ਅਫ਼ਗਾਨਿਸਤਾਨ ’ਚ ਕਬੀਲਿਆਂ ਵਿਚਕਾਰ ਜ਼ਮੀਨੀ ਵਿਵਾਦ ਦੌਰਾਨ ਕਈ ਜ਼ਖਮੀ 80 ਸਾਲਾਂ ਤੋਂ ਚੱਲ ਰਿਹਾ ਵਿਵਾਦ
ਅੰਮ੍ਰਿਤਸਰ, 4 ਅਗਸਤ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ’ਚ ਖੋਸਤ ਤੇ ਪਕਤੀਆ ਪ੍ਰਾਂਤਾਂ ਦੀ ਸਰਹੱਦ ’ਤੇ ਇਕ ਪਹਾੜੀ ਖੇਤਰ ਦੀ ਮਾਲਕੀ ਨੂੰ ਲੈ ਕੇ 2 ਕਬੀਲਿਆਂ ਵਿਚਕਾਰ ਹਥਿਆਰਬੰਦ ਝੜਪਾਂ ਅੱਜ ਪੰਜਵੇਂ ਦਿਨ ਵੀ ਜਾਰੀ ਰਹੀਆਂ। ਅਫ਼ਗਾਨ ਮੀਡੀਆ ਰਿਪੋਰਟਾਂ ਦੇ ਅਨੁਸਾਰ ਖੋਸਤ ਪ੍ਰਾਂਤ ਦੇ ਸਪਾਈਰਾ ਜ਼ਿਲ੍ਹੇ ਦੇ ਬੋਰੀ ਖੇਲ ਕਬੀਲੇ ਤੇ ਪਕਤਿਕਾ ਪ੍ਰਾਂਤ ਦੇ ਗਯਾਨ ਜ਼ਿਲ੍ਹੇ ਦੇ ਗਯਾਨ ਖੇਲ ਕਬੀਲੇ ਦੇ ਮੈਂਬਰਾਂ ਵਿਚਕਾਰ ਝੜਪਾਂ ਹੋਈਆਂ।
ਅਜੀਤ ਡੈਸਕ
05-08-2026