਦਾ ਸਪੁੱਤਰ ਦੀਪ ਸਿੰਘ ਸੰਧੂ (ਵੈਨਕੂਰ ਫਰੇਜ਼ਰਵਿਊ) ਹਲਕੇ ਤੋਂ ਕੰਜ਼ਰੇਵੇਟਿਵ ਪਾਰਟੀ ਦੇ ਉਮੀਦਵਾਰ ਹਨ। ਜ਼ਿਲ੍ਹਾ ਲੁਧਿਆਣਾ ਦੇ ਮਲੌਦ ਨੇੜਲੇ ਪਿੰਡ ਉੱਚੀ ਦੌਦ ਦਾ ਨਾਮਵਰ ਰੀਐਲਟਰ ਗੁਰਪ੍ਰੀਤ ਸਿੰਘ ਚਾਹਲ (ਐਬਟਸਫੋਰਡ ਪੱਛਮੀ) ਤੋਂ ਸੈਂਟਰ ਬੀ ਸੀ ਪਾਰਟੀ ਦੀ ਟਿਕਟ ’ਤੇ ਪਹਿਲੀ ਵਾਰ ਚੋਣ ਮੈਦਾਨ ’ਚ  ਨਿੱਤਰੇ ਹਨ।
ਰੋਮ (ਇਟਲੀ), 13 ਅਕਤੂਬਰ (ਹਰਦੀਪ ਸਿੰਘ ਕੰਗ)-ਗੁਰਦੁਆਰਾ ਸਾਹਿਬ ਸਵਿਟਜ਼ਰਲੈਂਡ, ਲਾਂਗੇਨਥਾਲ ਦੇ 20ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਬਲਬੀਰ ਸਿੰਘ ਜੀ 96 ਕਰੋੜੀ, ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (ਪੰਜਵਾਂ ਤਖ਼ਤ), ਵੱਲੋਂ ਪੰਥਕ ਸੇਵਾਵਾਂ ਅਤੇ ਗੁਰੂ-ਘਰ ਦੀ ਸਥਾਪਨਾ ਵਿੱਚ ਅਹਿਮ ਯੋਗਦਾਨ ਲਈ ਉੱਘੇ ਉਦਯੋਗਪਤੀ ਰਣਜੀਤ ਸਿੰਘ ਮਸੂਤਾ ਨੂੰ ਸ੍ਰੀ ਸਾਹਿਬ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਥੇਦਾਰ ਗੁਰਚਰਨ ਸਿੰਘ, ਸ੍ਰੀ ਅਨੰਦਪੁਰ ਸਾਹਿਬ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਮਸੂਤਾ ਨੂੰ ਸਵਿਸ ਸਰਕਾਰ ਵੱਲੋਂ ਗੋਲਡ ਮੈਡਲ ਨਾਲ ਵੀ ਨਿਵਾਜਿਆ ਗਿਆ। ਸਮਾਗਮ ਵਿਚ ਲਾਂਗੇਨਥਾਲ ਦੇ ਸ਼ਹਿਰ ਦੇ ਮੇਅਰ ਸ੍ਰੀ ਪੈਟ੍ਰਿਕ ਫਰੌਇਡੀਗਰ, ਬਰਨ ਕੈਂਟਨ ਦੇ ਸਾਬਕਾ ਗ੍ਰਹਿ ਮੰਤਰੀ ਸ੍ਰੀ ਹਾਨਸ-ਯੁਰਗ ਕੇਜ਼ਰ, ਬਰਨ ਕੈਂਟਨ ਸਰਕਾਰ ਦੇ ਮੌਜੂਦਾ ਮੈਂਬਰ ਸ੍ਰੀ ਰੇਟੋ ਮੂਲਰ ਅਤੇ ਸਵਿਟਜ਼ਰਲੈਂਡ ਦੇ ਸਾਬਕਾ ਸੰਘੀ ਰਾਸ਼ਟਰਪਤੀ ਸ੍ਰੀਮਤੀ ਸਿਮੋਨੇਟਾ ਸੋਮਾਰੂਗਾ, ਯੋਹਾਨ ਸ਼ਨਾਈਡਰ-ਅਮਾਨ ਅਤੇ ਮਿਸ਼ਲੀਨ ਕਾਲਮੀ-ਰੇ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਗੁਰਦੁਆਰਾ ਸਾਹਿਬ ਦਾ ਨਿਰਮਾਣ 2002 ’ਚ ਸ਼ੁਰੂ ਹੋਇਆ ਸੀ ਅਤੇ 23 ਸਤੰਬਰ 2006 ਨੂੰ ਇਸ ਦਾ ਉਦਘਾਟਨ ਕੀਤਾ ਗਿਆ। ਦੋ ਦਹਾਕਿਆਂ ਤੋਂ ਇਹ ਗੁਰੂ-ਘਰ ਗੁਰਮਤਿ, ਸੇਵਾ, ਸਿਮਰਨ ਅਤੇ ਸੰਗਤ ਦੀ ਸਾਂਝ ਦਾ ਕੇਂਦਰ ਬਣਿਆ ਹੋਇਆ ਹੈ। ਇਸ ਮੌਕੇ ਸਿੱਖ ਯੂਥ ਸਵਿਟਜ਼ਰਲੈਂਡ ਦੇ ਸੰਸਥਾਪਕ ਕਰਨਵੀਰ ਸਿੰਘ, ਜਥੇਬੰਦੀ ਦੇ ਪ੍ਰਧਾਨ ਜੰਗਸ਼ੇਰ ਸਿੰਘ ਅਤੇ ਹਾਜ਼ਰ ਸਿੱਖ ਨੌਜਵਾਨਾਂ ਨੇ ਰਣਜੀਤ ਸਿੰਘ ਮਸੂਤਾ ਦੀਆਂ ਲੰਮੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਪੰਥਕ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਸੂਤਾ ਦਾ ਤਜਰਬਾ, ਸਮਰਪਣ ਅਤੇ ਮਾਰਗਦਰਸ਼ਨ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਹੈ। ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੀ ਸਥਾਪਨਾ ’ਚ ਯੋਗਦਾਨ ਪਾਉਣ ਵਾਲੀ ਸੰਗਤ, ਦਾਨੀ ਸੱਜਣਾਂ ਅਤੇ ਸੇਵਾਦਾਰਾਂ ਦੀਆਂ ਸੇਵਾਵਾਂ ਨੂੰ ਵੀ ਯਾਦ ਕੀਤਾ ਗਿਆ।

ਪਿਛਲੀ ਖ਼ਬਰ ਐਸ.ਆਈ.ਆਰ. 2024 ’ਚ ਆਇਆ, ਕਾਂਗਰਸ ਤਾਂ ਪਹਿਲਾਂ ਤੋਂ ਹੀ ਹਾਰ ਰਹੀ ਹੈ-ਅਮਿਤ ਸ਼ਾਹ ਅਗਲੀ ਖ਼ਬਰ ਯੂ.ਪੀ.ਆਈ. ’ਤੇ ਚਾਰਜ ਦੀਵਾਲੀ ਤੱਕ ਟਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।