08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

‘ਆਈਸ’ ਵੱਲੋਂ ਅਪਰਾਧਿਕ ਮਾਮਲਿਆਂ ਵਿੱਚ ਦੋਸ਼ੀ ਕਈ ਗੈਰ-ਕਾਨੂੰਨੀ ਪ੍ਰਵਾਸੀ ਗ੍ਰਿਫ਼ਤਾਰ

ਅਜੀਤ ਡੈਸਕ 03-07-2026
ਨਿਊਯਾਰਕ, 2 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਦਾਅਵਾ ਕੀਤਾ ਹੈ ਕਿ ‘ਆਈਸ’ ਨੇ ਹਾਲ ਹੀ ਵਿੱਚ ਕਈ ਅਜਿਹੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ‘ਤੇ ਕਤਲ, ਹਿੰਸਕ ਹਮਲੇ, ਨਸ਼ਾ ਤਸਕਰੀ ਅਤੇ ਹੋਰ ਗੰਭੀਰ ਅਪਰਾਧਾਂ ਦੇ ਦੋਸ਼ ਜਾਂ ਸਜ਼ਾਵਾਂ ਦਰਜ ਹਨ। ਡੀ.ਐਚ.ਐਸ. ਮੁਤਾਿਬਕ ‘ਆਈਸ’ ਦੀਆਂ ਲਗਭਗ 70 ਫੀਸਦੀ ਗ੍ਰਿਫ਼ਤਾਰੀਆਂ ਉਹਨਾਂ ਲੋਕਾਂ ਦੀਆਂ ਹਨ, ਜਿਨ੍ਹਾਂ ‘ਤੇ ਅਮਰੀਕਾ ਵਿੱਚ ਕਿਸੇ ਨਾ ਕਿਸੇ ਅਪਰਾਧ ਦਾ ਦੋਸ਼ ਲੱਗਾ ਹੈ ਜਾਂ ਉਹ ਦੋਸ਼ੀ ਠਹਿਰਾਏ ਜਾ ਚੁੱਕੇ ਹਨ। ਅਧਿਕਾਰੀਆਂ ਨੇ ਕਿਹਾ ਕਿ ਤਾਜ਼ਾ ਕਾਰਵਾਈ ਦੌਰਾਨ ਐਲ ਸਲਵਾਡੋਰ, ਸਿਏਰਾ ਲਿਓਨ, ਸੇਨੇਗਲ, ਮੈਕਸੀਕੋ ਅਤੇ ਗੁਆਟੇਮਾਲਾ ਨਾਲ ਸੰਬੰਧਤ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿੱਚੋਂ ਕਿਸੇ ਨੂੰ ਕਤਲ, ਕਿਸੇ ਨੂੰ ਗੰਭੀਰ ਹਮਲੇ, ਕਿਸੇ ਨੂੰ ਹੈਰੋਇਨ ਜਾਂ ਕੋਕੇਨ ਦੀ ਤਸਕਰੀ ਅਤੇ ਕਿਸੇ ਨੂੰ ਹਥਿਆਰ ਜਾਂ ਹੋਰ ਅਪਰਾਧਾਂ ਵਿੱਚ ਦੋਸ਼ੀ ਦੱਸਿਆ ਗਿਆ ਹੈ। ਡੀ.ਐਚ.ਐਸ. ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਲੋਕਾਂ ਦੀ ਸੁਰੱਖਿਆ ਲਈ ਕੀਤੀ ਜਾ ਰਹੀ ਹੈ ਅਤੇ ਅਜਿਹੇ ਅਪਰਾਧਿਕ ਰਿਕਾਰਡ ਵਾਲੇ ਵਿਅਕਤੀਆਂ ਨੂੰ ਅਮਰੀਕੀ ਭਾਈਚਾਰਿਆਂ ਤੋਂ ਹਟਾਉਣਾ ਉਨ੍ਹਾਂ ਦੀ ਪ੍ਰਾਥਮਿਕਤਾ ਹੈ। ਇਸ ਦੌਰਾਨ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਦੇਸ਼ ਵਿੱਚ ਚਰਚਾ ਜਾਰੀ ਹੈ। ਇੱਕ ਪਾਸੇ ਸਰਕਾਰ ਅਪਰਾਧਿਕ ਪਿਛੋਕੜ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਕਾਰਵਾਈ ਨੂੰ ਸੁਰੱਖਿਆ ਲਈ ਜ਼ਰੂਰੀ ਦੱਸ ਰਹੀ ਹੈ, ਦੂਜੇ ਪਾਸੇ ਇਮੀਗ੍ਰੇਸ਼ਨ ਹਮਾਇਤੀ ਗਰੁੱਪ ਮੰਗ ਕਰ ਰਹੇ ਹਨ ਕਿ ਕਾਰਵਾਈ ਦੌਰਾਨ ਕਾਨੂੰਨੀ ਪ੍ਰਕਿਰਿਆ ਅਤੇ ਮਨੁੱਖੀ ਅਧਿਕਾਰਾਂ ਦਾ ਪੂਰਾ ਧਿਆਨ ਰੱਖਿਆ ਜਾਵੇ।
ਪਿਛਲੀ ਖ਼ਬਰ ਗੈਰ-ਕਾਨੂੰਨੀ ਮਨੀ ਟ੍ਰਾਂਸਫਰ ਕਾਰੋਬਾਰ ਚਲਾਉਣ ਵਾਲੇ ਨਿਊ ਜਰਸੀ ਦੇ ਇਕ ਭਾਰਤੀ ਵਿਅਕਤੀ ਨੂੰ ਕੈਦ ਦੀ ਸਜ਼ਾ ਅਗਲੀ ਖ਼ਬਰ ਭਾਰਤੀ ਮੂਲ ਦੇ ਵਕੀਲ ਨੇ ਡਿਗਰੀ ਬਾਰੇ ਝੂਠ ਬੋਲਣ ’ਤੇ ਲੱਗੀ ਪਾਬੰਦੀ ਖ਼ਿਲਾਫ਼ ਅਪੀਲ ਵਿਚ ਜਿੱਤ ਹਾਸਲ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।