23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਬੀ.ਐਸ.ਐਫ. ਤੇ ਰਾਊਂਡ ਗਲਾਸ ਅਕੈਡਮੀ ਚੰਡੀਗੜ੍ਹ ਵਿਚਾਲੇ ਫਾਈਨਲ ਅੱਜ

-33 ਵਾਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਡਲ ਕੱਪ 2026- ਫ਼ਰੀਦਕੋਟ, 22 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਹਾਕੀ ਕਲੱਬ ਫ਼ਰੀਦਕੋਟ ਵਲੋਂ ਕਰਵਾਏ ਜਾ ਰਹੇ 33ਵੇਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਟੂਰਨਾਮੈਂਟ ਦੇ ਚੌਥੇ ਦਿਨ ਪੰਜਾਬ ਐਂਡ ਸਿੰਧ ਬੈਂਕ, ਜੀ. ਐਨ.

ਅਜੀਤ ਡੈਸਕ 23-09-2026

-33 ਵਾਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਡਲ ਕੱਪ 2026-

ਫ਼ਰੀਦਕੋਟ, 22 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਹਾਕੀ ਕਲੱਬ ਫ਼ਰੀਦਕੋਟ ਵਲੋਂ ਕਰਵਾਏ ਜਾ ਰਹੇ 33ਵੇਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਟੂਰਨਾਮੈਂਟ ਦੇ ਚੌਥੇ ਦਿਨ ਪੰਜਾਬ ਐਂਡ ਸਿੰਧ ਬੈਂਕ, ਜੀ.ਐਨ.ਡੀ.ਯੂ. ਬੀ.ਐਸ.ਐਫ. ਤੇ ਰਾਊਂਡ ਗਲਾਸ ਅਕੈਡਮੀ ਚੰਡੀਗੜ੍ਹ ਦੀਆਂ ਟੀਮਾਂ ਵਿਚਾਲੇ ਸੈਮੀਫਾਈਨਲ ਮੁਕਾਬਲੇ ਖੇਡੇ ਗਏ। ਇਸ ਦੌਰਾਨ ਬੀ.ਐਸ.ਐਫ. ਅਤੇ ਰਾਊਂਡ ਗਲਾਸ ਅਕੈਡਮੀ ਚੰਡੀਗੜ੍ਹ ਦੀਆਂ ਟੀਮਾਂ ਫ਼ਾਈਨਲ ਵਿਚ ਪ੍ਰਵੇਸ਼ ਕਰ ਗਈਆਂ ਹਨ। ਇਨ੍ਹਾਂ ਦਾ ਫ਼ਾਈਨਲ ਮੁਕਾਬਲਾ 23 ਸਤੰਬਰ ਨੂੰ ਦੁਪਹਿਰ 2 ਵਜੇ ਸਰਕਾਰੀ ਬ੍ਰਿਜਿੰਦਰਾ ਕਾਲਜ ਦੀ ਅਸਟੋਟਰਫ਼ ਗਰਾਊਂਡ ਵਿਖੇ ਖੇਡਿਆ ਜਾਵੇਗਾ। ਅੱਜ ਦੇ ਮੁਕਾਬਲਿਆਂ ਵਿਚ ਮੁੱਖ ਮਹਿਮਾਨ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਸਨ। ਸੈਮੀਫ਼ਾਈਨਲ ਦਾ ਪਹਿਲਾ ਮੁਕਾਬਲਾ ਜੀ.ਐਨ.ਡੀ.ਯੂ. ਅਤੇ ਬੀ.ਐਸ.ਐਫ਼ ਜਲੰਧਰ ਵਿਚਕਾਰ ਹੋਇਆ। ਇਹ ਮੁਕਾਬਲਾ ਬੀ.ਐਸ.ਐਫ. ਨੇ 3-2 ਨਾਲ ਆਪਣੇ ਨਾਂਅ ਕੀਤਾ। ਦੂਜਾ ਸੈਮੀਫ਼ਾਈਨਲ ਰਾਊਂਡ ਗਲਾਸ ਅਕੈਡਮੀ ਚੰਡੀਗੜ੍ਹ ਅਤੇ ਪੰਜਾਬ ਐਂਡ ਸਿੰਧ ਬੈਂਕ ਦੀਆਂ ਟੀਮ ਦਰਮਿਆਨ ਹੋਇਆ। ਮੈਚ ਪੂਰਾ ਹੋਣ ਤੱਕ ਇਹ ਮੁਕਾਬਲਾ 3-3 ਗੋਲਾਂ ਨਾਲ ਬਰਾਬਰ ਰਿਹਾ। ਉਸ ਤੋਂ ਬਾਅਦ ਕਰਵਾਏ ਗਏ ਟਾਈ ਬ੍ਰੇਕਰ ਰਾਹੀਂ ਰਾਊਂਡ ਗਲਾਸ ਅਕੈਡਮੀ ਚੰਡੀਗੜ੍ਹ 3-1 ਦੇ ਫ਼ਰਕ ਨਾਲ ਜੇਤੂ ਰਹੀ। ਕਲੱਬ ਦੇ ਪ੍ਰਧਾਨ ਪਰਮਪਾਲ ਸਿੰਘ ਨੇ ਦੱਸਿਆ ਕਿ ਜੇਤੂ ਟੀਮ ਨੂੰ 75 ਹਜ਼ਾਰ ਅਤੇ ਉਪ ਜੇਤੂ ਟੀਮ ਨੂੰ 50 ਹਜ਼ਾਰ ਰੁਪਏ ਦੇ ਨਾਲ ਨਾਲ ਸੋਨ ਅਤੇ ਚਾਂਦੀ ਦੇ ਕੱਪ ਦਿੱਤੇ ਜਾਣਗੇ। ਟੂਰਨਾਮੈਂਟ ਦੇ ਵਧੀਆ ਖਿਡਾਰੀਆਂ ਨੂੰ ਵੀ ਵਿਸ਼ੇਸ਼ ਸਨਮਾਨਿਤ ਕੀਤਾ ਜਾਵੇਗਾ।

ਪਿਛਲੀ ਖ਼ਬਰ ਬੀਮਾ ਧੋਖਾਧੜੀ ਮਾਮਲੇ ’ਚ ਭਾਰਤੀ ਮੂਲ ਦੇ ਸਾਬਕਾ ਪੁਲਿਸ ਅਧਿਕਾਰੀ ਨੂੰ 4 ਸਾਲ ਤੋਂ ਵੱਧ ਦੀ ਕੈਦ ਅਗਲੀ ਖ਼ਬਰ ਸਾਲਵੇਸ਼ਨ ਆਰਮੀ ਦੇ ਅਧਿਕਾਰੀਆਂ ਦੀ ਮੀਟਿੰਗ ਸਾਬਕਾ ਚੇਅਰਮੈਨ ਮੁਨੱਵਰ ਮਸੀਹ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।