19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਲੋਅਰ ਮੈਨਹੈਟਨ ਦੇ ਸੰਘੀ ਦਫ਼ਤਰ ਬਾਹਰ ਧਮਾਕਾ, ਹਥਿਆਰਾਂ ਵਰਗੀਆਂ ਵਸਤਾਂ ਸਮੇਤ ਵਿਅਕਤੀ ਕਾਬੂ; ਚਾਰ ਜ਼ਖ਼ਮੀ

ਅਜੀਤ ਡੈਸਕ 22-07-2026
ਨਿਊਯਾਰਕ, 21 ਜੁਲਾਈ (ਰਾਜੂ ਸਹਿਬਾਜ਼ਪੁਰਾ)—ਲੋਅਰ ਮੈਨਹੈਟਨ ਦੇ ਰੁੱਝੇ ਹੋਏ 26 ਫੈਡਰਲ ਪਲਾਜ਼ਾ ਬਾਹਰ ਸੋਮਵਾਰ ਸਵੇਰੇ ਹੋਏ ਧਮਾਕੇ ਨਾਲ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਧਮਾਕੇ ਮਗਰੋਂ ਇਮਾਰਤ ਦੇ ਮੁੱਖ ਦਰਵਾਜ਼ੇ ਨੇੜੇ ਅੱਗ ਦੀਆਂ ਲਪਟਾਂ ਅਤੇ ਸੰਘਣਾ ਧੂੰਆਂ ਉੱਠਦਾ ਦੇਖਿਆ ਗਿਆ। ਅਧਿਕਾਰੀਆਂ ਨੇ ਮੌਕੇ ਤੋਂ ਹਥਿਆਰਾਂ ਵਰਗੀਆਂ ਵਸਤਾਂ ਨਾਲ ਮੌਜੂਦ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ। ਧਮਾਕੇ ਦੀ ਉੱਚੀ ਆਵਾਜ਼ ਸੁਣਦਿਆਂ ਹੀ ਇਮਾਰਤ ਵਿੱਚ ਤਾਇਨਾਤ ਸੁਰੱਖਿਆ ਕਰਮਚਾਰੀ ਬਾਹਰ ਵੱਲ ਦੌੜੇ। ਸ਼ੁਰੂਆਤੀ ਜਾਂਚ ਵਿੱਚ ਮੰਨਿਆ ਜਾ ਰਿਹਾ ਹੈ ਕਿ ਇੱਕ ਕੂੜੇਦਾਨ ਵਿੱਚ ਰੱਖੇ ਪਟਾਕੇ ਫਟਣ ਨਾਲ ਅੱਗ ਲੱਗੀ। ਫਾਇਰ ਵਿਭਾਗ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਈ।
ਕਾਬੂ ਕੀਤੇ ਗਏ ਵਿਅਕਤੀ ਕੋਲੋਂ ਅਸਲੀ ਬੰਦੂਕਾਂ ਵਰਗੀਆਂ ਦਿਖਾਈ ਦਿੰਦੀਆਂ ਦੋ ਬੀਬੀ ਜਾਂ ਏਅਰਸਾਫਟ ਗੰਨਾਂ ਮਿਲੀਆਂ। ਇਨ੍ਹਾਂ ਵਿੱਚੋਂ ਇੱਕ ਲੰਮੀ ਰਾਈਫਲ ਵਰਗੀ ਵਸਤੂ ਕਰਿਆਨੇ ਵਾਲੀ ਰੇਹੜੀ ਵਿੱਚ ਪਈ ਸੀ। ਉਸ ਕੋਲੋਂ ਕਾਰਬਨ ਡਾਈਆਕਸਾਈਡ ਦੇ ਕਾਰਟ੍ਰਿਜ, ਹੈਲਮਟ, ਹੈਲੋਜਨ ਲਾਈਟਾਂ ਅਤੇ ਹੋਰ ਸਾਮਾਨ ਵੀ ਬਰਾਮਦ ਹੋਇਆ। ਮੁੱਢਲੀ ਜਾਂਚ ਦੌਰਾਨ ਕਿਸੇ ਗੋਲੀ ਦੇ ਚੱਲਣ ਦਾ ਸਬੂਤ ਨਹੀਂ ਮਿਲਿਆ।
ਘਟਨਾ ਵਿੱਚ ਚਾਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇੱਕ ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਦਕਿ ਬਾਕੀਆਂ ਦਾ ਮੌਕੇ ’ਤੇ ਹੀ ਇਲਾਜ ਕੀਤਾ ਗਿਆ। ਸਾਰੇ ਜ਼ਖ਼ਮੀ ਖ਼ਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।26 ਫੈਡਰਲ ਪਲਾਜ਼ਾ ਵਿੱਚ ਐੱਫ਼ਬੀਆਈ, ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਅਤੇ ਯੂਐੱਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਸਮੇਤ ਕਈ ਸੰਘੀ ਏਜੰਸੀਆਂ ਦੇ ਦਫ਼ਤਰ ਹਨ। ਇਸ ਸੰਵੇਦਨਸ਼ੀਲ ਇਮਾਰਤ ਨੂੰ ਨਿਸ਼ਾਨਾ ਬਣਾਏ ਜਾਣ ਦੇ ਸ਼ੱਕ ਕਾਰਨ ਸੰਘੀ ਜਾਂਚ ਏਜੰਸੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ।
ਅਧਿਕਾਰੀ ਇਸ ਪੱਖ ਦੀ ਵੀ ਜਾਂਚ ਕਰ ਰਹੇ ਹਨ ਕਿ ਕੀ ਇਹ ਕਾਰਵਾਈ ਆਈਸ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਵਿਰੋਧ ਨਾਲ ਜੁੜੀ ਹੋਈ ਸੀ। ਫਿਲਹਾਲ ਸ਼ੱਕੀ ਦੀ ਪਛਾਣ ਅਤੇ ਉਸ ਦੇ ਅਸਲ ਮਕਸਦ ਬਾਰੇ ਕੋਈ ਪੱਕੀ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਨਿਊਯਾਰਕ ਜੁਆਇੰਟ ਟੈਰਰਿਜ਼ਮ ਟਾਸਕ ਫੋਰਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਸੁਰੱਖਿਆ ਕਾਰਵਾਈ ਕਾਰਨ ਵਰਥ ਸਟਰੀਟ ਅਤੇ ਲਾਫਾਏਟ ਸਟਰੀਟ ਦੇ ਆਲੇ-ਦੁਆਲੇ ਸੜਕਾਂ ਬੰਦ ਕਰ ਦਿੱਤੀਆਂ ਗਈਆਂ, ਜਿਸ ਨਾਲ ਆਵਾਜਾਈ ਅਤੇ ਜਨਤਕ ਟਰਾਂਸਪੋਰਟ ਪ੍ਰਭਾਵਿਤ ਹੋਈ। ਲੋਕਾਂ ਨੂੰ ਜਾਂਚ ਜਾਰੀ ਰਹਿਣ ਤੱਕ ਇਸ ਇਲਾਕੇ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।
ਪਿਛਲੀ ਖ਼ਬਰ 12ਵੀਂ ਸ਼੍ਰੇਣੀ ਦੀ ‘ਰੀਵੈਲੂਏਸ਼ਨ’ ਪ੍ਰੀਖਿਆ ਦਾ ਨਤੀਜਾ ਐਲਾਨਿਆ ਅਗਲੀ ਖ਼ਬਰ ਭਾਈ ਅਵਤਾਰ ਸਿੰਘ ਖੰਡਾ ਦੀ ਮਾਤਾ ਬੀਬੀ ਚਰਨਜੀਤ ਕੌਰ ਦਾ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।