ਲੰਡਨ ’ਚ ਕਤਲ ਕੀਤੀ ਕਿਰਨਦੀਪ ਕੌਰ ਨਮਿੱਤ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸ਼ਰਧਾਂਜਲੀ ਸਮਾਗਮ
ਲੰਡਨ, 6 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਦਿਨੀ ਲੰਡਨ ਦੇ ਇਲਾਕੇ ਹੇਜ਼ ’ਚ ਇਕ ਸਿਰਫਿਰੇ ਗੋਰੇ ਵੱਲੋਂ ਕਤਲ ਕੀਤੀ ਗਈ 24 ਸਾਲਾ ਕਿਰਨਦੀਪ ਕੌਰ ਨਮਿੱਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸਹਿਜ ਪਾਠ ਦੇ ਭੋਗ ਉਪਰੰਤ ਗਿਆਨੀ ਸਤਨਾਮ ਸਿੰਘ ਚੌਹਾਨ ਨੇ ਵਿਰਾਗਮਈ ਗੁਰਬਾਣੀ ਕੀਰਤਨ ਗਾਇਨ ਕੀਤਾ।
ਬੀਬੀ ਕਿਰਨਦੀਪ ਕੌਰ ਦੇ ਸ਼ਰਧਾਂਜਲੀ ਸਮਾਗਮ ’ਚ ਸ਼ਾਮਿਲ ਬੁਲਾਰੇ।
ਤਸਵੀਰਃ ਮਨਪ੍ਰੀਤ ਸਿੰਘ ਬੱਧਨੀ ਕਲਾਂ
07-08-2026