10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਬਰਨਹਮ ਬਣਨਗੇ ਬਰਤਾਨੀਆ ਦੇ ਅਗਲੇ ਪ੍ਰਧਾਨ ਮੰਤਰੀ

ਅਜੀਤ ਡੈਸਕ 10-07-2026
ਲੰਡਨ, 9 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੀ ਸਿਆਸਤ ’ਚ ਇਸ ਵੇਲੇ ਵੱਡਾ ਉਲਟਫੇਰ ਦੇਖਣ ਨੂੰ ਮਿਲ ਰਿਹਾ ਹੈ। ਐਂਡੀ ਬਰਨਹਮ ਦਾ ਦੇਸ਼ ਦਾ ਅਗਲੇ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਹੋ ਚੁੱਕਾ ਹੈ। ਲੇਬਰ ਪਾਰਟੀ ਦੇ ਆਗੂ ਦੀ ਚੋਣ ਲਈ ਨਾਮਜ਼ਦਗੀਆਂ ਸ਼ੁਰੂ ਹੋਣ ਦੇ ਪਹਿਲੇ ਹੀ ਦਿਨ, ਪਾਰਟੀ ਦੇ 403 ਵਿਚੋਂ 322 ਮੈਂਬਰ ਪਾਰਲੀਮੈਂਟਾਂ ਨੇ ਖੁੱਲ ਕੇ ਬਰਨਹਮ ਦਾ ਸਮਰਥਨ ਕਰ ਦਿੱਤਾ ਹੈ। ਲੇਬਰ ਪਾਰਟੀ ਦੇ ਨਿਯਮਾਂ ਮੁਤਾਬਕ, ਚੋਣ ਮੈਦਾਨ ਵਿਚ ਉਤਰਨ ਲਈ ਕਿਸੇ ਵੀ ਉਮੀਦਵਾਰ ਨੂੰ ਘੱਟੋ-ਘੱਟ 20 ਫੀਸਦੀ (ਭਾਵ 81) ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਹੁੰਦੀ ਹੈ। ਬਰਨਹਮ ਨੂੰ ਮਿਲੇ ਭਾਰੀ ਬਹੁਮਤ ਤੋਂ ਬਾਅਦ ਹੁਣ ਪਿੱਛੇ ਇੰਨੇ ਸੰਸਦ ਮੈਂਬਰ ਹੀ ਨਹੀਂ ਬਚੇ, ਜੋ ਕਿਸੇ ਦੂਜੇ ਆਗੂ ਨੂੰ ਚੋਣ ਮੈਦਾਨ ਵਿਚ ਉਤਾਰ ਸਕਣ। ਸ਼ੁੱਕਰਵਾਰ, 17 ਜੁਲਾਈ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ ਹੈ,ਕਿਉਂਕਿ ਕੋਈ ਹੋਰ ਉਮੀਦਵਾਰ ਲੋੜੀਂਦਾ ਸਮਰਥਨ ਹਾਸਲ ਨਹੀਂ ਕਰ ਸਕਿਆ, ਇਸ ਲਈ ਇਕ ਵਿਸ਼ੇਸ਼ ਪਾਰਟੀ ਕਾਨਫਰੰਸ ਦੌਰਾਨ ਬਰਨਹਮ ਨੂੰ ਅਧਿਕਾਰਤ ਤੌਰ ‘ਤੇ ਲੇਬਰ ਪਾਰਟੀ ਦਾ ਨਵਾਂ ਆਗੂ ਐਲਾਨ ਦਿੱਤਾ ਜਾਵੇਗਾ। ਮੌਜੂਦਾ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਧਿਕਾਰਤ ਤੌਰ ’ਤੇ ਕਿੰਗ ਚਾਰਲਸ ਤੀਜੇ ਨੂੰ ਆਪਣਾ ਅਸਤੀਫਾ ਸੌਂਪਣਗੇ। ਇਸ ਤੋਂ ਤੁਰੰਤ ਬਾਅਦ ਬਰਨਹਮ ਨੂੰ ਬਕਿੰਘਮ ਪੈਲੇਸ ਬੁਲਾਇਆ ਜਾਵੇਗਾ, ਜਿੱਥੇ ਉਹ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁ ਚੁੱਕਣਗੇ।>
ਪਿਛਲੀ ਖ਼ਬਰ ਲਾਰਡਜ਼ ਦੇ ਇਤਿਹਾਸ ’ਚ ਪਹਿਲੀ ਵਾਰ ਗੂੰਜੇਗੀ ਮਹਿਲਾ ਟੈਸਟ ਦੀ ਗੂੰਜ ਅਗਲੀ ਖ਼ਬਰ ਦੇਸ਼ ਵਿਚ ਸ਼ੁੱਧ ਪੈਟਰੋਲ 82 ਰੁਪਏ ਲੀਟਰ ਮਿਲਣਾ ਚਾਹੀਦਾ ਹੈ ਪਰ ਸਰਕਾਰ 102 ਰੁਪਏ ਵਿਚ ਈ-20 ਦੇ ਰਹੀ- ਕੇਜਰੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।