06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਅਗਸਤ ਮਹੀਨੇ ਦੌਰਾਨ ਸਰੀ ਸ਼ਹਿਰ ’ਚ ਗੂੰਜਣਗੀਆਂ ਸੰਗੀਤਕ ਧੁਨਾਂ

ਵੈਨਕੂਵਰ, 6 ਅਗਸਤ (ਮਲਕੀਤ ਸਿੰਘ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਕੈਨੇਡਾ ਦੇ ਸਰੀ ਸ਼ਹਿਰ ’ਚ ਅਗਸਤ ਮਹੀਨੇ ਦੌਰਾਨ ਮਨੋਰੰਜਨ, ਸੰਗੀਤ ਤੇ ਪਰਿਵਾਰਕ ਗਤੀਵਿਧੀਆਂ ਦੀ ਭਰਮਾਰ ਰਹੇਗੀ। ਜਾਣਕਾਰੀ ਅਨੁਸਾਰ ਇਥੋਂ ਦੇ ਫਲੀਟਵੁੱਡ ਪਾਰਕ ’ਚ ਮਸ਼ਹੂਰ ਰੌਕ ਬੈਂਡ ਫਲੀਟਵੁੱਡ ਮੈਕ ਦੇ ਗੀਤਾਂ ਨੂੰ ਸਮਰਪਿਤ ਲਾਈਵ ਸੰਗੀਤਕ ਪ੍ਰੋਗਰਾਮ ਕਰਵਾਇਆ ਜਾਵੇਗਾ, ਜਿੱਥੇ ਵੱਡੀ ਗਿਣਤੀ ’ਚ ਸੰਗੀਤ ਪ੍ਰੇਮੀਆਂ ਦੇ ਪਹੁੰਚਣ ਦੀ ਉਮੀਦ ਹੈ।

ਅਜੀਤ ਡੈਸਕ 07-08-2026
ਵੈਨਕੂਵਰ, 6 ਅਗਸਤ (ਮਲਕੀਤ ਸਿੰਘ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਕੈਨੇਡਾ ਦੇ ਸਰੀ ਸ਼ਹਿਰ ’ਚ ਅਗਸਤ ਮਹੀਨੇ ਦੌਰਾਨ ਮਨੋਰੰਜਨ, ਸੰਗੀਤ ਤੇ ਪਰਿਵਾਰਕ ਗਤੀਵਿਧੀਆਂ ਦੀ ਭਰਮਾਰ ਰਹੇਗੀ। ਜਾਣਕਾਰੀ ਅਨੁਸਾਰ ਇਥੋਂ ਦੇ ਫਲੀਟਵੁੱਡ ਪਾਰਕ ’ਚ ਮਸ਼ਹੂਰ ਰੌਕ ਬੈਂਡ ਫਲੀਟਵੁੱਡ ਮੈਕ ਦੇ ਗੀਤਾਂ ਨੂੰ ਸਮਰਪਿਤ ਲਾਈਵ ਸੰਗੀਤਕ ਪ੍ਰੋਗਰਾਮ ਕਰਵਾਇਆ ਜਾਵੇਗਾ, ਜਿੱਥੇ ਵੱਡੀ ਗਿਣਤੀ ’ਚ ਸੰਗੀਤ ਪ੍ਰੇਮੀਆਂ ਦੇ ਪਹੁੰਚਣ ਦੀ ਉਮੀਦ ਹੈ। ਇਸ ਤੋਂ ਇਲਾਵਾ ਅਗਸਤ ਮਹੀਨੇ ਦੌਰਾਨ ਸਰੀ ਦੇ ਵੱਖ-ਵੱਖ ਪਾਰਕਾਂ ਤੇ ਕਮਿਊਨਿਟੀ ਕੇਂਦਰਾਂ ’ਚ ਪਰਿਵਾਰਕ ਮੇਲੇ, ਸੱਭਿਆਚਾਰਕ ਪ੍ਰੋਗਰਾਮ, ਲਾਈਵ ਸੰਗੀਤ, ਬੱਚਿਆਂ ਲਈ ਗਤੀਵਿਧੀਆਂ ਅਤੇ ਹੋਰ ਕਈ ਮਨੋਰੰਜਕ ਸਮਾਗਮ ਵੀ ਕਰਵਾਏ ਜਾਣਗੇ। ਸ਼ਹਿਰ ਵਾਸੀਆਂ ਨੂੰ ਇਨ੍ਹਾਂ ਸਮਾਗਮਾਂ ’ਚ ਸ਼ਾਮਲ ਹੋ ਕੇ ਗਰਮੀਆਂ ਦੀਆਂ ਛੁੱਟੀਆਂ ਦਾ ਆਨੰਦ ਮਾਣਨ ਦਾ ਮੌਕਾ ਮਿਲੇਗਾ। ਇਹਨਾਂ ਸਮਾਗਮਾਂ ਦੀਆਂ ਨਿਰਧਾਰਿਤ ਤਰੀਕਾਂ ਦਾ ਐਲਾਨ ਅਗਲੇ ਹਫਤੇ ਕੀਤਾ ਜਾਵੇਗਾ।
ਪਿਛਲੀ ਖ਼ਬਰ ਜਸਵਿੰਦਰ ਭੱਲਾ ਦੀ ਯਾਦ ’ਚ 22 ਅਗਸਤ ਨੂੰ ਸਰੀ ’ਚ ਵਿਸ਼ੇਸ਼ ਸਮਾਰੋਹ ਕਰਵਾਇਆ ਜਾਵ ਅਗਲੀ ਖ਼ਬਰ 14 ਸਾਲ ਬਾਅਦ ਵੀ ਜ਼ਿੰਦਾ ਓਕ ਕ੍ਰੀਕ ਦਾ ਦਰਦ, ਵਿਸਕਾਨਸਿਨ ਸਰਕਾਰ ਵੱਲੋਂ ਸੱਤ ਸਿੱਖਾਂ ਨੂੰ ਸਲਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।