16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਆਸਟ੍ਰੇਲੀਆ ਦੀ ਸਿੱਖ ਸੰਗਤ ਵਲੋਂ ਪਾਕਿ ਦੇ ਗੁਰਦੁਆਰਾ ਸ੍ਰੀ ਕਿਆਰਾ ਸਾਹਿਬ ਦੇ ਨਵੀਨੀਕਰਨ ਦਾ ਕਾਰਜ ਸ਼ੁਰੂ

ਅਜੀਤ ਡੈਸਕ 18-04-2026
-ਚਾਲੀ ਕਮਰਿਆਂ ਦੀ ਸਰਾਂ ਵੀ ਹੋਵੇਗੀ ਤਿਆਰ-ਸਰਬਜੀਤ ਸਿੰਘ

ਸਿਡਨੀ, 17 ਅਪ੍ਰੈਲ (ਹਰਕੀਰਤ ਸਿੰਘ ਸੰਧਰ)-ਪਾਕਿਸਤਾਨ ਦੇ ਇਤਿਹਾਸਿਕ ਤੇ ਪਵਿੱਤਰ ਧਾਰਮਿਕ ਸਥਾਨ ਗੁਰਦੁਆਰਾ ਸ੍ਰੀ ਕਿਆਰਾ ਸਾਹਿਬ, ਜੋ ਕਿ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਦੀ ਇਮਾਰਤ ਦੀ ਮੁੜ ਬਹਾਲੀ ਦਾ ਕਾਰਜ ਸ਼ੁਰੂ ਹੋ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਸਟ੍ਰੇਲੀਅਨ ਸੰਗਤ ਨਨਕਾਣਾ ਸਾਹਿਬ ਦੇ ਮੁੱਖ ਪ੍ਰਬੰਧਕ ਸਰਬਜੀਤ ਸਿੰਘ ਨੇ ਦੱਸਿਆ ਕਿ ਪੰਜ ਪਿਆਰਿਆਂ ਦੀ ਹਾਜ਼ਰੀ 'ਚ ਇਸ ਪਵਿੱਤਰ ਕਾਰਜ ਦਾ ਸ਼ੁਭ ਆਰੰਭ ਕੀਤਾ ਗਿਆ | ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਅਸਲੀ ਇਤਿਹਾਸ ਤੇ ਰੂਪ ਨੂੰ ਬਰਕਰਾਰ ਰੱਖਦਿਆਂ ਇਮਾਰਤ ਦੀ ਸੰਭਾਲ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਕਿਆਰਾ ਸਾਹਿਬ, ਨਨਕਾਣਾ ਸਾਹਿਬ ਤੋਂ ਲਗਭਗ ਇਕ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ | ਇੱਥੇ ਆਉਣ ਵਾਲੀ ਸੰਗਤ ਨੂੰ ਰਹਿਣ ਦੀਆਂ ਆ ਰਹੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਗੁਰਦੁਆਰੇ ਦੇ ਪਿੱਛੇ 40 ਕਮਰਿਆਂ ਦੀ ਇਕ ਵੱਡੀ ਸਰਾਂ ਤਿਆਰ ਕੀਤੀ ਜਾਵੇਗੀ | ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਬੰਦ ਪਏ ਸਰੋਵਰ ਦੀ ਵੀ ਮੁੜ ਬਹਾਲੀ ਕੀਤੀ ਜਾਵੇਗੀ, ਤਾਂ ਜੋ ਇਸ ਪਵਿੱਤਰ ਅਸਥਾਨ ਦੀ ਰÏਣਕ ਅਤੇ ਮਹੱਤਤਾ ਨੂੰ ਹੋਰ ਵਧਾਇਆ ਜਾ ਸਕੇ | ਇਸ ਪ੍ਰੋਜੈਕਟ ਦਾ ਉਦਘਾਟਨ ਨਸੀਰ ਮੁਸ਼ਤਾਕ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਰਮੇਸ਼ ਸਿੰਘ ਅਰੋੜਾ ਵੱਲੋਂ ਕੀਤਾ ਗਿਆ | ਸਰਬਜੀਤ ਸਿੰਘ ਨੇ ਦੱਸਿਆ ਕਿ ਆਸਟ੍ਰੇਲੀਆਨ ਸੰਗਤ ਨਨਕਾਣਾ ਸਾਹਿਬ ਚੈਰਿਟੇਬਲ ਅÏਰਗਨਾਈਜ਼ੇਸ਼ਨ ਇਸ ਸਾਰੇ ਕਾਰਜ ਨੂੰ ਸੁਚੱਜੇ ਢੰਗ ਨਾਲ ਅੰਜ਼ਾਮ ਤੱਕ ਪਹੁੰਚਾਏਗੀ, ਤਾਂ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕੀਤੀ ਜਾ ਸਕੇ |
ਪਿਛਲੀ ਖ਼ਬਰ ਜੀ.ਟੀ.ਬੀ. ਕੋ -ਐਜੂਕੇਸ਼ਨ ਸਕੂਲ ਸਮਿਲਾਪੁਰੀ ਵਿਖੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਗੁਹਾਟੀ 'ਚ ਜੋਰਪੁਖੂਰੀ ਤਲਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।