05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਗਲਾਸਗੋ ਦੇ ਭਾਰਤੀ ਰੈਸਟੋਰੈਂਟ ਨੇ ਗਲਤ ਭਾਰਤ ਦੇ ਨਕਸ਼ੇ ਲਈ ਮੰਗੀ ਮਾਫ਼ੀ

ਗਲਾਸਗੋ, 4 ਅਗਸਤ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਦੇ ਪ੍ਰਸਿੱਧ ਭਾਰਤੀ ਰੈਸਟੋਰੈਂਟ ‘ਮਿਸਟਰ ਸਿੰਘਜ ਇੰਡੀਆ’ ਨੇ ਆਪਣੇ ਲੋਗੋ, ਨੈਪਕਿਨਾਂ ਤੇ ਹੋਰ ਪ੍ਰਚਾਰ ਸਮੱਗਰੀ ’ਤੇ ਭਾਰਤ ਦਾ ਗਲਤ ਨਕਸ਼ਾ ਵਰਤਣ ਦੇ ਮਾਮਲੇ ’ਚ ਜਨਤਕ ਤੌਰ ’ਤੇ ਮਾਫ਼ੀ ਮੰਗੀ ਹੈ। ਇਹ ਵਿਵਾਦ ਉਸ ਵੇਲੇ ਸਾਹਮਣੇ ਆਇਆ ਜਦੋਂ ਰਾਸ਼ਟਰਮੰਡਲ ਖੇਡਾਂ 2026 ਵਿੱਚ ਭਾਰਤ ਦੀ ਮੁੱਕੇਬਾਜ਼ ਅਤੇ ਓਲੰਪਿਕ ਤਮਗਾ ਜੇਤੂ ਲਵਲੀਨਾ ਬੋਰਗੋਹਾਈਂ ਨੇ ਰੈਸਟੋਰੈਂਟ ’ਚ ਲੱਗੇ ਨਕਸ਼ੇ ਵੱਲ ਧਿਆਨ ਦਿਵਾਇਆ।

ਅਜੀਤ ਡੈਸਕ 05-08-2026
ਗਲਾਸਗੋ, 4 ਅਗਸਤ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਦੇ ਪ੍ਰਸਿੱਧ ਭਾਰਤੀ ਰੈਸਟੋਰੈਂਟ ‘ਮਿਸਟਰ ਸਿੰਘਜ ਇੰਡੀਆ’ ਨੇ ਆਪਣੇ ਲੋਗੋ, ਨੈਪਕਿਨਾਂ ਤੇ ਹੋਰ ਪ੍ਰਚਾਰ ਸਮੱਗਰੀ ’ਤੇ ਭਾਰਤ ਦਾ ਗਲਤ ਨਕਸ਼ਾ ਵਰਤਣ ਦੇ ਮਾਮਲੇ ’ਚ ਜਨਤਕ ਤੌਰ ’ਤੇ ਮਾਫ਼ੀ ਮੰਗੀ ਹੈ। ਇਹ ਵਿਵਾਦ ਉਸ ਵੇਲੇ ਸਾਹਮਣੇ ਆਇਆ ਜਦੋਂ ਰਾਸ਼ਟਰਮੰਡਲ ਖੇਡਾਂ 2026 ਵਿੱਚ ਭਾਰਤ ਦੀ ਮੁੱਕੇਬਾਜ਼ ਅਤੇ ਓਲੰਪਿਕ ਤਮਗਾ ਜੇਤੂ ਲਵਲੀਨਾ ਬੋਰਗੋਹਾਈਂ ਨੇ ਰੈਸਟੋਰੈਂਟ ’ਚ ਲੱਗੇ ਨਕਸ਼ੇ ਵੱਲ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਨਕਸ਼ੇ ’ਚ ਭਾਰਤ ਦਾ ਉੱਤਰ-ਪੂਰਬੀ ਖੇਤਰ ਗਾਇਬ ਸੀ ਤੇ ਜੰਮੂ-ਕਸ਼ਮੀਰ ਨੂੰ ਵੀ ਸਹੀ ਢੰਗ ਨਾਲ ਨਹੀਂ ਦਰਸਾਇਆ ਗਿਆ ਸੀ। ਇਸ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਅਜੀਤ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਮਿਸਟਰ ਸਿੰਘਜ਼ ਇੰਡੀਆ ਦੇ ਮਾਲਕ ਸੱਤੀ ਸਿੰਘ ਨੇ ਕਿਹਾ ਕਿ ਇਹ ਗਲਤੀ ਅਣਜਾਣੇ ’ਚ ਹੋਈ ਹੈ ਤੇ ਇਸ ਲਈ ਉਹ ਦਿਲੋਂ ਮਾਫ਼ੀ ਮੰਗਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਨੇ ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਨਾਲ ਸੰਪਰਕ ਕਰਕੇ ਭਾਰਤ ਦਾ ਸਹੀ ਅਤੇ ਅਧਿਕਾਰਤ ਨਕਸ਼ਾ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਹੈ। ਸੱਤੀ ਸਿੰਘ ਨੇ ਕਿਹਾ ਕਿ ਅਗਲੇ 2 ਹਫ਼ਤਿਆਂ ਦੇ ਅੰਦਰ ਰੈਸਟੋਰੈਂਟ ਦੇ ਲੋਗੋ, ਨੈਪਕਿਨਾਂ ਤੇ ਹੋਰ ਸਾਰੀ ਪ੍ਰਚਾਰ ਸਮੱਗਰੀ ’ਤੇ ਮੌਜੂਦ ਗਲਤ ਨਕਸ਼ੇ ਨੂੰ ਹਟਾ ਕੇ ਭਾਰਤ ਦਾ ਸਹੀ ਨਕਸ਼ਾ ਹੀ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮਿਸਟਰ ਸਿੰਘਜ਼ ਇੰਡੀਆ ਪਿਛਲੇ 32 ਸਾਲਾਂ ਤੋਂ ਗਲਾਸਗੋ ਵਿਚ ਭਾਰਤੀ ਭਾਈਚਾਰੇ ਦੀ ਸੇਵਾ ਕਰ ਰਿਹਾ ਹੈ ਤੇ ਉਨ੍ਹਾਂ ਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ।
ਪਿਛਲੀ ਖ਼ਬਰ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦਾ 65ਵਾਂ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਅਮਰੀਕਾ ਨੇ ਵਿਜ਼ਟਰ ਵੀਜ਼ੇ ’ਤੇ 20 ਹਜ਼ਾਰ ਡਾਲਰ ਦਾ ਬਾਂਡ ਕੀਤਾ ਲਾਜ਼ਮੀ, ਭਾਰਤ ਨੂੰ ਫਿਲਹਾਲ ਰਾਹਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।