05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸਮੁੰਦਰੀ ਤੱਟ ’ਤੇ ਵਾਪਰਿਆ ਹਾਦਸਾ: ਨਾਬਾਲਗ ਲੜਕੀ ਤੇ ਔਰਤ ਦੀ ਡੁੱਬਣ ਨਾਲ ਮੌਤ

ਅਜੀਤ ਡੈਸਕ 24-07-2026
ਲੈਸਟਰ, 23 ਜੁਲਾਈ (ਸੁਖਜਿੰਦਰ ਸਿੰਘ ਢੱਡੇ)–ਇੰਗਲੈਂਡ ਦੇ ਐਸੈਕਸ ਕਾਊਂਟੀ ਦੇ ਵੈਸਟ ਮਰਸੀ ਸਮੁੰਦਰੀ ਤੱਟ ‘ਤੇ ਪਾਣੀ ਵਿੱਚ ਫਸ ਜਾਣ ਕਾਰਨ ਇੱਕ ਨਾਬਾਲਗ ਲੜਕੀ ਅਤੇ 40 ਸਾਲਾਂ ਦੀ ਇੱਕ ਔਰਤ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਐਸੈਕਸ ਪੁਲਿਸ ਅਨੁਸਾਰ ਬੁੱਧਵਾਰ ਸ਼ਾਮ ਕਰੀਬ 5.35 ਵਜੇ ਸੀਵਿਊ ਐਵਿਨਿਊ ਨੇੜੇ ਕਈ ਲੋਕਾਂ ਦੇ ਪਾਣੀ ਵਿੱਚ ਮੁਸ਼ਕਲ ਵਿੱਚ ਫਸਣ ਦੀ ਸੂਚਨਾ ਮਿਲਣ ‘ਤੇ ਕੋਸਟਗਾਰਡ, ਐਂਬੂਲੈਂਸ ਸੇਵਾ ਅਤੇ ਹਵਾਈ ਐਂਬੂਲੈਂਸਾਂ ਨੂੰ ਮੌਕੇ ‘ਤੇ ਭੇਜਿਆ ਗਿਆ। ਬਚਾਅ ਟੀਮਾਂ ਨੇ ਕਾਫ਼ੀ ਦੇਰ ਤੱਕ ਰਾਹਤ ਕਾਰਜ ਚਲਾਇਆ, ਪਰ ਨਾਬਾਲਗ ਲੜਕੀ ਅਤੇ 40 ਸਾਲਾ ਔਰਤ ਨੂੰ ਬਚਾਇਆ ਨਹੀਂ ਜਾ ਸਕਿਆ। ਐਂਬੂਲੈਂਸ ਸੇਵਾ ਨੇ ਦੱਸਿਆ ਕਿ ਇੱਕ ਜ਼ਖ਼ਮੀ ਨੂੰ ਹਵਾਈ ਐਂਬੂਲੈਂਸ ਰਾਹੀਂ ਅਤੇ ਤਿੰਨ ਹੋਰਨਾਂ ਨੂੰ ਸੜਕ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਦੱਸਿਆ ਕਿ ਘਟਨਾ ਵਿੱਚ ਸ਼ਾਮਲ ਸਾਰੇ ਵਿਅਕਤੀ ਇੱਕ-ਦੂਜੇ ਨੂੰ ਜਾਣਦੇ ਸਨ। ਵੈਸਟ ਮਰਸੀ ਦੇ ਮੇਅਰ ਬੌਬ ਜੈਨਕਿਨਜ਼ ਨੇ ਇਸ ਨੂੰ ਬਹੁਤ ਹੀ ਦੁਖਦਾਈ ਅਤੇ ਅਸਧਾਰਨ ਘਟਨਾ ਦੱਸਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਐਫ਼-1, ਜੇ-1 ਵੀਜ਼ਾ ਨਿਯਮ ਬਦਲੇ, ਸਭ ਤੋਂ ਵੱਧ ਭਾਰਤੀ ਵਿਦਿਆਰਥੀਆਂ ਦਾ ਨੁਕਸਾਨ ਅਗਲੀ ਖ਼ਬਰ ਇੰਗਲੈਂਡ ਦੇ ਪੱਬਾਂ, ਕਲੱਬਾਂ ਤੇ ਲਾਈਵ ਸੰਗੀਤ ਸਥਾਨਾਂ ਨੂੰ ਵੱਡੀ ਰਾਹਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।