28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਐਡੀਲੇਡ ਆਜ਼ਾਦ ਕਲੱਬ ਦੀ ਟੀਮ ਵੱਲੋਂ 38ਵੀਆਂ ਸਿੱਖ ਖੇਡਾਂ ਮੈਲਬÏਰਨ 'ਚ ਅੰਡਰ-17 ਨੇ ਰਚਿਆ ਇਤਹਾਸ ਵਾਲੀਬਾਲ ਖਿਤਾਬ ਆਪਣੇ ਨਾਮ

ਅਜੀਤ ਡੈਸਕ 14-04-2026
ਐਡੀਲੇਡ, 13 ਅਪ੍ਰੈਲ (ਗੁਰਮੀਤ ਸਿੰਘ ਵਾਲੀਆ)ਮੈਲਬÏਰਨ ਵਿਖੇ ਹੋਈਆਂ 38ਵੀਆਂ ਸਿੱਖ ਖੇਡਾਂ ਦÏਰਾਨ ਐਡੀਲੇਡ ਆਜ਼ਾਦ ਕਲੱਬ ਦੀ ਅੰਡਰ-17 ਵਾਲੀਬਾਲ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੇਤੂ ਬਣ ਕੇ ਐਡੀਲੇਡ ਸਹਿਰ ਦੇ ਮਾਣ ਨੂੰ ਹੋਰ ਉੱਚਾ ਕੀਤਾ ¢ ਇਸ ਵੱਡੀ ਉਪਲਬਧੀ ਨਾਲ ਐਡੀਲੇਡ ਦੀ ਸੰਗਤ ਅਤੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਦÏੜ ਗਈ ਹੈ¢ਟੀਮ ਦੇ ਨÏਜਵਾਨ ਖਿਡਾਰੀਆਂ ਨੇ ਦਿਨ-ਰਾਤ ਦੀ ਮਿਹਨਤ ਅਤੇ ਖੇਡ ਪ੍ਰਤੀ ਆਪਣੇ ਜਜ਼ਬੇ ਨਾਲ ਮੈਦਾਨ ਵਿੱਚ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨ ਕੀਤਾ¢ ਮੈਲਬÏਰਨ ਦੇ ਮੈਦਾਨਾਂ ਵਿੱਚ ਇਹਨਾਂ ਬੱਚਿਆਂ ਨੇ ਐਡੀਲੇਡ ਦਾ ਨਾਂ ਰÏਸ਼ਨ ਕਰਦਿਆਂ ਸਭ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ¢ਇਸ ਜਿੱਤ ਦਾ ਸਿਹਰਾ ਬੱਚਿਆਂ ਦੇ ਮਾਪਿਆਂ ਨੂੰ ਵੀ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਹÏਸਲਾ ਅਫਜ਼ਾਈ ਕੀਤੀ¢ ਨਾਲ ਹੀ ਕੋਚ ਸਾਹਿਬਾਨ ਦੀ ਅਗਵਾਈ ਅਤੇ ਮਾਰਗਦਰਸ਼ਨ ਵੀ ਕਾਬਿਲ-ਏ-ਤਾਰੀਫ਼ ਰਹੀ, ਜਿਨ੍ਹਾਂ ਨੇ ਟੀਮ ਨੂੰ ਅਨੁਸ਼ਾਸਨ ਅਤੇ ਤਕਨੀਕ ਨਾਲ ਖੇਡਣ ਲਈ ਤਿਆਰ ਕੀਤਾ¢ਐਡੀਲੇਡ ਆਜ਼ਾਦ ਕਲੱਬ ਲਈ ਇਹ ਜਿੱਤ ਬੇਹੱਦ ਮਾਣ ਵਾਲੀ ਗੱਲ ਹੈ, ਜੋ ਕਲੱਬ ਦੇ ਮੈਂਬਰਾਂ ਦੀ ਏਕਤਾ, ਸਹਿਯੋਗ ਅਤੇ ਸਮਰਪਣ ਦੀ ਮਿਸਾਲ ਹੈ¢ਅੰਤ ਵਿੱਚ ਸਾਰੀ ਟੀਮ, ਕੋਚਿੰਗ ਸਟਾਫ ਅਤੇ ਕਲੱਬ ਮੈਂਬਰਾਂ ਨੂੰ ਇਸ ਸ਼ਾਨਦਾਰ ਜਿੱਤ ਲਈ ਲੱਖ-ਲੱਖ ਵਧਾਈਆਂ ਦਿੱਤੀਆਂ ਗਈਆਂ ਅਤੇ ਭਵਿੱਖ ਵਿੱਚ ਹੋਰ ਵੱਡੀਆਂ ਕਾਮਯਾਬੀਆਂ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ¢ ਪ੍ਰਬੰਧਕਾਂ ਸਮੇਤ ਐਡੀਲੇਡ ਦੀਆ ਪ੍ਰਮੁੱਖ ਸਖਸੀਅਤਾਂ ਵਲੋ ਜੇਤੂ ਟੀਮ ਨੂੰ ਅਥਾਹ ਪਿਆਰ ਦਾ ਪ੍ਰਗਟਾਵਾ ਕਰਦਿਆ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ ¢

ਪਿਛਲੀ ਖ਼ਬਰ 23ਵੇਂ ਸਿਡਨੀ ਵਿਸਾਖੀ ਮੇਲੇ 'ਤੇ ਹਜ਼ਾਰਾਂ ਦਾ ਇਕੱਠ ਅਗਲੀ ਖ਼ਬਰ ਬਿ੍ਟਿਸ਼ ਸਰਕਾਰ ਯੂਰਪੀ ਨਿਯਮ ਅਪਣਾਉਣ ਲਈ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।