06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਭਾਰਤੀ-ਅਮਰੀਕੀ ਮਕਾਨ ਮਾਲਕ ’ਤੇ ਮਹਿਲਾ ਕਿਰਾਏਦਾਰ ਦੇ ‘ਜਿਨਸੀ ਸ਼ੋਸ਼ਣ’ ਦੇ ਦੋਸ਼

ਵਾਸ਼ਿੰਗਟਨ, 6 ਅਗਸਤ (ਪੀ. ਟੀ.

ਅਜੀਤ ਡੈਸਕ 07-08-2026
ਵਾਸ਼ਿੰਗਟਨ, 6 ਅਗਸਤ (ਪੀ.ਟੀ.ਆਈ.)-ਅਮਰੀਕੀ ਸੰਘੀ ਸਰਕਾਰ ਨੇ ਪੈਨਸਿਲਵੇਨੀਆ ’ਚ ਇਕ ਭਾਰਤੀ ਮਕਾਨ ਮਾਲਕ ’ਤੇ ਇਕ ਮਹਿਲਾ ਕਿਰਾਏਦਾਰ ਦਾ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ’ਚ ਮੁਕੱਦਮਾ ਦਾਇਰ ਕੀਤਾ ਹੈ। ਬੁੱਧਵਾਰ ਨੂੰ ਪੈਨਸਿਲਵੇਨੀਆ ਦੇ ਮੱਧ ਜ਼ਿਲ੍ਹੇ ਲਈ ਅਮਰੀਕੀ ਜ਼ਿਲ੍ਹਾ ਅਦਾਲਤ ’ਚ ਦਾਇਰ ਕੀਤੇ ਗਏ ਮੁਕੱਦਮੇ ’ਚ ਦੋਸ਼ ਲਗਾਇਆ ਗਿਆ ਹੈ ਕਿ ਸਟੇਟ ਕਾਲਜ ਖੇਤਰ ਦੇ ਇਕ ਮਕਾਨ ਮਾਲਕ ਵੈਂਕਟਚਲਮ ਮਨੀ ਨੇ ਮਹਿਲਾ ਕਿਰਾਏਦਾਰ ਦਾ ਜਿਨਸੀ ਸ਼ੋਸ਼ਣ ਕੀਤਾ ਤੇ ਜਦੋਂ ਉਸਨੇ ਵਿਰੋਧ ਕੀਤਾ, ਤਾਂ ਮਕਾਨ ਦੀ ਮੁਰੰਮਤ ਲਈ ਉਸ ਦੀਆਂ ਬੇਨਤੀਆਂ ਨੂੰ ਵਾਰ-ਵਾਰ ਨਜ਼ਰਅੰਦਾਜ਼ ਕੀਤਾ। ਅਮਰੀਕੀ ਨਿਆਂ ਵਿਭਾਗ ਦੇ ਨਾਗਰਿਕ ਅਧਿਕਾਰ ਵਿਭਾਗ ਦੇ ਸਹਾਇਕ ਅਟਾਰਨੀ ਜਨਰਲ ਹਰਮੀਤ ਕੇ. ਢਿੱਲੋਂ ਨੇ ਕਿਹਾ ਕਿ ਅਜਿਹਾ ਵਿਵਹਾਰ ਗੈਰ-ਕਾਨੂੰਨੀ ਹੈ। ਨਿਆਂ ਵਿਭਾਗ ਮਹਿਲਾ ਕਿਰਾਏਦਾਰਾਂ ਦੇ ਉਨ੍ਹਾਂ ਦੇ ਮਕਾਨ ਮਾਲਕ ਦੁਆਰਾ ਜਿਨਸੀ ਸ਼ੋਸ਼ਣ ਦੇ ਖ਼ਤਰੇ ਤੋਂ ਬਿਨਾਂ ਉਨ੍ਹਾਂ ਦੇ ਘਰ ’ਚ ਰਹਿਣ ਦੇ ਅਧਿਕਾਰ ਦੀ ਰੱਖਿਆ ਕਰੇਗਾ।
ਪਿਛਲੀ ਖ਼ਬਰ ਨਾਬਾਲਗ ਨਾਲ ਵਿਆਹ ਕਰਕੇ ਯੂ.ਕੇ. ’ਚ ਰਹਿਣ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀ ਨੂੰ ਕੈਦ ਅਗਲੀ ਖ਼ਬਰ ਇੰਗਲੈਂਡ ’ਚ ਖਾਲਿਸਤਾਨ ਦੀ ਟੀਮ ਦਾ ਫੁੱਟਬਾਲ ਮੈਚ 15 ਅਗਸਤ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।