ਵੈਨਕੂਵਰ ਆਈਲੈਂਡ ’ਚ 2 ਵੱਖ-ਵੱਖ ਸੜਕ ਹਾਦਸਿਆਂ ’ਚ 3 ਮੌਤਾਂ - ਨਸ਼ੇ ਦੀ ਹਾਲਤ ‘ਚ 16 ਸਾਲਾ ਚਾਲਕ ਗ੍ਰਿਫ਼ਤਾਰ
ਵੈਨਕੂਵਰ, 28 ਅਗਸਤ (ਮਲਕੀਤ ਸਿੰਘ)-ਵੈਨਕੂਵਰ ਆਈਲੈਂਡ ’ਤੇ ਹਾਈਵੇਅ 19 ਉੱਤੇ ਵਾਪਰੇ ਦੋ ਵੱਖ-ਵੱਖ ਭਿਆਨਕ ਸੜਕ ਹਾਦਸਿਆਂ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਦੋਵੇਂ ਹਾਦਸੇ ਨੈਨੂਜ਼ ਬੇਅ ਅਤੇ ਲੈਂਟਜ਼ਵਿਲ ਵਿਚਕਾਰ ਹਾਈਵੇਅ 19 ਦੇ ਹਿੱਸੇ ’ਤੇ ਵਾਪਰੇ ਹਨ ਇਨ੍ਹਾਂ ਵਿੱਚੋਂ ਇਕ ਹਾਦਸੇ ਦੇ ਸਬੰਧੀ ਇਕ 16 ਸਾਲਾ ਚਾਲਕ ਨੂੰ ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾਉਣ ਕਾਰਨ ਮੌਤ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਜੀਤ ਡੈਸਕ
29-08-2026