07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਅਮਰੀਕਾ-ਇਰਾਨ ਵਿਚਾਲੇ ਹਮਲੇ ਰੁਕਣ ਨਾਲ ਤੇਲ ਬਾਜ਼ਾਰ ਨੂੰ ਰਾਹਤ, ਕੀਮਤਾਂ ’ਚ ਵੱਡੀ ਗਿਰਾਵਟ

ਅਜੀਤ ਡੈਸਕ 28-07-2026
ਨਿਊਯਾਰਕ, 27 ਜੁਲਾਈ (ਰਾਜੂ ਸਹਿਬਾਜ਼ਪੁਰਾ)-ਫ਼ਾਰਸ ਦੀ ਖਾੜੀ ਵਿੱਚ ਅਮਰੀਕਾ ਅਤੇ ਇਰਾਨ ਵੱਲੋਂ ਲਗਾਤਾਰ ਦੂਜੇ ਦਿਨ ਕੋਈ ਫ਼ੌਜੀ ਹਮਲਾ ਨਾ ਕੀਤੇ ਜਾਣ ਨਾਲ ਕੌਮਾਂਤਰੀ ਤੇਲ ਬਾਜ਼ਾਰ ਨੂੰ ਵੱਡੀ ਰਾਹਤ ਮਿਲੀ ਹੈ। ਬ੍ਰੈਂਟ ਕੱਚਾ ਤੇਲ ਕਰੀਬ 5 ਫ਼ੀਸਦੀ ਡਿੱਗ ਕੇ 92.02 ਡਾਲਰ ਪ੍ਰਤੀ ਬੈਰਲ ਰਹਿ ਗਿਆ, ਜਦਕਿ ਅਮਰੀਕੀ ਕੱਚੇ ਤੇਲ ਦੀ ਕੀਮਤ 5.6 ਫ਼ੀਸਦੀ ਘਟ ਕੇ 84.34 ਡਾਲਰ ’ਤੇ ਆ ਗਈ।
ਮੱਧ ਪੂਰਬ ਵਿੱਚ ਵਧੇ ਫ਼ੌਜੀ ਤਣਾਅ ਅਤੇ ਤੇਲ ਦੀ ਸਪਲਾਈ ਰੁਕਣ ਦੇ ਡਰ ਕਾਰਨ ਪਿਛਲੇ ਹਫ਼ਤੇ ਬ੍ਰੈਂਟ ਤੇਲ 102 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਸੀ। ਦੁਨੀਆ ਦੀ ਲਗਭਗ ਪੰਜਵਾਂ ਹਿੱਸਾ ਤੇਲ ਸਪਲਾਈ ਹੋਰਮੁਜ਼ ਜਲਡਮਰੂ ਰਾਹੀਂ ਲੰਘਦੀ ਹੈ, ਪਰ ਟਕਰਾਅ ਕਾਰਨ ਇਸ ਰਸਤੇ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਅਮਰੀਕਾ ਵਿੱਚ ਰੈਗੂਲਰ ਗੈਸੋਲੀਨ ਦੀ ਔਸਤ ਕੀਮਤ 4.11 ਡਾਲਰ ਪ੍ਰਤੀ ਗੈਲਨ ਹੋ ਚੁੱਕੀ ਹੈ, ਜਦਕਿ ਪਿਛਲੇ ਸਾਲ ਇਹ 3.15 ਡਾਲਰ ਸੀ। ਤੇਲ ਦੀਆਂ ਕੀਮਤਾਂ ਵਿੱਚ ਆਈ ਤਾਜ਼ਾ ਗਿਰਾਵਟ ਨਾਲ ਲੋਕਾਂ ਨੂੰ ਕੁਝ ਰਾਹਤ ਦੀ ਮਿਲੀ ਹੈ, ਪਰ ਖੇਤਰ ਵਿੱਚ ਮੁੜ ਹਮਲੇ ਸ਼ੁਰੂ ਹੋਣ ਦਾ ਖ਼ਤਰਾ ਬਾਜ਼ਾਰ ਉੱਤੇ ਅਜੇ ਵੀ ਮੰਡਰਾ ਰਿਹਾ ਹੈ।
ਪਿਛਲੀ ਖ਼ਬਰ ਵੀਜ਼ਾ ਖ਼ਤਮ ਹੋਣ ਮਗਰੋਂ ਸਾਬਕਾ ਐਨ.ਐਫ਼.ਐਲ. ਖਿਡਾਰੀ ਡੈਨਿਯਲ ਅਡੋਂਗੋ ਅਮਰੀਕਾ ਤੋਂ ਡਿਪੋਰਟ ਅਗਲੀ ਖ਼ਬਰ ਭਾਰਤੀ ਮੂਲ ਦੇ ਵਿਦਿਆਰਥੀ ਨਾਲ ਸਕੋਰਿੰਗ ’ਚ ਪੱਖਪਾਤ ਦਾ ਦੋਸ਼ ——-‘ਪ੍ਰੈਜ਼ੀਡੈਂਸ਼ਲ 1776 ਐਵਾਰਡ’ ਉੱਤੇ ਉੱਠੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।