21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਅਦਾਕਾਰ ਰਮਾਕਾਂਤ ਦੈਮਾ ਦਾ ਦਿਹਾਂਤ

ਅਜੀਤ ਡੈਸਕ 27-05-2026
'ਚੱਕ ਦੇ! ਇੰਡੀਆ' ਤੇ 'ਸਕੈਮ 1992' 'ਚ ਕੀਤਾ ਕੰਮ
ਮੁੰਬਈ, 26 ਮਈ (ਇੰਟ.)-ਟੀਵੀ ਤੇ ਫਿਲਮ ਅਦਾਕਾਰ ਰਮਾਕਾਂਤ ਦਾਏਮਾ ਦਾ 26 ਮਈ ਨੂੰ ਦਿਹਾਂਤ ਹੋ ਗਿਆ | ਉਹ 69 ਸਾਲ ਦੇ ਸਨ ਤੇ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਸਨ | ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਉਨ੍ਹਾਂ ਦੀ ਸਹਿ-ਕਲਾਕਾਰ, ਅਦਾਕਾਰਾ ਸ਼ੁਭਾਂਗੀ ਲਟਕਰ ਨੇ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਂਝੀ ਕੀਤੀ | ਰਮਾਕਾਂਤ ਦਾਏਮਾ ਨੇ 'ਚੱਕ ਦੇ! ਇੰਡੀਆ', 'ਰਾਮ ਸੇਤੂ' ਤੇ 'ਸਕੈਮ 1992' ਵਰਗੀਆਂ ਮਸ਼ਹੂਰ ਫਿਲਮਾਂ ਤੇ ਵੈੱਬ ਸੀਰੀਜ਼ 'ਚ ਕੰਮ ਕੀਤਾ ਸੀ | ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ, ਫਿਲਮ ਇੰਡਸਟਰੀ ਦੇ ਮੈਂਬਰਾਂ ਨੇ ਆਪਣਾ ਦੁੱਖ ਪ੍ਰਗਟ ਕੀਤਾ ਹੈ |

ਪਿਛਲੀ ਖ਼ਬਰ ਪੈਰਾਫੀਲਡ ਜਹਾਜ਼ ਹਾਦਸੇ ਤੋਂ ਬਾਅਦ ਫਲਾਈਟ ਟ੍ਰੇਨਿੰਗ ਐਡੀਲੇਡ 'ਚ ਮੁੜ ਉਡਾਣਾਂ ਸ਼ੁਰੂ ਅਗਲੀ ਖ਼ਬਰ ਗਾਖਲ ਪਰਿਵਾਰ ਵਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਗੁਰੂ ਕੇ ਲੰਗਰਾਂ ਤੇ ਜਲ ਸੇਵਾ -ਅਮੋਲਕ ਸਿੰਘ ਗਾਖਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।