12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਯੂਨੀਵਰਸਲ ਪੀਸ ਫੈਡਰੇਸ਼ਨ ਵਲੋਂ ਡਾ. ਓਬਰਾਏ ‘ਅੰਬੈਸਡਰ ਫ਼ਾਰ ਪੀਸ’ ਐਵਾਰਡ ਨਾਲ ਸਨਮਾਨਿਤ

ਨਿਊਯਾਰਕ, 11 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਉਘੇ ਸਮਾਜਸੇਵੀ ਅਤੇ ਮਨੁੱਖਤਾ ਦੇ ਮਸੀਹਾ ਵਜੋਂ ਜਾਣੇ ਜਾਂਦੇ ਡਾ. ਐੱਸ.

ਯੂਨੀਵਰਸਲ ਪੀਸ ਫੈਡਰੇਸ਼ਨ ਦੇ ਨੁਮਾਇੰਦੇ ਡਾ. ਐੱਸ. ਪੀ. ਸਿੰਘ ਓਬਰਾਏ ਦਾ ‘ਅੰਬੈਸਡਰ ਫ਼ਾਰ ਪੀਸ’ ਐਵਾਰਡ ਨਾਲ ਸਨਮਾਨ ਕਰਦੇ ਹੋਏ। 12-09-2026
ਨਿਊਯਾਰਕ, 11 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਉਘੇ ਸਮਾਜਸੇਵੀ ਅਤੇ ਮਨੁੱਖਤਾ ਦੇ ਮਸੀਹਾ ਵਜੋਂ ਜਾਣੇ ਜਾਂਦੇ ਡਾ. ਐੱਸ. ਪੀ. ਸਿੰਘ ਓਬਰਾਏ ਨੂੰ ਯੂਨੀਵਰਸਲ ਪੀਸ ਫੈਡਰੇਸ਼ਨ (ਯੂ.ਪੀ.ਐਫ.) ਵਲੋਂ ਵੱਕਾਰੀ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਵਿਸ਼ੇਸ਼ ਸਮਾਗਮ ਵਿਚ ਮੈਰੀਲੈਂਡ ਅਤੇ ਵਾਸ਼ਿੰਗਟਨ ਡੀ.ਸੀ. ਖੇਤਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਹ ਐਵਾਰਡ ਯੂਨੀਵਰਸਲ ਪੀਸ ਫੈਡਰੇਸ਼ਨ ਯੂ.ਐਸ.ਏ. ਦੀ ਉਪ ਪ੍ਰਧਾਨ ਟੋਮੀਕੋ ਦੂਗਾਨ ਵਲੋਂ ਡਾ. ਓਬਰਾਏ ਨੂੰ ਸਿੱਖਿਆ, ਸਿਹਤ ਸੇਵਾਵਾਂ, ਕੁਦਰਤੀ ਆਫ਼ਤਾਂ ਦੌਰਾਨ ਰਾਹਤ ਕਾਰਜਾਂ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ ਪਾਏ ਬੇਮਿਸਾਲ ਯੋਗਦਾਨ ਲਈ ਭੇਟ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਟੋਮੀਕੋ ਦੁਗਾਨ ਨੇ ਡਾ. ਓਬਰਾਏ ਨੂੰ ਭਾਈਚਾਰੇ ਦਾ ਅਨਮੋਲ ਹੀਰਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਡਾ. ਓਬਰਾਏ ਦੀਆਂ ਨਿਰਸਵਾਰਥ ਸੇਵਾਵਾਂ ਨੇ ਅਣਗਿਣਤ ਲੋਕਾਂ ਦੀ ਜ਼ਿੰਦਗੀ ਵਿਚ ਆਸ ਦੀ ਕਿਰਨ ਜਗਾਈ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਯੂਨੀਵਰਸਲ ਪੀਸ ਫੈਡਰੇਸ਼ਨ ਨਾਲ ਉਨ੍ਹਾਂ ਦੀ ਸਾਂਝ ਸ਼ਾਂਤੀ, ਏਕਤਾ, ਆਪਸੀ ਸਤਿਕਾਰ ਅਤੇ ਮਨੁੱਖੀ ਭਲਾਈ ਦੇ ਵਿਸ਼ਵਵਿਆਪੀ ਮਿਸ਼ਨ ਨੂੰ ਹੋਰ ਮਜ਼ਬੂਤ ਕਰੇਗੀ।ਜ਼ਿਕਰਯੋਗ ਹੈ ਕਿ ਡਾ. ਓਬਰਾਏ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ, ਗਰੀਬ ਪਰਿਵਾਰਾਂ ਲਈ ਸਿਹਤ ਸਹੂਲਤਾਂ, ਮੁਸੀਬਤ ਵਿੱਚ ਫਸੇ ਲੋਕਾਂ ਦੀ ਸਹਾਇਤਾ ਅਤੇ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜਾਂ ਲਈ ਦੁਨੀਆ ਭਰ ਵਿੱਚ ਸਤਿਕਾਰੇ ਜਾਂਦੇ ਹਨ। ਉਨ੍ਹਾਂ ਦੀਆਂ ਮਾਨਵਤਾਵਾਦੀ ਸੇਵਾਵਾਂ ਨੇ ਉਨ੍ਹਾਂ ਨੂੰ ਉਮੀਦ, ਹਮਦਰਦੀ ਅਤੇ ਨਿਰਸਵਾਰਥ ਸੇਵਾ ਦਾ ਪ੍ਰਤੀਕ ਬਣਾਇਆ ਹੈ।ਸਮਾਗਮ ਦੌਰਾਨ ਡਾ. ਓਬਰਾਏ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਨਿੱਘਾ ਸਵਾਗਤ ਕਰੀਨਾ ਹੂ, ਟੋਮੀਕੋ ਦੁਗਾਨ, ਰਣਜੀਤ ਚਹਿਲ ਤੇ ਕੇ. ਕੇ. ਸਿੱਧੂ ਨੇ ਕੀਤਾ। ਇਸ ਮੌਕੇ ਡਾ. ਸੁਰਿੰਦਰ ਸਿੰਘ ਗਿੱਲ, ਚੇਅਰਮੈਨ ਇੰਟਰਨੈਸ਼ਨਲ ਫੋਰਮ ਯੂ.ਐਸ.ਏ.; ਦਵਿੰਦਰ ਸਿੰਘ ਗਿੱਲ, ਡਾਇਰੈਕਟਰ ਸਿੱਖਸ ਆਫ਼ ਯੂ.ਐਸ.ਏ.; ਕੇ. ਕੇ. ਸਿੱਧੂ, ਸੰਸਥਾਪਕ ਪੰਜਾਬੀ ਕਲੱਬ ਮੈਰੀਲੈਂਡ; ਰਣਜੀਤ ਚਾਹਲ, ਸਕੱਤਰ ਪੰਜਾਬੀ ਕਲੱਬ ਮੈਰੀਲੈਂਡ; ਗੁਰਚਰਨ ਸਿੰਘ ਗੁਰੂ, ਪ੍ਰਧਾਨ ਵਰਲਡ ਯੂਨਾਈਟਿਡ ਗੁਰੂ ਨਾਨਕ ਫਾਊਂਡੇਸ਼ਨ; ਕਰੀਨਾ ਹੂ, ਪੈਟਰਨ-ਇਨ-ਚੀਫ਼ ਇੰਟਰਨੈਸ਼ਨਲ ਫੋਰਮ ਯੂ.ਐਸ.ਏ.; ਟੋਮੀਕੋ ਡੱਗਨ, ਵਾਈਸ ਪ੍ਰੈਜ਼ੀਡੈਂਟ ਯੂ.ਪੀ.ਐਫ. ਯੂ.ਐਸ.ਏ.; ਨੌਨਿਹਾਲ ਸਿੰਘ, ਨਿਰਪਜੀਤ ਸਿੰਘ, ਰਣਜੀਤ ਰਾਣਾ, ਰਾਇਲ ਤਾਜ ਦੇ ਮਾਲਕ ਜਸਵਿੰਦਰ ਸਿੰਘ ਅਤੇ ਵਾਸ਼ਿੰਗਟਨ ਡੀ.ਸੀ. ਦੀ ਉੱਘੀ ਮੀਡੀਆ ਸ਼ਖ਼ਸੀਅਤ ਲਲਿਤ ਝਾਅ ਸਮੇਤ ਕਈ ਪਤਵੰਤੇ ਹਾਜ਼ਰ ਸਨ। ਐਵਾਰਡ ਸਮਾਗਮ ਤੋਂ ਬਾਅਦ ਡਾ. ਸੁਰਿੰਦਰ ਸਿੰਘ ਗਿੱਲ ਵਲੋਂ ਡਾ. ਐੱਸ. ਪੀ. ਸਿੰਘ ਓਬਰਾਏ ਦੇ ਸਨਮਾਨ ਵਿੱਚ ਰਾਇਲ ਤਾਜ ਰੈਸਟੋਰੈਂਟ, ਮੈਰੀਲੈਂਡ ਵਿਖੇ ਸ਼ਾਨਦਾਰ ਰਾਤਰੀ ਭੋਜ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਭਾਈਚਾਰੇ ਦੇ ਆਗੂਆਂ ਨੂੰ ਡਾ. ਓਬਰਾਏ ਨਾਲ ਵਿਚਾਰ-ਵਟਾਂਦਰਾ ਕਰਨ ਅਤੇ ਉਨ੍ਹਾਂ ਦੇ ਮਹਾਨ ਮਾਨਵਤਾਵਾਦੀ ਮਿਸ਼ਨ ਦੀ ਸ਼ਲਾਘਾ ਕਰਨ ਦਾ ਮੌਕਾ ਮਿਲਿਆ।ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਅਵਾਰਡੀ ਅਤੇ ਹਾਜ਼ਰ ਸ਼ਖ਼ਸੀਅਤਾਂ ਨੇ ਡਾ. ਓਬਰਾਏ ਨੂੰ ਵਧਾਈ ਦਿੰਦਿਆਂ ਕਿਹਾ ਕਿ ‘ਅੰਬੈਸਡਰ ਫਾਰ ਪੀਸ’ ਦਾ ਸਨਮਾਨ ਉਨ੍ਹਾਂ ਦੀਆਂ ਮਨੁੱਖਤਾ, ਵਿਸ਼ਵ ਸ਼ਾਂਤੀ, ਸਦਭਾਵਨਾ ਅਤੇ ਸਮਾਜ ਭਲਾਈ ਨੂੰ ਸਮਰਪਿਤ ਸੇਵਾਵਾਂ ਦੀ ਯੋਗ ਪਛਾਣ ਹੈ।ਡਾ. ਓਬਰਾਏ ਨੇ ਇਸ ਵੱਕਾਰੀ ਸਨਮਾਨ ਅਤੇ ਨਿੱਘੇ ਸਵਾਗਤ ਲਈ ਯੂਨੀਵਰਸਲ ਪੀਸ ਫੈਡਰੇਸ਼ਨ ਅਤੇ ਸਮੂਹ ਭਾਈਚਾਰਕ ਆਗੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਮਨੁੱਖਤਾ ਦੀ ਸੇਵਾ ਅਤੇ ਵਿਸ਼ਵ ਸ਼ਾਂਤੀ ਦੇ ਆਪਣੇ ਮਿਸ਼ਨ ਨੂੰ ਹੋਰ ਸਮਰਪਣ ਨਾਲ ਜਾਰੀ ਰੱਖਣ ਦਾ ਅਹਿਦ ਦੁਹਰਾਇਆ।
ਪਿਛਲੀ ਖ਼ਬਰ ਕੈਨੇਡਾ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਔਰਤਾਂ ’ਚ ਸਰੀ ਦੀ ਪੰਜਾਬਣ ਅਧਿਆਪਕਾ ਵੀ ਸ਼ਾਮਿਲ ਅਗਲੀ ਖ਼ਬਰ ਲੰਡਨ ਦੇ ਗੁਰਦੁਆਰਾ ਸਾਹਿਬ ਵਿਖੇ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਦੇ ਸਵਾਗਤ ’ਤੇ ਵਰਲਡ ਸਿੱਖ ਪਾਰਲੀਮੈਂਟ ਵਲੋਂ ਸਖ਼ਤ ਇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।