20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸਰੀ ਦੀ ਵਿਦਿਆਰਥਣ ਨੇ ਜਿੱਤੀਆਂ 85 ਹਜ਼ਾਰ ਡਾਲਰ ਦੀਆਂ ਸਕਾਲਰਸ਼ਿਪਾਂ

ਵੈਨਕੂਵਰ, 19 ਅਗਸਤ (ਮਲਕੀਤ ਸਿੰਘ)- ਸਰੀ ਸ਼ਹਿਰ ਦੀ ਇੱਕ ਵਿਦਿਆਰਥਣ ਨੇ ਆਪਣੀ ਜ਼ਿੰਦਗੀ ਦੇ ਔਖੇ ਹਾਲਾਤ ਨੂੰ ਆਪਣੀ ਪੜ੍ਹਾਈ ਦੇ ਰਾਹ ਵਿਚ ਰੁਕਾਵਟ ਨਹੀਂ ਬਣਨ ਦਿੱਤਾ ਅਤੇ ਆਪਣੀ ਸਖਤ ਮਿਹਨਤ ਅਤੇ ਦ੍ਰਿੜ ਇਰਾਦਿਆਂ ਨਾਲ ਉੱਚ ਸਿੱਖਿਆ ਲਈ ਕੁੱਲ 85 ਹਜ਼ਾਰ ਡਾਲਰ ਦੀਆਂ ਸਕਾਲਰਸ਼ਿਪਾਂ ਅਤੇ ਵਿੱਤੀ ਸਹਾਇਤਾ ਹਾਸਲ ਕਰਕੇ ਮਿਸਾਲ ਕਾਇਮ ਕੀਤੀ ਹੈ। ਸਰੀ ਦੇ ਐਨਵਰ ਕ੍ਰੀਕ ਸੈਕੰਡਰੀ ਸਕੂਲ ਤੋਂ ਪੜ੍ਹਾਈ ਪੂਰੀ ਕਰਨ ਵਾਲੀ ਮੈਡੀਸਨ ਪੈਰੋਲਟ ਪਾਲਣ-ਪੋਸ਼ਣ ਪ੍ਰਣਾਲੀ ਨਾਲ ਜੁੜੀ ਰਹੀ ਹੈ।

ਅਜੀਤ ਡੈਸਕ 20-08-2026
ਵੈਨਕੂਵਰ, 19 ਅਗਸਤ (ਮਲਕੀਤ ਸਿੰਘ)- ਸਰੀ ਸ਼ਹਿਰ ਦੀ ਇੱਕ ਵਿਦਿਆਰਥਣ ਨੇ ਆਪਣੀ ਜ਼ਿੰਦਗੀ ਦੇ ਔਖੇ ਹਾਲਾਤ ਨੂੰ ਆਪਣੀ ਪੜ੍ਹਾਈ ਦੇ ਰਾਹ ਵਿਚ ਰੁਕਾਵਟ ਨਹੀਂ ਬਣਨ ਦਿੱਤਾ ਅਤੇ ਆਪਣੀ ਸਖਤ ਮਿਹਨਤ ਅਤੇ ਦ੍ਰਿੜ ਇਰਾਦਿਆਂ ਨਾਲ ਉੱਚ ਸਿੱਖਿਆ ਲਈ ਕੁੱਲ 85 ਹਜ਼ਾਰ ਡਾਲਰ ਦੀਆਂ ਸਕਾਲਰਸ਼ਿਪਾਂ ਅਤੇ ਵਿੱਤੀ ਸਹਾਇਤਾ ਹਾਸਲ ਕਰਕੇ ਮਿਸਾਲ ਕਾਇਮ ਕੀਤੀ ਹੈ। ਸਰੀ ਦੇ ਐਨਵਰ ਕ੍ਰੀਕ ਸੈਕੰਡਰੀ ਸਕੂਲ ਤੋਂ ਪੜ੍ਹਾਈ ਪੂਰੀ ਕਰਨ ਵਾਲੀ ਮੈਡੀਸਨ ਪੈਰੋਲਟ ਪਾਲਣ-ਪੋਸ਼ਣ ਪ੍ਰਣਾਲੀ ਨਾਲ ਜੁੜੀ ਰਹੀ ਹੈ। ਇਸ ਦੇ ਬਾਵਜੂਦ ਉਸ ਨੇ ਆਪਣਾ ਧਿਆਨ ਪੜ੍ਹਾਈ ਅਤੇ ਭਵਿੱਖ ਦੇ ਟੀਚਿਆਂ ’ਤੇ ਕੇਂਦਰਿਤ ਰੱਖਿਆ। ਉਸ ਦੀ ਮਿਹਨਤ ਦਾ ਨਤੀਜਾ ਇਹ ਨਿਕਲਿਆ ਕਿ ਅੱਗੇ ਦੀ ਪੜ੍ਹਾਈ ਲਈ ਉਸ ਨੂੰ ਵੱਖ-ਵੱਖ ਸਕਾਲਰਸ਼ਿਪਾਂ ਅਤੇ ਵਿੱਤੀ ਸਹਾਇਤਾ ਦੇ ਰੂਪ ਵਿੱਚ ਕੁੱਲ 85 ਹਜ਼ਾਰ ਡਾਲਰ ਮਿਲੇ ਹਨ। ਇਹ ਪ੍ਰਾਪਤੀ ਇਸ ਲਈ ਵੀ ਵਿਸ਼ੇਸ਼ ਮੰਨੀ ਜਾ ਰਹੀ ਹੈ ਕਿਉਂਕਿ ਪਾਲਣ-ਪੋਸ਼ਣ ਪ੍ਰਣਾਲੀ ਵਿਚ ਰਹਿਣ ਵਾਲੇ ਨੌਜਵਾਨਾਂ ਨੂੰ ਆਮ ਤੌਰ ’ਤੇ ਪਰਿਵਾਰਕ ਸਥਿਰਤਾ ਅਤੇ ਆਰਥਿਕ ਸਹਾਇਤਾ ਸਮੇਤ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀਆਂ ਹਾਲਤਾਂ ਵਿਚ ਮੈਡੀਸਨ ਦੀ ਸਿੱਖਿਆ ਪ੍ਰਤੀ ਲਗਨ ਅਤੇ ਉੱਚ ਸਿੱਖਿਆ ਲਈ ਇੰਨੀ ਵੱਡੀ ਵਿੱਤੀ ਸਹਾਇਤਾ ਹਾਸਲ ਕਰਨਾ ਹੋਰਨਾਂ ਨੌਜਵਾਨਾਂ ਲਈ ਵੀ ਪ੍ਰੇਰਨਾ ਬਣਿਆ ਹੈ।
ਪਿਛਲੀ ਖ਼ਬਰ ਵੈਨਕੂਵਰ ਕੌਮਾਂਤਰੀ ਹਵਾਈ ਅੱਡੇ ਦੇ ਸਕਾਈਟਰੇਨ ਟਰੈਕ ’ਤੇ ਨੌਜਵਾਨ ਵਲੋਂ ਕੀਤੇ ਹੰਗਾਮੇ ਦੀ ਵੀਡੀਓ ਵਾਇਰਲ ਅਗਲੀ ਖ਼ਬਰ ਡਾਇਨਾ ਦੇ ਭਰਾ ਚਾਰਲਸ ਸਪੈਂਸਰ ਦੀ ਨਵੀਂ ਕਿਤਾਬ ’ਚ ‘ਸੱਚ’ ਸਾਹਮਣੇ ਲਿਆਉਣ ਦਾ ਦਾਅਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।