28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਦੋਹਰੀ ਨਾਗਰਿਕਤਾ ਵਾਲਿਆਂ ਲਈ ਨਵੇਂ ਯੂ.ਕੇ. ਨਿਯਮ ਲਾਗੂ

ਅਜੀਤ ਡੈਸਕ 14-04-2026
ਲੈਸਟਰ (ਇੰਗਲੈਂਡ), 13 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)- ਯੂਕੇ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਸਰਹੱਦੀ ਨਿਯਮਾਂ ਕਾਰਨ ਦੋਹਰੀ ਨਾਗਰਿਕਤਾ ਰੱਖਣ ਵਾਲੇ ਲੋਕਾਂ ਲਈ ਯਾਤਰਾ ਦÏਰਾਨ ਮੁਸ਼ਕਲਾਂ ਖੜ੍ਹੀਆਂ ਹੋ ਰਹੀਆਂ ਹਨ¢ ਨਵੇਂ ਨਿਯਮਾਂ ਅਨੁਸਾਰ ਹੁਣ ਬਿ੍ਟਿਸ਼ ਨਾਗਰਿਕ, ਜਿਹੜੇ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਵੀ ਰੱਖਦੇ ਹਨ, ਉਹ ਯੂਕੇ ਵਿੱਚ ਦਾਖ਼ਲ ਹੋਣ ਸਮੇਂ ਸਿਰਫ਼ ਬਿ੍ਟਿਸ਼ ਪਾਸਪੋਰਟ ਨਾਲ ਹੀ ਯਾਤਰਾ ਕਰਨਗੇ¢ ਜੇ ਕਿਸੇ ਯਾਤਰੀ ਕੋਲ ਬਿ੍ਟਿਸ਼ ਪਾਸਪੋਰਟ ਨਹੀਂ ਹੈ ਤਾਂ ਉਸ ਨੂੰ ਆਪਣੇ ਵਿਦੇਸ਼ੀ ਪਾਸਪੋਰਟ ਨਾਲ ਰਹਿਣ ਦੇ ਅਧਿਕਾਰ ਦਾ ਪ੍ਰਮਾਣ ਪੱਤਰ ਦਿਖਾਉਣਾ ਲਾਜ਼ਮੀ ਹੋਵੇਗਾ¢ ਬਿਨਾਂ ਠੀਕ ਦਸਤਾਵੇਜ਼ਾਂ ਦੇ ਹਵਾਈ ਕੰਪਨੀਆਂ ਯਾਤਰੀਆਂ ਨੂੰ ਜਹਾਜ਼ ਵਿੱਚ ਚੜ੍ਹਣ ਤੋਂ ਰੋਕ ਸਕਦੀਆਂ ਹਨ¢ ਇਹ ਮਾਮਲਾ ਉਸ ਵੇਲੇ ਚਰਚਾ ਵਿਚ ਆਇਆ ਜਦੋਂ ਲੰਡਨ ਵਿੱਚ ਜਨਮੀ 26 ਸਾਲ ਦੀ ਨÏਜਵਾਨ ਅÏਰਤ ਨਤਾਸ਼ਾ ਕੋਕਰੇਨ ਡੇ ਲਾ ਰੋਸਾ ਨੂੰ ਸਪੇਨ ਤੋਂ ਲੰਡਨ ਵਾਪਸ ਆਉਂਦੇ ਸਮੇਂ ਜਹਾਜ਼ ਵਿੱਚ ਚੜ੍ਹਣ ਨਹੀਂ ਦਿੱਤਾ ਗਿਆ, ਕਿਉਂਕਿ ਉਹ ਸਿਰਫ਼ ਆਪਣੇ ਸਪੇਨੀ ਪਾਸਪੋਰਟ ਨਾਲ ਯਾਤਰਾ ਕਰ ਰਹੀ ਸੀ¢ ਇਸ ਸਮੇਂ ਉਹ ਸਪੇਨ ਵਿੱਚ ਆਪਣੇ ਪਰਿਵਾਰ ਕੋਲ ਰਹਿ ਰਹੀ ਹੈ ਜਦ ਤੱਕ ਉਹ ਆਪਣੇ ਦਸਤਾਵੇਜ਼ ਠੀਕ ਨਹੀਂ ਕਰ ਲੈਂਦੀ¢ ਖ਼ਬਰਾਂ ਮੁਤਾਬਕ ਉਸਦੇ ਸਾਹਮਣੇ ਹੁਣ ਦੋ ਵਿਕਲਪ ਹਨ—ਬਿ੍ਟਿਸ਼ ਪਾਸਪੋਰਟ ਲਈ ਅਰਜ਼ੀ ਦੇਣਾ ਜਾਂ ਰਹਿਣ ਦੇ ਅਧਿਕਾਰ ਦਾ ਪ੍ਰਮਾਣ ਪੱਤਰ ਬਣਵਾਉਣਾ, ਜਿਸ ਦੀ ਫੀਸ ਕਰੀਬ 589 ਪੌਂਡ ਹੈ¢ ਅੰਕੜਿਆਂ ਅਨੁਸਾਰ ਇੰਗਲੈਂਡ ਅਤੇ ਵੇਲਜ਼ ਵਿੱਚ ਲਗਭਗ 12.6 ਲੱਖ ਲੋਕ ਇੱਕ ਤੋਂ ਵੱਧ ਪਾਸਪੋਰਟ ਰੱਖਦੇ ਹਨ, ਜਿਸ ਨਾਲ ਇਹ ਨਵੇਂ ਨਿਯਮ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ¢ ਇਸ ਦੇ ਨਾਲ ਹੀ ਲੱਖਾਂ ਯੂਰਪੀ ਨਾਗਰਿਕ ਵੀ ਯੂਕੇ ਵਿੱਚ ਸਥਾਈ ਵਸੋਬਾਸ ਯੋਜਨਾ ਹੇਠ ਰਹਿ ਰਹੇ ਹਨ¢ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਕਈ ਲੋਕ ਅਜੇ ਵੀ ਇਸ ਨਵੇਂ ਨਿਯਮ ਤੋਂ ਅਣਜਾਣ ਹਨ¢ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਵਿਦੇਸ਼ ਜਾਣ ਤੋਂ ਪਹਿਲਾਂ ਆਪਣੇ ਯਾਤਰਾ ਦਸਤਾਵੇਜ਼ਾਂ ਦੀ ਪੂਰੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ¢ ਉਹਨਾਂ ਨੇ ਕਿਹਾ ਕਿ ਜੇ ਦੋਹਰੀ ਨਾਗਰਿਕਤਾ ਰੱਖਣ ਵਾਲੇ ਲੋਕ ਬਿ੍ਟਿਸ਼ ਪਾਸਪੋਰਟ ਨਾਲ ਯਾਤਰਾ ਨਹੀਂ ਕਰਦੇ ਤਾਂ ਉਹਨਾਂ ਨੂੰ ਵਿਦੇਸ਼ ਵਿੱਚ ਫਸਣ ਦੀ ਨÏਬਤ ਵੀ ਆ ਸਕਦੀ ਹੈ, ਇਸ ਲਈ ਪਹਿਲਾਂ ਹੀ ਸਾਰੇ ਲੋੜੀਂਦੇ ਕਾਗਜ਼ਾਤ ਤਿਆਰ ਰੱਖਣੇ ਚਾਹੀਦੇ ਹਨ |


ਪਿਛਲੀ ਖ਼ਬਰ ਇੰਗਲੈਂਡ 'ਚ 7 ਮਈ ਨੂੰ ਲੰਡਨ ਦੀਆਂ 32 ਕੌਂਸਲਾਂ ਸਮੇਤ 136 ਸਥਾਨਿਕ ਅਥਾਰਟੀਆਂ ਦੀਆਂ ਚੋਣਾਂ ਬਰਤਾਨੀਆ ਦਾ ਸਿਆਸੀ ਭਵਿ... ਅਗਲੀ ਖ਼ਬਰ 23ਵੇਂ ਸਿਡਨੀ ਵਿਸਾਖੀ ਮੇਲੇ 'ਤੇ ਹਜ਼ਾਰਾਂ ਦਾ ਇਕੱਠ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।