ਬੁਖਲਾਟ ‘ਚ ਆਏ ਵਿਰੋਧੀ ਹੁਣ ਗੁੰਮਰਾਹਕਰਨ ਹਰਕਤਾਂ ਕਰਵਾ ਰਹੇ ਨੇ-ਹੋਨਵੀਰ ਰੰਧਾਵਾ
ਵੈਨਕੂਵਰ, 11 ਅਕਤੂਬਰ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਦੀ ਚੋਣ ਪ੍ਰਕਿਰਿਆ ਅਖੀਰਲੇ ਦੌਰ ਵਿਚ ਪਹੁੰਚ ਚੁੱਕੀ ਹੈ ਤੇ ਇਨ੍ਹਾਂ ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਆਫ ਸਰੀ ਵਲੋਂ ਮੇਅਰ ਦੀ ਚੋਣ ਲੜ ਰਹੇ ਪੰਜਾਬੀ ਨੌਜਵਾਨ ਹੋਨਵੀਰ ਰੰਧਾਵਾ ਦੇ ਖ਼ਿਲਾਫ਼ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਕ ਵੀਡੀਓ ਸੰਬੰਧੀ ਆਪਣਾ ਪੱਖ ਸਪਸ਼ਟ ਕਰਦਿਆਂ ਹੋਨਵੀਰ ਰੰਧਾਵਾ ਨੇ ਕਿਹਾ ਕਿ ਵੋਟਰਾਂ ਵਲੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਮੁੱਚੀ ਟੀਮ ਦੇ ਕੀਤੇ ਜਾ ਰਹੇ ਭਰਵੇ ਸਮਰਥਨ ਕਾਰਨ ਬੁਖਲਾਹਟ ‘ਚ ਆਏ ਸਿਆਸੀ ਵਿਰੋਧੀ ਹੁਣ ਅਜਿਹੀਆਂ ਸਰਮਾਨਾਕ ਅਤੇ ਕੋਝੀਆਂ ਹਰਕਤਾਂ ਤੇ ਉਤਰ ਆਏ ਹਨ। ਇਸ ਸੰਬੰਧੀ ਇਥੇ ਬੁਲਾਈ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਆਪਣਾ ਪੱਖ ਸਪਸ਼ਟ ਕਰਦਿਆਂ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੇ ਕੁਝ ਸਿਆਸੀ ਵਿਰੋਧੀਆਂ ਵਲੋਂ ਗਿਣੀ ਮਿਥੀ ਇੱਕ ਘਨਾਉਣੀ ਸਾਜਿਸ਼ ਤਹਿਤ ਇੱਕ ਪੁਰਾਣੀ ਵੀਡੀਓ ਨੂੰ ਜਾਣਬੁਝ ਕੇ ਚੋਣਾਂ ਤੋਂ ਐਨ ਪਹਿਲਾਂ ਸੋਸ਼ਲ ਮੀਡੀਆ ਤੇ ਵਾਇਰਲ ਕਰਵਾ ਕੇਉਨ੍ਹਾਂ ਦੇ ਸਿਆਸੀ ਅਕਸ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰੰਤੂ ਸਰੀ ਦੇ ਵੋਟਰ ਬਹੁਤ ਸਿਆਣੇ ਹਨ ਅਤੇ ਉਹ ਸ਼ਰਾਰਤੀ ਲੋਕਾਂ ਦੀਆਂ ਅਜਿਹੀ ਅਜਿਹੀਆਂ ਮਾੜੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ।
ਵੈਨਕੂਵਰ, 11 ਅਕਤੂਬਰ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਦੀ ਚੋਣ ਪ੍ਰਕਿਰਿਆ ਅਖੀਰਲੇ ਦੌਰ ਵਿਚ ਪਹੁੰਚ ਚੁੱਕੀ ਹੈ ਤੇ ਇਨ੍ਹਾਂ ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਆਫ ਸਰੀ ਵਲੋਂ ਮੇਅਰ ਦੀ ਚੋਣ ਲੜ ਰਹੇ ਪੰਜਾਬੀ ਨੌਜਵਾਨ ਹੋਨਵੀਰ ਰੰਧਾਵਾ ਦੇ ਖ਼ਿਲਾਫ਼ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਕ ਵੀਡੀਓ ਸੰਬੰਧੀ ਆਪਣਾ ਪੱਖ ਸਪਸ਼ਟ ਕਰਦਿਆਂ ਹੋਨਵੀਰ ਰੰਧਾਵਾ ਨੇ ਕਿਹਾ ਕਿ ਵੋਟਰਾਂ ਵਲੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਮੁੱਚੀ ਟੀਮ ਦੇ ਕੀਤੇ ਜਾ ਰਹੇ ਭਰਵੇ ਸਮਰਥਨ ਕਾਰਨ ਬੁਖਲਾਹਟ ‘ਚ ਆਏ ਸਿਆਸੀ ਵਿਰੋਧੀ ਹੁਣ ਅਜਿਹੀਆਂ ਸਰਮਾਨਾਕ ਅਤੇ ਕੋਝੀਆਂ ਹਰਕਤਾਂ ਤੇ ਉਤਰ ਆਏ ਹਨ। ਇਸ ਸੰਬੰਧੀ ਇਥੇ ਬੁਲਾਈ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਆਪਣਾ ਪੱਖ ਸਪਸ਼ਟ ਕਰਦਿਆਂ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੇ ਕੁਝ ਸਿਆਸੀ ਵਿਰੋਧੀਆਂ ਵਲੋਂ ਗਿਣੀ ਮਿਥੀ ਇੱਕ ਘਨਾਉਣੀ ਸਾਜਿਸ਼ ਤਹਿਤ ਇੱਕ ਪੁਰਾਣੀ ਵੀਡੀਓ ਨੂੰ ਜਾਣਬੁਝ ਕੇ ਚੋਣਾਂ ਤੋਂ ਐਨ ਪਹਿਲਾਂ ਸੋਸ਼ਲ ਮੀਡੀਆ ਤੇ ਵਾਇਰਲ ਕਰਵਾ ਕੇਉਨ੍ਹਾਂ ਦੇ ਸਿਆਸੀ ਅਕਸ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰੰਤੂ ਸਰੀ ਦੇ ਵੋਟਰ ਬਹੁਤ ਸਿਆਣੇ ਹਨ ਅਤੇ ਉਹ ਸ਼ਰਾਰਤੀ ਲੋਕਾਂ ਦੀਆਂ ਅਜਿਹੀ ਅਜਿਹੀਆਂ ਮਾੜੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਵਾਇਰਲ ਵੀਡੀਓ ਦਾ ਜ਼ਿਕਰ ਕਰਦਿਆ ਉਨ੍ਹਾਂ ਕਿਹਾ ਕਿ ਇਸ ਪੁਰਾਣੀ ਵੀਡੀਓ ਵਿਚਲਾ ਵਿਅਕਤੀ ਨਸ਼ਈ ਕਿਸਮ ਦਾ ਆਦਮੀ ਹੈ ਅਤੇ ਉਸ ਵਲੋਂ ਸ਼ਰਾਬ ਪੀ ਕੇ ਉਨ੍ਹਾਂ ਦੇ ਘਰ ਵਿਚ ਉਨ੍ਹਾਂ ਦੇ ਪਿਤਾ ਨਾਲ ਬਹੁਤ ਨਿੰਦਣਯੋਗ ਅਤੇ ਗਲਤ ਵਿਹਾਰ ਕੀਤਾ ਗਿਆ ਸੀ, ਜਿਸ ਮਗਰੋਂ ਮੌਕੇ ’ਤੇ ਸੱਦੇ ਪੁਲਿਸ ਅਧਿਕਾਰੀਆਂ ਵਲੋਂ ਉਕਤ ਸ਼ਰਾਬੀ ਵਿਅਕਤੀ ਨੂੰ ਉਥੋਂ ਬਾਹਰ ਕੱਢਿਆ ਗਿਆ ਸੀ। ਅਖੀਰ ਵਿਚ ਰੰਧਾਵਾ ਨੇ ਇਹ ਵੀ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਕਤ ਵਿਅਕਤੀ ਵਲੋਂ ਆਪਣੀ ਗਲਤੀ ਦਾ ਲਿਖਤੀ ਅਹਿਸਾਸ ਵੀ ਕੀਤਾ ਗਿਆ ਸੀ ਰੰਧਾਵਾ ਵਲੋਂ ਉਨ੍ਹਾਂ ਦੇ ਪਰਿਵਾਰ ਵਲੋਂ ਬਣਾਈ ਗਈ। ਦੂਜੇ ਪਾਸੇ ਦੀ ਵੀਡੀਓ ਵੀ ਮੀਡੀਆ ਨੂੰ ਜਾਰੀ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਉਮੀਦਵਾਰ ਰਿਕੀ ਬਾਜਵਾ, ਕੋਰਡਰ ਪੁੱਲਰ,ਮੰਨੂ ਸ਼ਰਮਾ, ਜੇਵਿਡ ਮਹਿਨਾਜ, ਕੈਵਨਵੰਡਰ ਪਲੋਗ, ਕਾਰਲੋਜ ਡੈਨਬੀ ਅਤੇ ਡੋਨਾ ਵੂ ਵੀ ਹਾਜ਼ਰ ਸਨ।