13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਬੈਲਫਾਸਟ ਹਿੰਸਾ ਦੀ ਆਈ.ਡਬਲਯੂ.ਏ. ਵੱਲੋਂ ਨਿੰਦਾ

ਅਜੀਤ ਡੈਸਕ 13-06-2026
ਲੈਸਟਰ (ਇੰਗਲੈਂਡ), 12 ਜੂਨ (ਸੁਖਜਿੰਦਰ ਸਿੰਘ ਢੱਡੇ)-ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬਿ੍ਟੇਨ) ਨੇ ਬੈਲਫਾਸਟ ਤੇ ਯੂ.ਕੇ. ਦੇ ਹੋਰ ਹਿੱਸਿਆਂ ਵਿਚ ਪ੍ਰਵਾਸੀਆਂ, ਸ਼ਰਨਾਰਥੀਆਂ ਤੇ ਘੱਟ ਗਿਣਤੀ ਭਾਈਚਾਰਿਆਂ ਵਿਰੁੱਧ ਹੋ ਰਹੇ ਨਸਲੀ ਹਮਲਿਆਂ ਤੇ ਹਿੰਸਕ ਘਟਨਾਵਾਂ ਦੀ ਸਖ਼ਤ ਨਿੰਦਾ ਕੀਤੀ ਹੈ | ਜਥੇਬੰਦੀ ਨੇ ਕਿਹਾ ਕਿ ਨਫ਼ਰਤ ਤੇ ਵੰਡ ਦੀ ਰਾਜਨੀਤੀ ਸਮਾਜ ਲਈ ਖ਼ਤਰਨਾਕ ਹੈ ਤੇ ਇਸ ਦਾ ਡਟ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ | ਜਥੇਬੰਦੀ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਬੈਲਫਾਸਟ ਵਿਚ ਹੋਈਆਂ ਤਾਜ਼ਾ ਘਟਨਾਵਾਂ ਦੌਰਾਨ ਘਰਾਂ ਨੂੰ ਅੱਗ ਲਗਾਉਣ, ਪਰਿਵਾਰਾਂ ਨੂੰ ਘਰ ਛੱਡਣ ਲਈ ਮਜਬੂਰ ਕਰਨ, ਵਾਹਨਾਂ ਤੇ ਬੱਸਾਂ ਨੂੰ ਨੁਕਸਾਨ ਪਹੁੰਚਾਉਣ ਵਰਗੀਆਂ ਘਟਨਾਵਾਂ ਬਹੁਤ ਚਿੰਤਾਜਨਕ ਹਨ | ਐਸੋਸੀਏਸ਼ਨ ਨੇ ਕਿਹਾ ਕਿ ਕਿਸੇ ਵੀ ਅਪਰਾਧ ਲਈ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ, ਪਰ ਕਿਸੇ ਇਕ ਵਿਅਕਤੀ ਦੇ ਕਥਿਤ ਅਪਰਾਧ ਨੂੰ ਆਧਾਰ ਬਣਾ ਕੇ ਪੂਰੇ ਭਾਈਚਾਰੇ ਜਾਂ ਨਸਲ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ | ਜਨਰਲ ਸਕੱਤਰ ਸੀਤਲ ਸਿੰਘ ਗਿੱਲ ਨੇ ਕਿਹਾ ਕਿ ਬਿ੍ਟੇਨ ਇਕ ਬਹੁ-ਸੱਭਿਆਚਾਰਕ ਅਤੇ ਬਹੁ-ਧਾਰਮਿਕ ਦੇਸ਼ ਹੈ ਅਤੇ ਇੱਥੇ ਨਸਲਵਾਦ ਅਤੇ ਨਫ਼ਰਤ ਫੈਲਾਉਣ ਵਾਲਿਆਂ ਲਈ ਕੋਈ ਥਾਂ ਨਹੀਂ ਹੈ | ਉਨ੍ਹਾਂ ਕਿਹਾ ਕਿ ਪ੍ਰਵਾਸੀਆਂ, ਸ਼ਰਨਾਰਥੀਆਂ ਅਤੇ ਘੱਟਗਿਣਤੀ ਭਾਈਚਾਰਿਆਂ ਦੇ ਬਹੁਤੇ ਲੋਕ ਕਾਨੂੰਨ ਦੀ ਪਾਲਣਾ ਕਰਨ ਵਾਲੇ ਹਨ ਅਤੇ ਦੇਸ਼ ਦੀ ਤਰੱਕੀ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ | ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਨਸਲਵਾਦ, ਫਾਸ਼ੀਵਾਦ ਤੇ ਨਫ਼ਰਤ ਦੀ ਰਾਜਨੀਤੀ ਨੇ ਹਮੇਸ਼ਾ ਸਮਾਜ ਨੂੰ ਵੰਡਿਆ ਹੈ ਤੇ ਵੱਡਾ ਨੁਕਸਾਨ ਪਹੁੰਚਾਇਆ ਹੈ | ਇਸ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਏਕਤਾ, ਬਰਾਬਰੀ ਤੇ ਆਪਸੀ ਸਤਿਕਾਰ ਦੇ ਸਿਧਾਂਤਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ | ਐਸੋਸੀਏਸ਼ਨ ਨੇ ਟਰੇਡ ਯੂਨੀਅਨਾਂ, ਧਾਰਮਿਕ ਸੰਸਥਾਵਾਂ, ਕਮਿਊਨਿਟੀ ਜਥੇਬੰਦੀਆਂ ਤੇ ਲੋਕਤੰਤਰੀ ਤਾਕਤਾਂ ਨੂੰ ਅਪੀਲ ਕੀਤੀ ਕਿ ਉਹ ਨਸਲਵਾਦ ਤੇ ਵੰਡ ਦੀ ਰਾਜਨੀਤੀ ਵਿਰੁੱਧ ਇਕੱਠੇ ਹੋਣ ਅਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਬਣਾਉਣ |

ਪਿਛਲੀ ਖ਼ਬਰ ਰਾਏ ਅਜੀਜ਼ਉਲਾ ਖਾਨ ਦੀ ਕਿਤਾਬ ਦਾ ਲੋਕ ਅਰਪਣ 14 ਜੂਨ ਨੂੰ ਸਰੀ 'ਚ ਹੋਵੇਗਾ ਅਗਲੀ ਖ਼ਬਰ ਵਿਦਿਆਰਥੀਆਂ ਨੂੰ ਬਚਾਉਂਦਿਆਂ ਅਧਿਆਪਕ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।