05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

‘ ਆਈਸ’ ਨੂੰ ‘ਵਾਪਸ ਜਾਓ’ ਕਹਿ ਕੇ ਪ੍ਰਵਾਸੀਆਂ ਦੇ ਹੱਕ ਵਿਚ ਡਟੇ ਭਾਰਤੀ ਮੂਲ ਦੇ ਸਿੱਖ ਮੇਅਰ

ਨਿਊਯਾਰਕ, 4 ਅਗਸਤ (ਰਾਜੂ ਸਹਿਬਾਸਪੁਰਾ)-ਕਨੈਕਟੀਕਟ ਦੇ ਨਾਰਵਿਚ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਸਵਰਨਜੀਤ ਸਿੰਘ ਨੇ ਇਲਾਕੇ ਵਿੱਚ ਆਈਸ ਦੀ ਕਥਿਤ ਸਰਗਰਮੀ ਦੀਆਂ ਖ਼ਬਰਾਂ ਤੋਂ ਬਾਅਦ ਪ੍ਰਵਾਸੀ ਭਾਈਚਾਰੇ ਦੇ ਹੱਕ ਵਿੱਚ ਖੁੱਲ੍ਹ ਕੇ ਆਵਾਜ਼ ਉਠਾਈ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਆਪਣੇ ਇਮੀਗ੍ਰੇਸ਼ਨ ਦਰਜੇ ਕਾਰਨ ਕੰਮ ’ਤੇ ਜਾਣ, ਬੱਚਿਆਂ ਨੂੰ ਸਕੂਲ ਭੇਜਣ ਜਾਂ ਪੁਲਿਸ ਨਾਲ ਸੰਪਰਕ ਕਰਨ ਤੋਂ ਡਰਨਾ ਨਹੀਂ ਚਾਹੀਦਾ।

ਅਜੀਤ ਡੈਸਕ 05-08-2026
ਨਿਊਯਾਰਕ, 4 ਅਗਸਤ (ਰਾਜੂ ਸਹਿਬਾਸਪੁਰਾ)-ਕਨੈਕਟੀਕਟ ਦੇ ਨਾਰਵਿਚ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਸਵਰਨਜੀਤ ਸਿੰਘ ਨੇ ਇਲਾਕੇ ਵਿੱਚ ਆਈਸ ਦੀ ਕਥਿਤ ਸਰਗਰਮੀ ਦੀਆਂ ਖ਼ਬਰਾਂ ਤੋਂ ਬਾਅਦ ਪ੍ਰਵਾਸੀ ਭਾਈਚਾਰੇ ਦੇ ਹੱਕ ਵਿੱਚ ਖੁੱਲ੍ਹ ਕੇ ਆਵਾਜ਼ ਉਠਾਈ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਆਪਣੇ ਇਮੀਗ੍ਰੇਸ਼ਨ ਦਰਜੇ ਕਾਰਨ ਕੰਮ ’ਤੇ ਜਾਣ, ਬੱਚਿਆਂ ਨੂੰ ਸਕੂਲ ਭੇਜਣ ਜਾਂ ਪੁਲਿਸ ਨਾਲ ਸੰਪਰਕ ਕਰਨ ਤੋਂ ਡਰਨਾ ਨਹੀਂ ਚਾਹੀਦਾ। ਭਾਰਤ ਵਿੱਚ ਜਨਮੇ ਸਿੰਘ ਕੌਮਾਂਤਰੀ ਵਿਦਿਆਰਥੀ ਵਜੋਂ ਅਮਰੀਕਾ ਆਏ ਸਨ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਕਨੈਕਟੀਕਟ ਵਿੱਚ ਕਾਰੋਬਾਰ ਸ਼ੁਰੂ ਕੀਤਾ ਅਤੇ ਨਾਰਵਿਚ ਨੂੰ ਆਪਣਾ ਘਰ ਬਣਾਇਆ। ਬਾਅਦ ਵਿੱਚ ਲੋਕਾਂ ਨੇ ਉਨ੍ਹਾਂ ਨੂੰ ਸ਼ਹਿਰ ਦੀ ਅਗਵਾਈ ਲਈ ਚੁਣਿਆ। ਮੇਅਰ ਨੇ ਸਪੱਸ਼ਟ ਕੀਤਾ ਕਿ ਨਾਰਵਿਚ ਪੁਲਿਸ ਕਨੈਕਟੀਕਟ ਦੇ ਟਰੱਸਟ ਐਕਟ ਦੀ ਪਾਲਣਾ ਕਰਦੀ ਹੈ। ਪੁਲਿਸ ਕਿਸੇ ਵਿਅਕਤੀ ਨੂੰ ਸਿਰਫ਼ ਉਸਦੇ ਇਮੀਗ੍ਰੇਸ਼ਨ ਦਰਜੇ ਦੇ ਆਧਾਰ ’ਤੇ ਨਹੀਂ ਰੋਕੇਗੀ ਅਤੇ ਆਈਸ ਦੀਆਂ ਇਮੀਗ੍ਰੇਸ਼ਨ ਕਾਰਵਾਈਆਂ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਨਹੀਂ ਕਰੇਗੀ। ਸਿੰਘ ਨੇ ਗਵਰਨਰ ਨੇਡ ਲੈਮਾਂਟ ਦੇ ਰੁਖ ਨਾਲ ਸਹਿਮਤੀ ਜਤਾਉਂਦਿਆਂ ਕਿਹਾ, “ਆਈਸ, ਵਾਪਸ ਜਾਓ—ਤੁਹਾਡਾ ਇੱਥੇ ਸਵਾਗਤ ਨਹੀਂ ਹੈ।” ਉਨ੍ਹਾਂ ਦੱਸਿਆ ਕਿ ਪ੍ਰਵਾਸੀ ਪਰਿਵਾਰਾਂ ਦੀ ਸੁਰੱਖਿਆ ਲਈ ਪੁਲਿਸ ਅਧਿਕਾਰੀਆਂ, ਸੂਬਾਈ ਨੁਮਾਇੰਦਿਆਂ, ਸਥਾਨਕ ਸੰਸਥਾਵਾਂ ਅਤੇ ਭਾਈਚਾਰਕ ਆਗੂਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਮੇਅਰ ਮੁਤਾਬਕ ਨਾਰਵਿਚ ਵੱਖ-ਵੱਖ ਦੇਸ਼ਾਂ ਅਤੇ ਸਭਿਆਚਾਰਾਂ ਤੋਂ ਆਏ ਲੋਕਾਂ ਨਾਲ ਬਣਿਆ ਸ਼ਹਿਰ ਹੈ, ਇਸ ਲਈ ਹਰ ਵਸਨੀਕ ਨੂੰ ਸੁਰੱਖਿਆ, ਸਨਮਾਨ ਅਤੇ ਬਰਾਬਰੀ ਮਿਲਣੀ ਚਾਹੀਦੀ ਹੈ। ਉਨ੍ਹਾਂ ਦੇ ਬਿਆਨ ਮਗਰੋਂ ਸੋਸ਼ਲ ਮੀਡੀਆ ’ਤੇ ਤਿੱਖੀ ਬਹਿਸ ਛਿੜ ਗਈ। ਕਈ ਲੋਕਾਂ ਨੇ ਪ੍ਰਵਾਸੀਆਂ ਲਈ ਆਵਾਜ਼ ਚੁੱਕਣ ’ਤੇ ਸਿੰਘ ਦੀ ਸ਼ਲਾਘਾ ਕੀਤੀ, ਜਦਕਿ ਕੁਝ ਨੇ ਉਨ੍ਹਾਂ ਉੱਤੇ ਸੰਘੀ ਇਮੀਗ੍ਰੇਸ਼ਨ ਕਾਰਵਾਈ ਵਿੱਚ ਰੁਕਾਵਟ ਪਾਉਣ ਦੇ ਦੋਸ਼ ਲਾਏ। ਕੁਝ ਵਿਰੋਧੀਆਂ ਨੇ ਤਾਂ ਇੱਕ ਚੁਣੇ ਹੋਏ ਅਮਰੀਕੀ ਅਧਿਕਾਰੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਦੇਸ਼ ਤੋਂ ਕੱਢਣ ਵਰਗੀਆਂ ਟਿੱਪਣੀਆਂ ਵੀ ਕੀਤੀਆਂ। ਵਿਰੋਧ ਦੇ ਬਾਵਜੂਦ ਸਵਰਨਜੀਤ ਸਿੰਘ ਨੇ ਕਿਹਾ ਕਿ ਉਹ ਆਪਣਾ ਰੁਖ ਨਹੀਂ ਬਦਲਣਗੇ। ਉਨ੍ਹਾਂ ਪ੍ਰਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਨਾਰਵਿਚ ਦਾ ਅਹਿਮ ਹਿੱਸਾ ਹਨ ਅਤੇ ਸ਼ਹਿਰੀ ਪ੍ਰਸ਼ਾਸਨ ਉਨ੍ਹਾਂ ਨੂੰ ਸੁਰੱਖਿਅਤ ਤੇ ਸਨਮਾਨਿਤ ਮਹਿਸੂਸ ਕਰਵਾਉਣ ਲਈ ਕੰਮ ਕਰਦਾ ਰਹੇਗਾ।
ਪਿਛਲੀ ਖ਼ਬਰ 54 ਸ਼ਰਨ ਕੇਸਾਂ ’ਚ 118 ਕਥਿਤ ਜਾਅਲੀ ਦਸਤਾਵੇਜ਼, ਨਿਊਯਾਰਕ ਦੇ ਵਕੀਲ ’ਤੇ 4.70 ਲੱਖ ਡਾਲਰ ਜੁਰਮਾਨੇ ਦੀ ਤਿਆਰੀ ਅਗਲੀ ਖ਼ਬਰ ਵਰਨਨ ਨੇੜੇ ਜੰਗਲੀ ਅੱਗ ਕਾਬੂ ਹੇਠ, ਪਰ ਹਜ਼ਾਰਾਂ ਲੋਕ ਅਜੇ ਵੀ ਘਰਾਂ ਤੋਂ ਬਾਹਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।