24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਟੋਰਾਂਟੋ ਫਿ਼ਲਮ ਫੈਸਟੀਵਲ ‘ ਟਿੱਫ ’ ਵਿਚ ਵਿਖਾਈ ਗਈ ਪੰਜਾਬੀ ਫਿ਼ਲਮ ‘ ਸਿੰਘ 2.0’

ਟੋਰਾਂਟੋ, 23 ਸਤੰਬਰ (ਹਰਜੀਤ ਸਿੰਘ ਬਾਜਵਾ)-ਟੋਰਾਂਟੋਂ ਵਿਖੇ ਚੱਲ ਰਹੇ ਟੋਰਾਂਟੋ ਫਿਲਮ ਫੈਸਟੀਵਲ (ਟਿੱਫ) ਵਿਚ ਭਾਂਵੇਂ ਵੱਖ-ਵੱਖ ਦੇਸ਼ਾਂ ਅਤੇ ਵੱਖ-ਵੱਖ ਭਾਸ਼ਾਵਾਂ ਦੀਆਂ ਫਿ਼ਲਮਾਂ ਦਿਖਾਈਆਂ ਜਾ ਰਹੀਆਂ ਹਨ,ਪਰ ਇਸ ਵਿਚ ਪੰਜਾਬੀ ਫਿ਼ਲਮ ‘ਸਿੰਘ 2. 0’ ਦਾ ਵਿਖਾਇਆ ਜਾਣਾ ਵੱਡੀ ਗੱਲ ਕਹੀ ਜਾ ਸਕਦੀ ਹੈ।

ਅਜੀਤ ਡੈਸਕ 24-09-2026
ਟੋਰਾਂਟੋ, 23 ਸਤੰਬਰ (ਹਰਜੀਤ ਸਿੰਘ ਬਾਜਵਾ)-ਟੋਰਾਂਟੋਂ ਵਿਖੇ ਚੱਲ ਰਹੇ ਟੋਰਾਂਟੋ ਫਿਲਮ ਫੈਸਟੀਵਲ (ਟਿੱਫ) ਵਿਚ ਭਾਂਵੇਂ ਵੱਖ-ਵੱਖ ਦੇਸ਼ਾਂ ਅਤੇ ਵੱਖ-ਵੱਖ ਭਾਸ਼ਾਵਾਂ ਦੀਆਂ ਫਿ਼ਲਮਾਂ ਦਿਖਾਈਆਂ ਜਾ ਰਹੀਆਂ ਹਨ,ਪਰ ਇਸ ਵਿਚ ਪੰਜਾਬੀ ਫਿ਼ਲਮ ‘ਸਿੰਘ 2.0’ ਦਾ ਵਿਖਾਇਆ ਜਾਣਾ ਵੱਡੀ ਗੱਲ ਕਹੀ ਜਾ ਸਕਦੀ ਹੈ। ਜਿਸ ਬਾਰੇ ਗੱਲ ਕਰਦਿਆਂ ਪੰਜਾਬੀ ਫਿ਼ਲਮ ‘ਸਿੰਘ 2.0’ ਵਿਚ ਅਦਾਕਾਰੀ ਕਰਨ ਵਾਲੇ ਅਦਾਕਾਰ ਅਤੇ ਇੱਥੋਂ ਦੇ ਨਾਮਵਰ ਵਕੀਲ ਅਤੇ ਲੇਖਕ ਡਾ. ਜਗਮੋਹਨ ਸਿੰਘ ਸੰਘਾ ਨੇ ਦੱਸਿਆ ਕਿ ਇਸ ਫਿ਼ਲਮ ਫੈਸਟੀਵਲ ਵਿਚ ਉਨ੍ਹਾਂ ਦੁਆਰਾ ਨਿਰਮਾਣ ਕੀਤੀ ਗਈ ਪੰਜਾਬੀ ਫਿ਼ਲਮ ‘ਸਿੰਘ 2.0’ ਵਿਚ ਉਨ੍ਹਾਂ (ਡਾ. ਜਗਮੋਹਨ ਸਿੰਘ ਸੰਘਾ) ਨੇ ਇੱਕ ਵਿਗਿਆਨੀ ਦੀ ਭੂਮਿਕਾ ਨਿਭਾਈ ਹੈ। ਨਿਰਮਾਤਾ ਸੰਨੀ ਤ੍ਰੇਹਨ ਅਤੇ ਅਮਰਿੰਦਰ ਗੁਰਾਇਆ ਦੁਆਰਾ ਨਿਰਦੇਸ਼ਿਤ ਇਸ ਫਿ਼ਲਮ ਵਿੱਚ ਸੁਖਮਨ ਗਿੱਲ, ਰਿੱਤੂ ਮਠਾੜੂ, ਅਫ਼ਰੋਜ਼ ਖਾਨ, ਮਹਿਮੂਦ ਅਖ਼ਤਰ ਆਦਿ ਅਦਾਕਾਰਾਂ ਨੇ ਵੱਖੋ ਵੱਖ ਭੂਮਿਕਾ ਨਿਭਾਈਆਂ ਹਨ।
ਪਿਛਲੀ ਖ਼ਬਰ ਸਕਾਟਲੈਂਡ ਦੀ ਆਜ਼ਾਦੀ ਬਾਰੇ ਬਹਿਸ ਦੇ ਵਿਰੋਧ ਵਿਚ ਰਿਫਾਰਮ ਯੂ . ਕੇ . ਪਾਰਟੀ ਦੇ ਵਿਧਾਇਕਾਂ ਨੇ ਸਕਾਟਿਸ਼ ਸੰਸਦ ’ ਚੋਂ ਵ... ਅਗਲੀ ਖ਼ਬਰ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਨਵੀਂ ਕਮੇਟੀ ਨੇ ਚਾਰਜ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।