10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਵਿਨੀਪੈਗ ਵਿਖੇ ਹਿੰਦੂ ਭਾਈਚਾਰੇ ਵੱਲੋਂ ਰਥ ਯਾਤਰਾ ਕੱਢੀ ਗਈ

ਅਜੀਤ ਡੈਸਕ 10-07-2026
ਵਿਨੀਪੈਗ, 9 ਜੁਲਾਈ (ਵਰਿੰਦਰ ਸਿੰਘ ਰੰਧਾਵਾ)-ਕੇਨੈਡਾ ਦੇ ਸ਼ਹਿਰ ਵਿਨੀਪੈਗ ਵਿਖੇ ਸਮੂਹ ਹਿੰਦੂ ਭਾਈਚਾਰੇ ਅਤੇ ਅੰਤਰਰਾਸ਼ਟਰੀ ਸੁਸਾਇਟੀ ਸ੍ਰੀ ਕ੍ਰਿਸ਼ਨਾ ਵੱਲੋਂ ਇਕ ਰਥ ਯਾਤਰਾ ਦਾ ਆਯੋਜਨ ਕੀਤਾ ਗਿਆ ।ਜਿਸ ਵਿਚ ਸਥਾਨਕ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ । ਮੈਪਲ ਕਾਲਜੀਏਟ ਦੇ ਖੁੱਲ੍ਹੇ ਮੈਦਾਨ ਵਿਚ ਹੋਏ ਇਸ ਸਮਾਗਮ ਦੌਰਾਨ ਪੁੱਜੇ ਵੱਖ-ਵੱਖ ਭਜਨ ਮੰਡਲੀਆਂ ਵੱਲੋਂ ਪ੍ਰਭੂ ਭਗਤੀ ਦੇ ਭਜਨ ਪੇਸ਼ ਕੀਤੇ ਗਏ ।ਇਸ ਸਮਾਗਮ ਵਿੱਚ ਪੁੱਜੇ ਵਿਧਾਇਕ ਦਲਜੀਤਪਾਲ ਸਿੰਘ ਬਰਾੜ ਅਤੇ ਹੋਰ ਮਹਿਮਾਨਾਂ ਨੇ ਕਿਹਾ ਕਿ ਪੰਜਾਬੀ ਭਾਈਚਾਰੇ ਵੱਲੋਂ ਹਰ ਧਰਮ ਦਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਜੋ ਸਾਡੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ।ਇਸ ਮੌਕੇ ਵਿਵੇਕ ਸਿੰਘ,ਕਮਲ ਧੀਰ, ਪ੍ਰਧਾਨ ਨਰੇਸ਼ ਸਰਮਾਂ, ਐਮ ਪੀ ਸਿੰਘ, ਦਰਸ਼ਨ ਪਰਮਾਰ,ਰੌਣਕ ਜਾਨੀ, ਅਕਾਸ਼ਦੀਪ ਅਤੇ ਹੋਰ ਹਾਜ਼ਰ ਸਨ ।
ਪਿਛਲੀ ਖ਼ਬਰ ਗਲੋਬਲ ਸਿੱਖ ਕੌਂਸਲ ਵਲੋਂ ਫ਼ਿਲਮ ਸਤਲੁਜ ਦੇ ਪ੍ਰਸਾਰਨ ’ਤੇ ਰੋਕ ਦੀ ਸਖ਼ਤ ਨਿੰਦਾ ਅਗਲੀ ਖ਼ਬਰ ਚਾਰਲੀ ਕਿਰਕ ਹੱਤਿਆਕਾਂਡ ਡੀ.ਐਨ.ਏ. ਸਬੂਤ, ਸਾਥੀ ਦੇ ਬਿਆਨ ਅਤੇ ਸਰੰਡਰ ਦੀ ਵੀਡੀਓ ਬਣੇ ਕੇਸ ਦੇ ਕੇਂਦਰ ਅਦਾਲਤ ਨੇ ਸੁਣਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।