03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਟਰੰਪ ਖ਼ਿਲਾਫ਼ ਸੁਪਰੀਮ ਕੋਰਟ ਦੇ ਫ਼ੈਸਲੇ 'ਚ ਦਲੀਲਾਂ ਪੇਸ਼ ਕਰਨ ਵਾਲਾ ਵਕੀਲ ਭਾਰਤੀ ਮੂਲ ਨਾਲ ਸੰਬੰਧਿਤ

ਅਜੀਤ ਡੈਸਕ 22-02-2026

ਨਿਊਯਾਰਕ, 21 ਫਰਵਰੀ (ਪੀ.ਟੀ.ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਆਪਕ ਗਲੋਬਲ ਟੈਰਿਫਾਂ ਨੂੰ ਰੱਦ ਕਰਨ ਵਾਲੇ ਅਮਰੀਕੀ ਸੁਪਰੀਮ ਕੋਰਟ ਦੇ ਇਤਿਹਾਸਕ ਫ਼ੈਸਲੇ ਦੇ ਕੇਂਦਰ ਵਿਚ ਭਾਰਤੀ ਮੂਲ ਦਾ ਇਕ ਵਕੀਲ ਹੈ, ਜਿਸ ਨੇ ਅਮਰੀਕਾ ਦੀ ਸਰਬਉੱਚ ਅਦਾਲਤ ਵਿਚ ਇਨ੍ਹਾਂ ਟੈਰਿਫਾਂ ਦੀ ਗੈਰ-ਕਾਨੂੰਨੀਤਾ ਬਾਰੇ ਦਲੀਲ ਦਿੱਤੀ ਸੀ। ਭਾਰਤੀ ਪ੍ਰਵਾਸੀਆਂ ਦੇ ਪੁੱਤਰ ਅਤੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਅਮਰੀਕਾ ਦੇ ਸਾਬਕਾ ਐਕਟਿੰਗ ਸੋਲੀਸਿਟਰ ਜਨਰਲ ਰਹੇ ਨੀਲ ਕਤਿਆਲ ਨੇ ਛੋਟੇ ਕਾਰੋਬਾਰਾਂ ਦੀ ਤਰਫੋਂ ਇਸ ਮਹੱਤਵਪੂਰਨ ਟੈਰਿਫ ਕੇਸ ਦੀ ਪੈਰਵੀ ਕੀਤੀ ਅਤੇ ਜਿੱਤ ਹਾਸਲ ਕੀਤੀ। ਬੀਤੇ ਦਿਨ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਤੁਰੰਤ ਬਾਅਦ ਕਤਿਆਲ ਨੇ ਆਪਣੇ ਸੋਸ਼ਲ ਮੀਡੀਆ ਮੰਚ 'ਤੇ ਜਿੱਤ ਦੀ ਪੋਸਟ ਸਾਂਝੀ ਕੀਤੀ। ਫ਼ੈਸਲੇ ਤੋਂ ਬਾਅਦ ਇਕ ਬਿਆਨ ਵਿਚ ਉਨ੍ਹਾਂ ਨੇ ਕਿਹਾ ਕਿ ਅਮਰੀਕੀ ਸੁਪਰੀਮ ਕੋਰਟ ਕਾਨੂੰਨ ਦੇ ਸ਼ਾਸਨ ਅਤੇ ਹਰ ਜਗ੍ਹਾ ਅਮਰੀਕੀਆਂ ਲਈ ਖੜ੍ਹੀ ਹੋਈ ਹੈ। ਇਸ ਦਾ ਸੰਦੇਸ਼ ਸਧਾਰਨ ਸੀ, ਰਾਸ਼ਟਰਪਤੀ ਸ਼ਕਤੀਸ਼ਾਲੀ ਹਨ ਪਰ ਸਾਡਾ ਸੰਵਿਧਾਨ ਅਜੇ ਵੀ ਵਧੇਰੇ ਸ਼ਕਤੀਸ਼ਾਲੀ ਹੈ। ਅਮਰੀਕਾ ਵਿਚ ਸਿਰਫ਼ ਕਾਂਗਰਸ ਹੀ ਅਮਰੀਕੀ ਲੋਕਾਂ 'ਤੇ ਟੈਕਸ ਲਗਾ ਸਕਦੀ ਹੈ। ਸੁਪਰੀਮ ਕੋਰਟ ਨੇ ਸਾਨੂੰ ਉਹ ਸਭ ਕੁਝ ਦਿੱਤਾ ਜੋ ਅਸੀਂ ਆਪਣੇ ਕਾਨੂੰਨੀ ਕੇਸ ਵਿਚ ਮੰਗਿਆ ਸੀ। ਉਨ੍ਹਾਂ ਨੇ ਅਮਰੀਕਾ ਦੀ ਸੁਪਰੀਮ ਕੋਰਟ ਵਿਚ 54 ਕੇਸਾਂ ਦੀ ਪੈਰਵੀ ਕੀਤੀ ਹੈ।

ਪਿਛਲੀ ਖ਼ਬਰ ਪੱਟੀ 'ਚ ਪਤੀ ਦੀ ਕੁੱਟਮਾਰ ਉਪਰੰਤ ਨਵ-ਵਿਆਹੁਤਾ ਨੂੰ ਮਾਰੀ ਗੋਲੀ <br/> ਅਗਲੀ ਖ਼ਬਰ ਐਡੀਲੇਡ ਮੋਰੀਅਲਟਾ ਤੋਂ ਲੇਬਰ ਕੈਂਡੀਡੇਟ ਮੈਥਿਊ ਮਰੋਜ਼ੀ ਸੰਸਦ 'ਚ ਮਜ਼ਬੂਤ ਆਵਾਜ਼ ਬਣਨਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।