10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਜੀ ਖਾਨ 11 ਨੂੰ ਐਡੀਲੇਡ ’ਚ ਲਗਾਉਣਗੇ ਸੰਗੀਤਕ ਮਹਿਫ਼ਲ

ਅਜੀਤ ਡੈਸਕ 10-07-2026
ਐਡੀਲੇਡ, 9 ਜੁਲਾਈ (ਗੁਰਮੀਤ ਸਿੰਘ ਵਾਲੀਆ)-ਪੰਜਾਬੀ ਸੰਗੀਤ ਦੇ ਪ੍ਰਸਿੱਧ ਗਾਇਕ ਜੀ ਖਾਨ 11 ਜੁਲਾਈ (ਸਨਿਚਰਵਾਰ) ਨੂੰ ਫਿਊਚਰਜ਼ ਚਰਚ, ਪੈਰਾਡਾਈਜ਼ ਵਿਖੇ ਆਪਣੇ ਲਾਈਵ ਸ਼ੋਅ ਰਾਹੀਂ ਐਡੀਲੇਡ ਦੇ ਸਰੋਤਿਆਂ ਦਾ ਮਨੋਰੰਜਨ ਕਰਨਗੇ। ਸ਼ਾਮ 7:30 ਵਜੇ ਸ਼ੁਰੂ ਹੋਣ ਵਾਲਾ ਇਹ ਸ਼ੋਅ ਦੇਰ ਰਾਤ ਤੱਕ ਚੱਲੇਗਾ, ਜਿਸ ਦੌਰਾਨ ਜੀ ਖਾਨ ਆਪਣੇ ਸੁਪਰਹਿੱਟ ਗੀਤ ‘ਡਾਲਰ’ ਅਤੇ ‘ਸੱਜਣਾ’ ਸਮੇਤ ਕਈ ਮਸ਼ਹੂਰ ਗੀਤ ਪੇਸ਼ ਕਰਕੇ ਸਮਾਗਮ ਨੂੰ ਯਾਦਗਾਰ ਬਣਾਉਣਗੇ।ਸ਼ੋਅ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਟਿਕਟਾਂ ਦੀ ਬੁਕਿੰਗ ਤੇਜ਼ੀ ਨਾਲ ਹੋ ਰਹੀ ਹੈ। ਇਹ ਸੰਗੀਤਕ ਸਮਾਗਮ ਹੈਰੀ ਸੰਧੂ,ਪਾਲੀ ਟਿਵਾਣਾ,ਮਨਵੀਰ ਸ਼ਰਮਾ,ਦੀਪ ਘੁਮਾਣ ਤੇ ਨਰਿੰਦਰ ਬੈਂਸ ਅਤੇ ਸਾਥੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਕਿਹਾ ਕਿ ਦਰਸ਼ਕਾਂ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਸ਼ੋਅ ਨੂੰ ਉੱਚ ਪੱਧਰੀ ਪ੍ਰਬੰਧਾਂ ਨਾਲ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਦਰਸ਼ਕਾਂ ਨੂੰ ਸਮੇਂ ਸਿਰ ਪੁੱਜਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼ੋਅ ਨਿਰਧਾਰਿਤ ਸਮੇਂ ’ਤੇ ਸ਼ੁਰੂ ਹੋਵੇਗਾ, ਇਸ ਲਈ ਸਾਰੇ ਸਰੋਤੇ ਸਮੇਂ ਸਿਰ ਪਹੁੰਚ ਕੇ ਇਸ ਸ਼ਾਨਦਾਰ ਸੰਗੀਤਕ ਸ਼ਾਮ ਦਾ ਭਰਪੂਰ ਆਨੰਦ ਮਾਣਨ।
ਪਿਛਲੀ ਖ਼ਬਰ ਚਾਰਲੀ ਕਿਰਕ ਹੱਤਿਆਕਾਂਡ ਡੀ.ਐਨ.ਏ. ਸਬੂਤ, ਸਾਥੀ ਦੇ ਬਿਆਨ ਅਤੇ ਸਰੰਡਰ ਦੀ ਵੀਡੀਓ ਬਣੇ ਕੇਸ ਦੇ ਕੇਂਦਰ ਅਦਾਲਤ ਨੇ ਸੁਣਵ... ਅਗਲੀ ਖ਼ਬਰ ਨਾਟੋ ਦਾ ਯੂਕਰੇਨ ਲਈ 70 ਅਰਬ ਯੂਰੋ ਦਾ ਇਤਿਹਾਸਕ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।