09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਇਟਲੀ ਦੇ ਸ਼ਹਿਰ ਕਿਆਂਪੋਂ ਵਿਖੇ ਸਜਾਇਆ ਵਿਸ਼ਾਲ ਨਗਰ ਕੀਰਤਨ <br/>

ਅਜੀਤ ਡੈਸਕ 05-04-2026
ਵੈਨਿਸ (ਇਟਲੀ), 4 ਅਪ੍ਰੈਲ (ਹਰਦੀਪ ਸਿੰਘ ਕੰਗ)-ਇਟਲੀ ਦੀ ਧਰਤੀ 'ਤੇ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਆਰੰਭ ਹੋ ਗਏ ਹਨ ਜਿਸ ਤਹਿਤ ਵਿਚੈਂਸਾ ਨੇੜਲੇ ਗੁਰਦੁਆਰਾ ਗੁਰੂ ਰਾਮਦਾਸ ਨਿਵਾਸ, ਕਿਆਂਪੋ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਵਡਮੁੱਲੇ ਸਹਿਯੋਗ ਦੇ ਨਾਲ ਕਿਆਂਪੋ ਸ਼ਹਿਰ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੀ ਆਰੰਭਤਾ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਕਿਆਂਪੋ ਸ਼ਹਿਰ ਦੀ ਮੁੱਖ ਪਾਰਕ ਤੋਂ ਹੋਈ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਵਲੋਂ ਨਗਰ ਕੀਰਤਨ ਦੀ ਸੁਚੱਜੀ ਅਗਵਾਈ ਕੀਤੀ ਗਈ | ਨਗਰ ਕੀਰਤਨ ਦੀ ਸਮਾਪਤੀ ਕਿਆਂਪੋ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੀ ਪਾਰਕਿੰਗ ਵਿਚ ਹੋਈ ਜਿੱਥੇ ਕਿ ਵਿਸ਼ੇਸ਼ ਦੀਵਾਨ ਸਜਾਏ ਗਏ ਸਨ | ਜਿਨ੍ਹਾਂ ਵਿਚ ਪ੍ਰਸਿੱਧ ਢਾਡੀ ਭਾਈ ਸੁਖਵੀਰ ਸਿੰਘ ਭÏਰ ਦੇ ਢਾਡੀ ਜਥੇ ਵਲੋਂ ਵਡਮੁੱਲਾ ਇਤਿਹਾਸ ਸ੍ਰਵਣ ਕਰਵਾਇਆ ਗਿਆ ਤੇ ਮਿਸਲ ਸ਼ਹੀਦ ਗਤਕਾ ਅਕੈਡਮੀ ਮਾਨਤੋਵਾ ਦੁਆਰਾ ਗਤਕੇ ਦੀ ਖੇਡ ਦੇ ਅਨÏਖੇ ਕਰਤੱਬ ਦਿਖਾਏ ਗਏ¢ਨਗਰ ਕੀਰਤਨ ਦÏਰਾਨ ਕਿਆਂਪੋ ਸ਼ਹਿਰ ਦੇ ਮੇਅਰ ਅਤੇ ਪੁਲਿਸ ਪ੍ਰਸ਼ਾਸ਼ਨ ਅਤੇ ਹੋਰ ਵੱਖ ਵੱਖ ਖੇਤਰ ਦੀਆਂ ਅਨੇਕਾਂ ਇਟਾਲੀਅਨ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ | ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਇਟਾਲੀਅਨ ਕਿਤਾਬਾਂ ਅਤੇ ਲੰਗਰ ਪ੍ਰਥਾ ਤੇ ਵਿਸ਼ੇਸ਼ ਕਿਤਾਬ ਮਨਮਤਿ ਤੋਂ ਗੁਰਮਤਿ ਮੁਫ਼ਤ ਵੰਡੀਆਂ ਗਈਆਂ ਨਗਰ ਕੀਰਤਨ ਵਿਚ ਇਟਲੀ ਦੇ ਵੱਖ-ਵੱਖ ਇਲਾਕਿਆਂ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਸੀ¢

ਪਿਛਲੀ ਖ਼ਬਰ ਦਿੱਲੀ ਨੇ ਮੁੰਬਈ ਨੂੰ 6 ਵਿਕਟਾਂ ਨਾਲ ਹਰਾਇਆ ਅਗਲੀ ਖ਼ਬਰ ਇਟਲੀ 'ਚ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਹੋਲੇ ਮਹੱਲੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।