ਗਲਾਸਗੋ ’ਚ ਹਰ 18 ਘੰਟਿਆਂ ਬਾਅਦ ਜਬਰ ਜਨਾਹ ਦਾ ਮਾਮਲਾ ਦਰਜ, ਔਰਤਾਂ ਤੇ ਕੁੜੀਆਂ ਦੀ ਸੁਰੱਖਿਆ ’ਤੇ ਚਿੰਤਾ
ਗਲਾਸਗੋ, 26 ਅਗਸਤ (ਹਰਜੀਤ ਸਿੰਘ ਦੁਸਾਂਝ)- ਗਲਾਸਗੋ ਵਿਚ ਔਰਤਾਂ ਅਤੇ ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ। 2025-26 ਦੌਰਾਨ ਸ਼ਹਿਰ ਵਿਚ ਜਬਰ ਜਨਾਹ ਅਤੇ ਜਬਰ ਜਨਾਹ ਦੀ ਕੋਸ਼ਿਸ਼ ਦੇ 486 ਮਾਮਲੇ ਦਰਜ ਹੋਏ, ਜੋ ਔਸਤਨ ਹਰ 18 ਘੰਟਿਆਂ ਦੇ ਕਰੀਬ ਇੱਕ ਮਾਮਲਾ ਬਣਦਾ ਹੈ।
ਗਲਾਸਗੋ, 26 ਅਗਸਤ (ਹਰਜੀਤ ਸਿੰਘ ਦੁਸਾਂਝ)- ਗਲਾਸਗੋ ਵਿਚ ਔਰਤਾਂ ਅਤੇ ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ। 2025-26 ਦੌਰਾਨ ਸ਼ਹਿਰ ਵਿਚ ਜਬਰ ਜਨਾਹ ਅਤੇ ਜਬਰ ਜਨਾਹ ਦੀ ਕੋਸ਼ਿਸ਼ ਦੇ 486 ਮਾਮਲੇ ਦਰਜ ਹੋਏ, ਜੋ ਔਸਤਨ ਹਰ 18 ਘੰਟਿਆਂ ਦੇ ਕਰੀਬ ਇੱਕ ਮਾਮਲਾ ਬਣਦਾ ਹੈ। ਸਕਾਟਲੈਂਡ ਵਿੱਚ ਵੱਡੇ ਪੱਧਰ ’ਤੇ ਜਿਨਸੀ ਅਪਰਾਧਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਜੂਨ 2026 ਤੱਕ ਦੇ ਇੱਕ ਸਾਲ ਵਿਚ 16,560 ਜਿਨਸੀ ਅਪਰਾਧ ਦਰਜ ਹੋਏ, ਜੋ ਪਿਛਲੇ ਸਾਲ ਨਾਲੋਂ 9 ਫੀਸਦੀ ਵੱਧ ਹਨ। ਇਸੇ ਸਮੇਂ ਜਬਰ ਜਨਾਹ ਅਤੇ ਜਬਰ ਜਨਾਹ ਦੀ ਕੋਸ਼ਿਸ਼ ਦੇ ਮਾਮਲੇ ਵਧ ਕੇ 3,240 ਹੋ ਗਏ। ਅੰਕੜਿਆਂ ਮੁਤਾਬਕ ਜਿਨਸੀ ਹਿੰਸਾ ਦਾ ਸਭ ਤੋਂ ਵੱਧ ਅਸਰ ਔਰਤਾਂ ਉੱਤੇ ਪੈਂਦਾ ਹੈ। 2025-26 ਦੇ ਸੰਬੰਧਿਤ ਜਬਰ ਜਨਾਹ ਅਤੇ ਜਬਰ ਜਨਾਹ ਦੀ ਕੋਸ਼ਿਸ਼ ਵਾਲੇ ਮਾਮਲਿਆਂ ਵਿੱਚ 95 ਫੀਸਦੀ ਪੀੜਤ ਔਰਤਾਂ ਸਨ। ਸਕਾਟਿਸ਼ ਪੁਲਿਸ ਅਥਾਰਟੀ ਮੁਤਾਬਕ ਅਪ੍ਰੈਲ 2025 ਤੋਂ ਮਾਰਚ 2026 ਤੱਕ ਔਰਤਾਂ ਅਤੇ ਕੁੜੀਆਂ ਵਿਰੁੱਧ ਦਰਜ ਅਪਰਾਧਾਂ ਵਿੱਚ 7.6 ਫੀਸਦੀ ਵਾਧਾ ਹੋਇਆ। ਗਲਾਸਗੋ ਵਿੱਚ ਪੀੜਤਾਂ ਦੀ ਮਦਦ ਕਰਨ ਵਾਲੀਆਂ ਸੰਸਥਾਵਾਂ ਉੱਤੇ ਵੀ ਦਬਾਅ ਵਧ ਰਿਹਾ ਹੈ। ਗਲਾਸਗੋ ਅਤੇ ਕਲਾਇਡ ਰੇਪ ਕਰਾਈਸਿਸ ਮੁਤਾਬਕ 2024-25 ਦੌਰਾਨ ਲਗਭਗ 3,100 ਪੀੜਤਾਂ ਨੂੰ ਸਹਾਇਤਾ ਦਿੱਤੀ ਗਈ। ਸੰਸਥਾ ਦਾ ਕਹਿਣਾ ਹੈ ਕਿ ਉਸ ਦੀਆਂ ਸੇਵਾਵਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਇਨ੍ਹਾਂ ਅੰਕੜਿਆਂ ਨੇ ਗਲਾਸਗੋ ਨੂੰ ਔਰਤਾਂ ਅਤੇ ਕੁੜੀਆਂ ਲਈ ਹੋਰ ਸੁਰੱਖਿਅਤ ਬਣਾਉਣ ਦੀ ਮੰਗ ਨੂੰ ਹੋਰ ਮਜ਼ਬੂਤ ਕੀਤਾ ਹੈ। ਪੀੜਤਾਂ ਲਈ ਬਿਹਤਰ ਸਹਾਇਤਾ, ਅਪਰਾਧੀਆਂ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ, ਰਾਤ ਸਮੇਂ ਸੁਰੱਖਿਅਤ ਆਵਾਜਾਈ ਅਤੇ ਜਨਤਕ ਥਾਵਾਂ ਦੀ ਸੁਰੱਖਿਆ ਵਧਾਉਣ ਵਰਗੇ ਕਦਮਾਂ ਦੀ ਲੋੜ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। —— ਗਲਾਸਗੋ 3———