19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸਾਲਾਨਾ ਯਾਦ ’ਚ ਵਿਸ਼ੇਸ਼ ਗੁਰਮਤਿ ਸਮਾਗਮ

ਲੈਸਟਰ (ਇੰਗਲੈਂਡ), 18 ਅਗਸਤ (ਸੁਖਜਿੰਦਰ ਸਿੰਘ ਢੱਡੇ)-ਗੁਰਦੁਆਰਾ ਸ੍ਰੀ ਦਸਮੇਸ਼ ਸਾਹਿਬ ਲੈਸਟਰ (ਯੂ. ਕੇ.)

ਅਜੀਤ ਡੈਸਕ 19-08-2026


—- ਗਿਆਨੀ ਰਣਧੀਰ ਸਿੰਘ ਸੰਭਲ ‘ਭਾਈ ਗੁਰਦਾਸ ਜੀ ਸਾਹਿਤ ਸ਼੍ਰੋਮਣੀ ਐਵਾਰਡ’ ਨਾਲ ਸਨਮਾਨਿਤ

ਲੈਸਟਰ (ਇੰਗਲੈਂਡ), 18 ਅਗਸਤ (ਸੁਖਜਿੰਦਰ ਸਿੰਘ ਢੱਡੇ)-ਗੁਰਦੁਆਰਾ ਸ੍ਰੀ ਦਸਮੇਸ਼ ਸਾਹਿਬ ਲੈਸਟਰ (ਯੂ.ਕੇ.) ਵਿਖੇ ਜਰਨੈਲ ਸਿੰਘ ਰਾਣਾ ਦੀ ਅਗਵਾਈ ਹੇਠ ਦਮਦਮੀ ਟਕਸਾਲ ਦੇ ਮੁਖੀ ਸਚਖੰਡਵਾਸੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਪਾਵਨ ਸਾਲਾਨਾ ਮਿੱਠੀ ਯਾਦ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸਜੇ ਵਿਸ਼ੇਸ਼ ਦੀਵਾਨਾਂ ਵਿਚ ਹਜ਼ੂਰੀ ਰਾਗੀ ਗਿਆਨੀ ਜਤਿੰਦਰ ਸਿੰਘ ਹਿਆਲਾ, ਗਿਆਨੀ ਕੁਲਬੀਰ ਸਿੰਘ, ਭਾਈ ਮਨਮਿੰਦਰ ਸਿੰਘ ਅਤੇ ਗਿਆਨੀ ਬਲਵੰਤ ਸਿੰਘ ਲਿੱਤਰਾਂ ਵਾਲਿਆਂ ਦੇ ਜਥੇ ਨੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਸੰਤ ਗਿਆਨੀ ਰਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਸੰਤ ਗਿਆਨੀ ਕਰਤਾਰ ਸਿੰਘ ਦੀਆਂ ਮਹਾਨ ਪੰਥਕ ਅਤੇ ਧਰਮ ਪ੍ਰਚਾਰ ਦੀਆਂ ਸੇਵਾਵਾਂ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਸੰਨ 1975 ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 300 ਸਾਲਾ ਸ਼ਹੀਦੀ ਸ਼ਤਾਬਦੀ ਦਿਹਾੜੇ ਦੇ ਸਬੰਧ ਵਿਚ 37 ਵਿਸ਼ੇਸ਼ ਨਗਰ ਕੀਰਤਨ ਸਜਾ ਕੇ ਨਿਧੜਕਤਾ ਨਾਲ ਸਿੱਖੀ ਦਾ ਪ੍ਰਚਾਰ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਸਮੇਸ਼ ਸਾਹਿਬ ਲੈਸਟਰ, ਮਾਤਾ ਖੀਵੀ ਜੀ ਸੇਵਾ ਸੁਸਾਇਟੀ ਯੂ.ਕੇ., ਗੁਰੂ ਨਾਨਕ ਸੰਗੀਤ ਸਭਾ ਯੂ.ਕੇ., ਸਮੂਹ ਗ੍ਰੰਥੀ ਸਿੰਘਾਂ, ਗਿਆਨੀ ਜਸਵੰਤ ਸਿੰਘ, ਗਿਆਨੀ ਜਤਿੰਦਰ ਸਿੰਘ, ਗਿਆਨੀ ਬਲਵੰਤ ਸਿੰਘ ਲਿੱਤਰਾਂ ਅਤੇ ਭਾਈ ਕੁਲਤਾਰਨ ਸਿੰਘ ਲਾਲੀ ਵੱਲੋਂ ਸਿੱਖ ਪੰਥ ਦੀ ਨਾਮਵਰ ਸ਼ਖ਼ਸੀਅਤ, ਉੱਘੇ ਵਿਦਵਾਨ ਤੇ ਲਿਖਾਰੀ ਗਿਆਨੀ ਰਣਧੀਰ ਸਿੰਘ ਸੰਭਲ ਨੂੰ ਉਨ੍ਹਾਂ ਦੀਆਂ ਪੰਥਕ, ਧਾਰਮਿਕ, ਸਾਹਿਤਕ ਅਤੇ ਸਮਾਜਿਕ ਸੇਵਾਵਾਂ ਬਦਲੇ ਵਿਸ਼ਾਲ ਸੰਗਤ ਦੀ ਹਾਜ਼ਰੀ ਵਿਚ ‘ਭਾਈ ਗੁਰਦਾਸ ਜੀ ਸਾਹਿਤ ਸ਼੍ਰੋਮਣੀ ਐਵਾਰਡ’ ਅਤੇ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ, ਜਦਕਿ ਭਾਈ ਸਰਬਜੀਤ ਸਿੰਘ ਸੰਘਾ, ਸੰਤ ਗਿਆਨੀ ਰਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਅਤੇ ਹੈੱਡ ਗ੍ਰੰਥੀ ਗਿਆਨੀ ਸੁਖਚੈਨ ਸਿੰਘ ਜੀ ਨੇ ਗਿਆਨੀ ਸੰਭਲ ਦੀਆਂ ਸੇਵਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਗਿਆਨੀ ਸਤਨਾਮ ਸਿੰਘ, ਗਿਆਨੀ ਜਸਵੰਤ ਸਿੰਘ, ਜੱਸ ਜੀ , ਕੌਂਸਲਰ ਸੰਤੋਖ ਸਿੰਘ ਅਟਵਾਲ, ਜਥੇਦਾਰ ਗੁਰਦੀਪ ਸਿੰਘ ਮੀਤ ਪ੍ਰਧਾਨ, ਜਸਪਾਲ ਸਿੰਘ ਢਿੱਲੋਂ, ਸ਼ੀਤਲ ਸਿੰਘ ਗਿੱਲ ਐਡਵੋਕੇਟ, ਗੁਰਮੇਲ ਸਿੰਘ, ਰੂਪ ਰਾਏ ਕੋਹਿਨੂਰ, ਜਗਤਾਰ ਸਿੰਘ ਰਾਹੋਂ, ਜੋਗਿੰਦਰ ਸਿੰਘ, ਭਾਈ ਕੁਲਵੰਤ ਸਿੰਘ, ਤਰਨਜੀਤ ਸਿੰਘ ਵਾਲੀਆ, ਗਿਆਨੀ ਸੁਖਚੈਨ ਸਿੰਘ, ਸੁਰਜੀਤ ਸਿੰਘ ਮਠਿਆਈ ਵਾਲੇ, ਗਿਆਨੀ ਦਰਸ਼ਨ ਸਿੰਘ ਤੇ ਬੀਬੀ ਪ੍ਰੇਮਜੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਤੇ ਸੰਗਤਾਂ ਹਾਜ਼ਰ ਸਨ ਅਤੇ ਸਵੇਰ ਤੋਂ ਸ਼ਾਮ ਤੱਕ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਗਿਆਨੀ ਰਣਧੀਰ ਸਿੰਘ ਸੰਭਲ ਨੂੰ ਮਿਲੇ ਇਸ ਮਾਣ-ਸਨਮਾਨ ’ਤੇ ਗਿਆਨੀ ਸਵਿੰਦਰ ਸਿੰਘ ਮਸਤ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਬਰੈਂਟਫੋਰਡ, ਸਿੱਖ ਵਿਦਵਾਨ ਭਗਵਾਨ ਸਿੰਘ ਜੌਹਲ, ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ, ਸੰਤ ਬਾਬਾ ਭਗਵਾਨ ਸਿੰਘ ਹਰਖੋਵਾਲੀਏ, ਭਾਈ ਸਰਦੂਲ ਸਿੰਘ ਜੀ ਸੋਢੀ, ਸੰਤ ਸੁਖਦੇਵ ਸਿੰਘ ਬਿਲਗਾ ਵਾਲੇ, ਸੰਤ ਬਲਰਾਜ ਸਿੰਘ ਜਿਆਣ ਵਾਲੇ, ਬਾਬਾ ਕੁਲਵਿੰਦਰ ਸਿੰਘ ਉਦਾਸੀ, ਗੁਰਕ੍ਰਿਪਾਲ ਸਿੰਘ ਪ੍ਰਧਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ, ਗਿਆਨੀ ਗੁਰਮੀਤ ਸਿੰਘ ਅਤੇ ਪਰਮਜੀਤ ਸਿੰਘ ਨੈਨਾ ਵਾਲਿਆਂ ਨੇ ਵਧਾਈ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਪਿਛਲੀ ਖ਼ਬਰ ਟਰੰਪ ਪ੍ਰਸ਼ਾਸਨ ਨੂੰ ਅਦਾਲਤੀ ਝਟਕਾ, ਐੱਫ.ਬੀ.ਆਈ. ਹੈੱਡਕੁਆਰਟਰ ਰੀਗਨ ਬਿਲਡਿੰਗ ਲਿਜਾਣ ਦੀ ਯੋਜਨਾ ਰੱਦ ਅਗਲੀ ਖ਼ਬਰ ਐਡੀਲੇਡ ਤੋਂ ਸਿਡਨੀ ਜਾਣ ਵਾਲੀ ਉਡਾਣ ’ਚੋਂ ਅਪਾਹਜ ਯਾਤਰੀ ਨੂੰ ਉਤਾਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।