13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਅਮਰੀਕਾ ਵਿਚ ਸਲਾਨਾ ਮਹਿੰਗਾਈ ਦਰ ਪਹਿਲੀ ਵਾਰ 4.2 ਫੀਸਦੀ ਹੋਈ

ਅਜੀਤ ਡੈਸਕ 13-06-2026
ਸੈਕਰਾਮੈਟੋ, 12 ਜੂਨ (ਹੁਸਨ ਲੜੋਆ ਬੰਗਾ)-ਅਮਰੀਕਾ ਵਿੱਚ ਪਹਿਲੀ ਵਾਰ ਮਈ ਵਿਚ ਸਾਲਾਨਾ ਮਹਿੰਗਾਈ ਦਰ ਤਿੰਨ ਸਾਲਾਂ ਦੇ ਉੱਚ ਪੱਧਰ 4.2 ਫ਼ੀਸਦ 'ਤੇ ਪਹੁੰਚ ਗਈ ਹੈ | ਜਿਸ ਦਾ ਕਾਰਨ ਤੇਲ ਤੇ ਹੋਰ ਬਾਲਣ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ ਹੈ | ਨਵੀਨਤਮ ਖਪਤਕਾਰ ਮੁੱਲ ਸੂਚਕ ਅੰਕ ਦਰਸਾਉਂਦਾ ਹੈ, ਕਿ ਕੀਮਤਾਂ ਵਿੱਚ ਮਹੀਨਾਵਾਰ ਆਧਾਰ 'ਤੇ 0.5 ਫ਼ੀਸਦ ਦਾ ਵਾਧਾ ਹੋਇਆ, ਜੋ ਕਿ ਈਰਾਨ ਨਾਲ ਅਮਰੀਕਾ-ਇਜ਼ਰਾਈਲ ਜੰਗ ਦਾ ਸਿੱਟਾ ਹੈ | ਹਾਲਾਂ ਕਿ ਸਮੁੱਚੇ ਤੌਰ 'ਤੇ ਭੋਜਨ ਦੀਆਂ ਕੀਮਤਾਂ ਅਤੇ ਕਰਿਆਨੇ ਦੀਆਂ ਕੀਮਤਾਂ ਅਪ੍ਰੈਲ ਵਿੱਚ ਤੇਜ਼ੀ ਨਾਲ ਨਹੀਂ ਵਧੀਆਂ ਤੇ ਇਨਾਂ ਵਿਚ ਮਈ ਦੇ 0.5 ਫ਼ੀਸਦ ਤੇ 0.7 ਫ਼ੀਸਦ ਦੇ ਮੁਕਾਬਲੇ ਕ੍ਰਮਵਾਰ 0.2 ਫ਼ੀਸਦ ਅਤੇ 0.1 ਫ਼ੀਸਦ ਦਾ ਵਾਧਾ ਹੋਇਆ¢ ਲੋਯੋਲਾ ਮੈਰੀਮਾਉਂਟ ਯੂਨੀਵਰਸਿਟੀ ਦੇ ਵਿੱਤ ਅਤੇ ਅਰਥਸ਼ਾਸਤਰ ਦੇ ਪ੍ਰੋਫੈਸਰ ਸੁੰਗ ਵੌਨ ਸੋਹਨ ਅਨੁਸਾਰ ਵਧੇਰੇ ਮਹੱਤਵਪੂਰਨ ਗੱਲ ਇਹ ਹੈ ਕਿ ਮਹਿੰਗਾਈ ਦਰ ਦਾ ਵਾਧਾ ਮੁੱਖ ਤÏਰ 'ਤੇ ਊਰਜਾ, ਖਾਸ ਕਰਕੇ ਗੈਸੋਲੀਨ 'ਤੇ ਕੇਂਦਿ੍ਤ ਹੈ, ਨਾ ਕਿ ਇਹ ਵਾਧਾ ਸਮੁੱਚੇ ਅਰਥਚਾਰੇ 'ਚ ਹੋਈ ਗੜਬੜੀ ਨੂੰ ਦਰਸਾਉਂਦਾ ਹੈ | ਫਿਰ ਵੀ, ਮਈ ਦੇ ਮੁਦਰਾਸਫੀਤੀ ਅੰਕੜੇ ਮੱਧਕਾਲੀਨ ਚੋਣਾਂ ਤੋਂ ਪਹਿਲਾਂ ਅਮਰੀਕੀਆਂ ਲਈ ਵਿੱਤੀ ਚਿੰਤਾਵਾਂ ਨੂੰ ਉਜਾਗਰ ਕਰਦੇ ਹਨ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੀਮਤਾਂ ਘਟਾਉਣ ਦੇ ਵਾਅਦੇ 'ਤੇ ਮੁੜ ਧਿਆਨ ਕੇਂਦਰਿਤ ਕਰਦੇ ਹਨ, ਹਾਲਾਂਕਿ ਵਾਈਟ ਹਾਊਸ ਨੇ ਇਨਾਂ ਅੰਕੜਿਆਂ ਨੂੰ ਰੱਦ ਕਰ ਦਿੱਤਾ ਹੈ |

ਪਿਛਲੀ ਖ਼ਬਰ ਕੈਲੀਫੋਰਨੀਆ ਸਟੇਟ ਅਸੈਂਬਲੀ ਮੈਂਬਰ ਡਾ. ਜਸਮੀਤ ਬੈਂਸ ਪ੍ਰਾਇਮਰੀ ਚੋਣ ਹਾਰੀ ਅਗਲੀ ਖ਼ਬਰ ਸਥਾਈ ਨਿਵਾਸੀ ਭਾਰਤੀ 10 ਕਰੋੜ ਡਾਲਰ ਬੈਂਕ ਧੋਖਾਧੜੀ ਮਾਮਲੇ 'ਚ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।