13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਭਾਰਤੀ ਨਾਗਰਿਕ ’ ਤੇ ਅਮਰੀਕਾ ਦੀਆਂ ਆਮ ਚੋਣਾਂ ’ ਚ ਵੋਟ ਪਾਉਣ ਦਾ ਦੋਸ਼

ਨਿਊਯਾਰਕ, 12 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੀ 2024 ਦੀ ਆਮ ਚੋਣ ਵਿਚ ਅਮਰੀਕੀ ਨਾਗਰਿਕ ਨਾ ਹੋਣ ਦੇ ਬਾਵਜੂਦ ਵੋਟ ਪਾਉਣ ਦੇ ਦੋਸ਼ ਹੇਠ ਭਾਰਤੀ ਨਾਗਰਿਕ ਮੁਕੇਸ਼ਕੁਮਾਰ ਸੋਮਾਭਾਈ ਚੌਧਰੀ ਖ਼ਿਲਾਫ਼ ਸੰਘੀ ਕੇਸ ਦਰਜ ਕੀਤਾ ਗਿਆ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ ਮਿਨੇਸੋਟਾ ਦੀ ਸੰਘੀ ਗ੍ਰੈਂਡ ਜਿਊਰੀ ਨੇ ਉਸ ਖ਼ਿਲਾਫ਼ ਦੋਸ਼ ਪੱਤਰ ਜਾਰੀ ਕੀਤਾ ਹੈ।

ਅਜੀਤ ਡੈਸਕ 13-09-2026
ਨਿਊਯਾਰਕ, 12 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੀ 2024 ਦੀ ਆਮ ਚੋਣ ਵਿਚ ਅਮਰੀਕੀ ਨਾਗਰਿਕ ਨਾ ਹੋਣ ਦੇ ਬਾਵਜੂਦ ਵੋਟ ਪਾਉਣ ਦੇ ਦੋਸ਼ ਹੇਠ ਭਾਰਤੀ ਨਾਗਰਿਕ ਮੁਕੇਸ਼ਕੁਮਾਰ ਸੋਮਾਭਾਈ ਚੌਧਰੀ ਖ਼ਿਲਾਫ਼ ਸੰਘੀ ਕੇਸ ਦਰਜ ਕੀਤਾ ਗਿਆ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ ਮਿਨੇਸੋਟਾ ਦੀ ਸੰਘੀ ਗ੍ਰੈਂਡ ਜਿਊਰੀ ਨੇ ਉਸ ਖ਼ਿਲਾਫ਼ ਦੋਸ਼ ਪੱਤਰ ਜਾਰੀ ਕੀਤਾ ਹੈ। ਅਧਿਕਾਰੀਆਂ ਮੁਤਾਬਕ 39 ਸਾਲਾ ਚੌਧਰੀ ਨੇ 2023 ਵਿਚ ਵੋਟਰ ਵਜੋਂ ਰਜਿਸਟ੍ਰੇਸ਼ਨ ਕਰਵਾਈ ਸੀ ਅਤੇ 5 ਨਵੰਬਰ 2024 ਦੀ ਆਮ ਚੋਣ ਵਿਚ ਵੋਟ ਪਾਈ। ਜਾਂਚ ਦੌਰਾਨ ਉਸ ਨੇ ਕਥਿਤ ਤੌਰ ’ਤੇ ਪਹਿਲਾਂ ਵੋਟ ਪਾਉਣ ਤੋਂ ਇਨਕਾਰ ਕੀਤਾ ਪਰ ਬਾਅਦ ਵਿਚ ਮੰਨਿਆ ਕਿ ਉਸ ਨੇ ਵੋਟ ਪਾਈ ਸੀ ਅਤੇ ਕਿਹਾ ਕਿ ਉਸ ਤੋਂ ਗਲਤੀ ਹੋ ਗਈ ਸੀ। ਉਸ ਨੇ ਜਾਂਚਕਰਤਾਵਾਂ ਨੂੰ ਇਹ ਵੀ ਦੱਸਿਆ ਕਿ ਉਹ ਅਮਰੀਕੀ ਨਾਗਰਿਕ ਨਹੀਂ ਹੈ।ਰਿਪੋਰਟਾਂ ਮੁਤਾਬਕ ਚੌਧਰੀ ਨੂੰ ਮਿਨੇਸੋਟਾ ਵਲੋਂ ਵੋਟਰ ਰਜਿਸਟ੍ਰੇਸ਼ਨ ਨਾਲ ਸੰਬੰਧਿਤ ਨੋਟਿਸ ਮਿਲਿਆ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਪ੍ਰਕਿਰਿਆ ਉਸ ਵਲੋਂ ਡਰਾਈਵਰ ਲਾਇਸੈਂਸ ਲੈਣ ਤੋਂ ਬਾਅਦ ਸਿਸਟਮ ਵਿਚ ਸ਼ੁਰੂ ਹੋਈ ਹੋ ਸਕਦੀ ਹੈ। ਚੌਧਰੀ ਨੇ ਕਥਿਤ ਤੌਰ ’ਤੇ ਦੱਸਿਆ ਕਿ ਗ੍ਰੀਨ ਕਾਰਡ ਪ੍ਰਕਿਰਿਆ ਦੌਰਾਨ ਵਕੀਲ ਤੋਂ ਜਾਣਕਾਰੀ ਮਿਲਣ ਤੱਕ ਉਸ ਨੂੰ ਪਤਾ ਨਹੀਂ ਸੀ ਕਿ ਉਹ ਵੋਟ ਪਾਉਣ ਦੇ ਯੋਗ ਨਹੀਂ ਹੈ।ਸੰਘੀ ਇੰਡਾਇਟਮੈਂਟ ਮੁਤਾਬਕ ਚੋਣ ਵਾਲੇ ਦਿਨ ਚੌਧਰੀ ਨੇ ਮਿਨੇਸੋਟਾ ਕਾਨੂੰਨ ਤਹਿਤ ਲੋੜੀਂਦੇ ਵੋਟਰ ਸਿਗਨੇਚਰ ਸਰਟੀਫਿਕੇਟ ’ਤੇ ਦਸਤਖ਼ਤ ਕੀਤੇ ਸਨ। ਇਸ ਸਰਟੀਫਿਕੇਟ ਵਿਚ ਵੋਟਰ ਨੂੰ ਸਹੁੰ ਜਾਂ ਪੁਸ਼ਟੀ ਕਰਨੀ ਹੁੰਦੀ ਹੈ ਕਿ ਉਹ ਅਮਰੀਕੀ ਨਾਗਰਿਕ ਹੈ। ਸਰਕਾਰੀ ਵਕੀਲਾਂ ਦਾ ਦੋਸ਼ ਹੈ ਕਿ ਚੌਧਰੀ ਨੇ ਅਮਰੀਕੀ ਨਾਗਰਿਕ ਨਾ ਹੋਣ ਦੇ ਬਾਵਜੂਦ ਵੋਟ ਪਾਉਣ ਲਈ ਜਾਣਬੁੱਝ ਕੇ ਨਾਗਰਿਕਤਾ ਬਾਰੇ ਗਲਤ ਬਿਆਨ ਦਿੱਤਾ।
ਪਿਛਲੀ ਖ਼ਬਰ ਸੇਫ ਸਰੀ ਦੇ ਉਮੀਦਵਾਰਾਂ ਵਲੋਂ ਸਰੀ ‘ ਚ ਭਰਵੀਂ ਚੋਣ ਰੈਲੀ ਅਗਲੀ ਖ਼ਬਰ ਪੰਜਾਬੀ ਮਕਾਨ ਮਾਲਕਣ ਤੇ ਕਿਰਾਏਦਾਰ ਵਿਚਾਲੇ ਹੋਈ ਝੜਪ ਦੀ ਵੀਡੀਓ ਵਾਇਰਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।