20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਈਰਾਨ ਨਾਲ ਜੁੜੀ ਵੱਡੀ ਸਾਈਬਰ ਚੋਰੀ ਦਾ ਪਰਦਾਫਾਸ਼

ਨਿਊਯਾਰਕ, 19 ਅਗਸਤ (ਰਾਜੂ ਸਾਹਿਬਾਜ਼ਪੁਰਾ)- ਅਮਰੀਕੀ ਨਿਆਂ ਵਿਭਾਗ ਨੇ ਈਰਾਨ ਨਾਲ ਜੁੜੀ ਇਕ ਵੱਡੀ ਅਤੇ ਲੰਬੇ ਸਮੇਂ ਤੋਂ ਚੱਲ ਰਹੀ ਕਥਿਤ ਸਾਈਬਰ ਚੋਰੀ ਮੁਹਿੰਮ ਦਾ ਪਰਦਾਫਾਸ਼ ਕਰਦਿਆਂ 17 ਈਰਾਨੀ ਨਾਗਰਿਕਾਂ ਖ਼ਿਲਾਫ਼ ਦੋਸ਼ ਜਨਤਕ ਕੀਤੇ ਹਨ। ਇਨ੍ਹਾਂ ਉੱਤੇ ਅਮਰੀਕਾ ਸਮੇਤ ਕਈ ਦੇਸ਼ਾਂ ਦੀਆਂ ਯੂਨੀਵਰਸਿਟੀਆਂ, ਕੰਪਨੀਆਂ ਅਤੇ ਸਰਕਾਰੀ ਏਜੰਸੀਆਂ ਦੇ ਕੰਪਿਊਟਰ ਸਿਸਟਮਾਂ ਵਿਚ ਦਾਖ਼ਲ ਹੋ ਕੇ ਖੋਜ, ਗੁਪਤ ਜਾਣਕਾਰੀ ਅਤੇ ਬੌਧਿਕ ਸੰਪਤੀ ਚੋਰੀ ਕਰਨ ਦੇ ਦੋਸ਼ ਹਨ।

ਅਜੀਤ ਡੈਸਕ 20-08-2026
ਨਿਊਯਾਰਕ, 19 ਅਗਸਤ (ਰਾਜੂ ਸਾਹਿਬਾਜ਼ਪੁਰਾ)- ਅਮਰੀਕੀ ਨਿਆਂ ਵਿਭਾਗ ਨੇ ਈਰਾਨ ਨਾਲ ਜੁੜੀ ਇਕ ਵੱਡੀ ਅਤੇ ਲੰਬੇ ਸਮੇਂ ਤੋਂ ਚੱਲ ਰਹੀ ਕਥਿਤ ਸਾਈਬਰ ਚੋਰੀ ਮੁਹਿੰਮ ਦਾ ਪਰਦਾਫਾਸ਼ ਕਰਦਿਆਂ 17 ਈਰਾਨੀ ਨਾਗਰਿਕਾਂ ਖ਼ਿਲਾਫ਼ ਦੋਸ਼ ਜਨਤਕ ਕੀਤੇ ਹਨ। ਇਨ੍ਹਾਂ ਉੱਤੇ ਅਮਰੀਕਾ ਸਮੇਤ ਕਈ ਦੇਸ਼ਾਂ ਦੀਆਂ ਯੂਨੀਵਰਸਿਟੀਆਂ, ਕੰਪਨੀਆਂ ਅਤੇ ਸਰਕਾਰੀ ਏਜੰਸੀਆਂ ਦੇ ਕੰਪਿਊਟਰ ਸਿਸਟਮਾਂ ਵਿਚ ਦਾਖ਼ਲ ਹੋ ਕੇ ਖੋਜ, ਗੁਪਤ ਜਾਣਕਾਰੀ ਅਤੇ ਬੌਧਿਕ ਸੰਪਤੀ ਚੋਰੀ ਕਰਨ ਦੇ ਦੋਸ਼ ਹਨ। ਸਰਕਾਰੀ ਇਲਜ਼ਾਮਨਾਮੇ ਮੁਤਾਬਕ ਸਾਰੇ ਮੁਲਜ਼ਮ ਈਰਾਨ ਸਥਿਤ ‘ਮਾਬਨਾ ਇੰਸਟੀਚਿਊਟ’ ਨਾਲ ਜੁੜੇ ਹੋਏ ਸਨ। ਦੋਸ਼ ਹੈ ਕਿ ਇਸ ਸੰਸਥਾ ਨੇ ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ, ਸਰਕਾਰੀ ਵਿਭਾਗਾਂ ਅਤੇ ਯੂਨੀਵਰਸਿਟੀਆਂ ਲਈ ਕਿਰਾਏ ’ਤੇ ਹੈਕਿੰਗ ਕਰਨ ਵਾਲਾ ਵੱਡਾ ਨੈੱਟਵਰਕ ਤਿਆਰ ਕੀਤਾ ਸੀ। ਇਹ ਸਾਈਬਰ ਮੁਹਿੰਮ 2013 ਦੇ ਆਸ-ਪਾਸ ਸ਼ੁਰੂ ਹੋਈ ਅਤੇ ਘੱਟੋ-ਘੱਟ 2017 ਤੱਕ ਚੱਲਦੀ ਰਹੀ। ਹੈਕਰਾਂ ਨੇ ਅਮਰੀਕਾ ਦੀਆਂ 144 ਅਤੇ ਹੋਰ ਦੇਸ਼ਾਂ ਦੀਆਂ 178 ਯੂਨੀਵਰਸਿਟੀਆਂ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਇਲਾਵਾ 42 ਅਮਰੀਕੀ ਕੰਪਨੀਆਂ, 11 ਵਿਦੇਸ਼ੀ ਕੰਪਨੀਆਂ, ਘੱਟੋ-ਘੱਟ ਪੰਜ ਅਮਰੀਕੀ ਸਰਕਾਰੀ ਏਜੰਸੀਆਂ ਅਤੇ ਦੋ ਗੈਰ-ਸਰਕਾਰੀ ਸੰਸਥਾਵਾਂ ਦੇ ਕੰਪਿਊਟਰ ਤੇ ਈਮੇਲ ਖਾਤੇ ਵੀ ਪ੍ਰਭਾਵਿਤ ਹੋਏ। ਜਾਂਚ ਅਨੁਸਾਰ ਦੁਨੀਆ ਭਰ ਦੇ ਪ੍ਰੋਫੈਸਰਾਂ ਦੇ ਇੱਕ ਲੱਖ ਤੋਂ ਵੱਧ ਖਾਤਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਕਰੀਬ ਅੱਠ ਹਜ਼ਾਰ ਈਮੇਲ ਖਾਤਿਆਂ ਵਿੱਚ ਸਫਲਤਾਪੂਰਵਕ ਘੁਸਪੈਠ ਕੀਤੀ ਗਈ। ਹੈਕਰਾਂ ਨੇ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ, ਮੈਡੀਕਲ ਅਤੇ ਸਮਾਜਿਕ ਵਿਗਿਆਨ ਸਮੇਤ ਵੱਖ-ਵੱਖ ਵਿਸ਼ਿਆਂ ਨਾਲ ਜੁੜੇ ਖੋਜ ਪੱਤਰ, ਕਿਤਾਬਾਂ, ਥੀਸਿਸ ਅਤੇ ਹੋਰ ਦਸਤਾਵੇਜ਼ ਚੋਰੀ ਕੀਤੇ। ਇਲਜ਼ਾਮਨਾਮੇ ਵਿਚ ਨਿਊਯਾਰਕ ਸਥਿਤ ਮਨੋਰੰਜਨ ਕੰਪਨੀ ਐੱਚਬੀਓ ’ਤੇ ਹੋਏ ਸਾਈਬਰ ਹਮਲੇ ਦਾ ਵੀ ਜ਼ਿਕਰ ਹੈ। ਦੋਸ਼ ਹੈ ਕਿ ਕੰਪਨੀ ਦੀ ਗੁਪਤ ਜਾਣਕਾਰੀ ਚੋਰੀ ਕਰਨ ਤੋਂ ਬਾਅਦ ਕਰੀਬ 60 ਲੱਖ ਡਾਲਰ ਦੇ ਬਿਟਕੋਇਨ ਦੀ ਮੰਗ ਕੀਤੀ ਗਈ ਸੀ। ਮੌਜੂਦਾ ਇਲਜ਼ਾਮਨਾਮੇ ਵਿੱਚ ਕੁੱਲ 14 ਦੋਸ਼ ਹਨ। ਨਾਮਜ਼ਦ 17 ਵਿਅਕਤੀਆਂ ਵਿਚੋਂ ਨੌਂ ਖ਼ਿਲਾਫ਼ 2018 ਵਿਚ ਹੀ ਮਾਮਲਾ ਦਰਜ ਹੋ ਚੁੱਕਾ ਸੀ, ਜਦਕਿ ਹੁਣ ਅੱਠ ਹੋਰ ਮੁਲਜ਼ਮ ਸ਼ਾਮਲ ਕੀਤੇ ਗਏ ਹਨ। ਅਮਰੀਕੀ ਵਿਦੇਸ਼ ਵਿਭਾਗ ਨੇ ਪੰਜ ਮੁਲਜ਼ਮਾਂ ਦੇ ਟਿਕਾਣਿਆਂ ਬਾਰੇ ਜਾਣਕਾਰੀ ਦੇਣ ਵਾਲਿਆਂ ਲਈ ਇੱਕ ਕਰੋੜ ਡਾਲਰ ਤੱਕ ਦੇ ਇਨਾਮ ਦਾ ਐਲਾਨ ਵੀ ਕੀਤਾ ਹੈ।
ਪਿਛਲੀ ਖ਼ਬਰ ਅਮਰੀਕਾ-ਕੈਨੇਡਾ ਵਿਚਾਲੇ ਸਮਝੌਤੇ ਦਾ ਦਾਅਵਾ ਅਗਲੀ ਖ਼ਬਰ ਗੁ: ਖਾਲਸਾ ਦੀਵਾਨ ਸੁਸਾਇਟੀ ਸਰੀ ‘ਚ ਨਿਸ਼ਾਨ ਸਾਹਿਬ ਦੀ ਸਥਾਪਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।