08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਗੈਰ-ਕਾਨੂੰਨੀ ਮਨੀ ਟ੍ਰਾਂਸਫਰ ਕਾਰੋਬਾਰ ਚਲਾਉਣ ਵਾਲੇ ਨਿਊ ਜਰਸੀ ਦੇ ਇਕ ਭਾਰਤੀ ਵਿਅਕਤੀ ਨੂੰ ਕੈਦ ਦੀ ਸਜ਼ਾ

ਅਜੀਤ ਡੈਸਕ 03-07-2026
ਨਿਊਯਾਰਕ, 2 ਜੁਲਾਈ (ਰਾਜੂ ਸਹਿਬਾਜ਼ਪੁਰਾ )-ਅਮਰੀਕਾ ਦੀ ਇਕ ਸੰਘੀ ਅਦਾਲਤ ਨੇ ਨਿਊ ਜਰਸੀ ਦੇ ਨਿਊਆਰਕ ਸ਼ਹਿਰ ਦੇ ਰਹਿਣ ਵਾਲੇ 36 ਸਾਲਾ ਸ਼ੈਡਰੈਕ ਅਨਾਪਾਲਮ ਨੂੰ ਬਿਨਾਂ ਲਾਇਸੈਂਸ ਮਨੀ ਟ੍ਰਾਂਸਮਿਟਿੰਗ ਕਾਰੋਬਾਰ ਚਲਾਉਣ ਦੇ ਦੋਸ਼ ਵਿੱਚ ਇੱਕ ਸਾਲ ਅਤੇ ਇੱਕ ਦਿਨ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਦੋ ਸਾਲ ਨਿਗਰਾਨੀ ਹੇਠ ਵੀ ਰਹਿਣਾ ਪਵੇਗਾ। ਅਦਾਲਤ ਨੇ ਉਸ ਨੂੰ 3 ਲੱਖ 4 ਹਜ਼ਾਰ ਡਾਲਰ ਮੁਆਵਜ਼ਾ ਅਦਾ ਕਰਨ ਦੇ ਵੀ ਹੁਕਮ ਦਿੱਤੇ ਹਨ। ਅਦਾਲਤੀ ਰਿਕਾਰਡ ਮੁਤਾਬਕ, ਮਈ ਤੋਂ ਦਸੰਬਰ 2022 ਦਰਮਿਆਨ ਅਨਾਪਾਲਮ ਨੇ ਆਨਲਾਈਨ ਠੱਗੀ ਦਾ ਸ਼ਿਕਾਰ ਹੋਏ ਘੱਟੋ-ਘੱਟ ਚਾਰ ਲੋਕਾਂ ਤੋਂ ਕਰੀਬ 3 ਲੱਖ 75 ਹਜ਼ਾਰ ਡਾਲਰ ਪ੍ਰਾਪਤ ਕੀਤੇ। ਉਹ ਇਸ ਰਕਮ ਵਿੱਚੋਂ ਲਗਭਗ 10 ਫੀਸਦੀ ਆਪਣੇ ਕੋਲ ਰੱਖਦਾ ਸੀ ਅਤੇ ਬਾਕੀ ਰਕਮ ਚੀਨ ਅਤੇ ਤੁਰਕੀ ਦੇ ਬੈਂਕ ਖਾਤਿਆਂ ਵਿੱਚ ਭੇਜ ਦਿੰਦਾ ਸੀ। ਜਾਂਚ ਦੌਰਾਨ ਰਿਕਾਰਡ ਕੀਤੀ ਗਈ ਇੱਕ ਗੱਲਬਾਤ ਵਿੱਚ ਉਸ ਨੇ ਇਹ ਵੀ ਮੰਨਿਆ ਕਿ ਚੈਕ ਜਮ੍ਹਾਂ ਕਰਵਾਉਂਦੇ ਸਮੇਂ ਉਸ ਨੇ ਬੈਂਕ ਨੂੰ ਝੂਠੀ ਜਾਣਕਾਰੀ ਦਿੱਤੀ ਸੀ ਅਤੇ ਉਸ ਨੂੰ ਪਤਾ ਸੀ ਕਿ ਉਸ ਦੀਆਂ ਗਤੀਵਿਧੀਆਂ ਕਾਨੂੰਨੀ ਨਹੀਂ ਸਨ। ਇਸ ਮਾਮਲੇ ਦੀ ਜਾਂਚ ਐਫਬੀਆਈ ਦੀ ਬੋਸਟਨ ਡਿਵੀਜ਼ਨ ਅਤੇ ਅਮਰੀਕੀ ਅਟਾਰਨੀ ਦਫ਼ਤਰ ਨੇ ਕੀਤੀ। ਦੋਸ਼ੀ ਨੇ ਮਾਰਚ 2026 ਵਿੱਚ ਆਪਣਾ ਦੋਸ਼ ਕਬੂਲ ਕਰ ਲਿਆ ਸੀ, ਜਿਸ ਤੋਂ ਬਾਅਦ ਹੁਣ ਅਦਾਲਤ ਨੇ ਉਸ ਨੂੰ ਸਜ਼ਾ ਸੁਣਾ ਦਿੱਤੀ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਆਨਲਾਈਨ ਵਿੱਤੀ ਠੱਗੀਆਂ ਅਤੇ ਗੈਰ-ਕਾਨੂੰਨੀ ਧਨ ਦੇ ਲੈਣ-ਦੇਣ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਰਵਾਈ ਅੱਗੇ ਵੀ ਜਾਰੀ ਰਹੇਗੀ।
ਪਿਛਲੀ ਖ਼ਬਰ ਅਮਰੀਕਾ ਨੇ ਉੱਤਰੀ ਅਮਰੀਕੀ ਵਪਾਰ ਸਮਝੌਤੇ ਦੀ ਨਵੀਂ ਮਿਆਦ ’ਤੇ ਲਗਾਈ ਰੋਕ, ਕੈਨੇਡਾ-ਮੈਕਸਿਕੋ ਨਾਲ ਹੋਵੇਗੀ ਨਵੀਂ ਗੱਲਬਾਤ ਅਗਲੀ ਖ਼ਬਰ ‘ਆਈਸ’ ਵੱਲੋਂ ਅਪਰਾਧਿਕ ਮਾਮਲਿਆਂ ਵਿੱਚ ਦੋਸ਼ੀ ਕਈ ਗੈਰ-ਕਾਨੂੰਨੀ ਪ੍ਰਵਾਸੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।