15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

19 ਵਾਰ ਗਰਾਊਸ ਗਰਾਈਂਡ ਚੜ੍ਹ ਕੇ ਨੌਰਥ ਵੈਨਕੂਵਰ ਦੇ ਨੌਜਵਾਨ ਨੇ ਜਿੱਤਿਆ ਮੁਕਾਬਲਾ

ਅਜੀਤ ਡੈਸਕ 27-06-2026
ਵੈਨਕੂਵਰ, 26 ਜੂਨ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਨੌਰਥ ਵੈਨਕੂਵਰ ਦੇ ਵਸਨੀਕ ਰੌਸ ਹੈਮਿਲਟਨ ਨੇ ਮਸ਼ਹੂਰ ਗਰਾਊਸ ਗਰਾਈਂਡ ਮੁਕਾਬਲੋ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ, 19 ਵਾਰ ਗਰਾਊਸ ਗਰਾਈਂਡ ਦੀ ਚੜ੍ਹਾਈ ਪੂਰੀ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਜਾਣਕਾਰੀ ਅਨੁਸਾਰ ਰੌਸ ਹੈਮਿਲਟਨ ਪਿਛਲੇ ਤਿੰਨ ਸਾਲਾਂ ਤੋਂ ਇਸ ਮੁਕਾਬਲੇ ’ਚ ਹਿੱਸਾ ਲੈ ਰਹੇ ਸਨ, ਪਰ ਇਸ ਵਾਰ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਆਪਣੇ ਨਾਮ ਕਰ ਲਈ। ਗਰਾਊਸ ਗਰਾਈਂਡ ਨੂੰ ਕੈਨੇਡਾ ਦੇ ਸਭ ਤੋਂ ਔਖੇ ਪਹਾੜੀ ਪੈਦਲ ਰਸਤਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਉਪਲਬਧੀ ਨੂੰ ਨੌਰਥ ਵੈਨਕੂਵਰ ਦੇ ਖੇਡ ਪ੍ਰੇਮੀਆਂ ਤੇ ਸਥਾਨਕ ਭਾਈਚਾਰੇ ਵੱਲੋਂ ਵੱਡੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ।
ਪਿਛਲੀ ਖ਼ਬਰ ਅਮਰੀਕਾ-ਈਰਾਨ ਸਮਝੌਤੇ ’ਤੇ ਟਰੰਪ, ਵੈਂਸ ਤੇ ਰੂਬਿਓ ਦੇ ਵੱਖ-ਵੱਖ ਬਿਆਨ ਬਣੇ ਚਰਚਾ ਦਾ ਵਿਸ਼ਾ ਅਗਲੀ ਖ਼ਬਰ ਅਮਰੀਕੀ ਸ਼ਰਣ ਧੋਖਾਧੜੀ ਮਾਮਲੇ ’ਚ ਭਾਰਤੀ ਮੂਲ ਦੇ ਵਕੀਲ ਨੂੰ ਢਾਈ ਲੱਖ ਡਾਲਰ ਤੋਂ ਵਧ ਜੁਰਮਾਨਾ ਸੰਭਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।