01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸੁਨੀਲ ਕੁਮਾਰ 2 ਏਸ਼ਿਆਈ ਖੇਡਾਂ ’ਚ ਤਗਮੇ ਜਿੱਤਣ ਵਾਲਾ ਪਹਿਲਾ ਭਾਰਤੀ ਗ੍ਰੀਕੋ-ਰੋਮਨ ਪਹਿਲਵਾਨ

ਨਾਗੋਆ, 30 ਸਤੰਬਰ (ਪੀ. ਟੀ.

ਅਜੀਤ ਡੈਸਕ 01-10-2026
ਨਾਗੋਆ, 30 ਸਤੰਬਰ (ਪੀ. ਟੀ. ਆਈ.)-ਹਰਿਆਣਾ ਦੇ ਸੁਨੀਲ ਕੁਮਾਰ (27) ਪੁਰਸ਼ਾਂ ਦੇ 87 ਕਿੱਲੋਗ੍ਰਾਮ ਵਰਗ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਦੋ ਏਸ਼ਿਆਈ ਖੇਡਾਂ ਵਿਚ ਤਗਮੇ ਜਿੱਤਣ ਵਾਲੇ ਪਹਿਲੇ ਭਾਰਤੀ ਗ੍ਰੀਕੋ-ਰੋਮਨ ਪਹਿਲਵਾਨ ਬਣ ਗਏ ਹਨ। ਸੁਨੀਲ ਨੇ ਫਿਲੀਪੀਨਜ਼ ਦੇ ਰੌਬਰਟਸ ਕੈਲਮ ਜੌਹਨਸਟਨ ’ਤੇ 9-0 ਨਾਲ ਇਕਤਰਫ਼ਾ ਜਿੱਤ ਦਰਜ ਕਰਕੇ ਪੋਡੀਅਮ ‘ਤੇ ਆਪਣੀ ਜਗ੍ਹਾ ਪੱਕੀ ਕੀਤੀ। ਜੌਹਨਸਟਨ ਭਾਰਤੀ ਪਹਿਲਵਾਨ ਦੀ ਤਾਕਤ ਅਤੇ ਤਕਨੀਕੀ ਹੁਨਰ ਦਾ ਮੁਕਾਬਲਾ ਨਹੀਂ ਕਰ ਸਕਿਆ।ਆਪਣੇ ਵਿਰੋਧੀ ਦੀ ਸੱਜੀ ਬਾਂਹ ਨੂੰ ਕਾਬੂ ਕਰਕੇ ਸੁਨੀਲ ਨੇ ਦੋ ਵਾਰ ‘ਟੇਕ-ਡਾਊਨ’ (ਵਿਰੋਧੀ ਨੂੰ ਜ਼ਮੀਨ ‘ਤੇ ਸੁੱਟਣਾ) ਕਰਕੇ ਤੇਜ਼ੀ ਨਾਲ 4-0 ਦੀ ਬੜ੍ਹਤ ਬਣਾ ਲਈ। ਸੁਨੀਲ ਨੇ ਹਾਂਗਜ਼ੂ 2023 ਖੇਡਾਂ ਵਿਚ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ, ਜਿਸ ਨਾਲ ਗ੍ਰੈਕੋ-ਰੋਮਨ ਸ਼ੈਲੀ ਵਿਚ ਭਾਰਤ ਲਈ ਤਗਮੇ ਦੀ 13 ਸਾਲਾਂ ਦੀ ਉਡੀਕ ਖਤਮ ਹੋਈ ਸੀ।ਇਸ ਤੋਂ ਪਹਿਲਾਂ ਰਵਿੰਦਰ ਸਿੰਘ ਅਤੇ ਸੁਨੀਲ ਕੁਮਾਰ ਰਾਣਾ ਨੇ 2010 ਦੀਆਂ ਗੁਆਂਗਜ਼ੂ ਖੇਡਾਂ ਵਿਚ ਕਾਂਸੀ ਦੇ ਤਗਮੇ ਜਿੱਤੇ ਸਨ।
ਪਿਛਲੀ ਖ਼ਬਰ ਖ਼ਾਲਸਾ ਕਾਲਜ ਗੁਰਦਾਸਨੰਗਲ ਦੀ ਭੰਗੜਾ ਟੀਮ ਯੂਨੀਵਰਸਿਟੀ ਦੇ ਜ਼ੋਨਲ ਯੁਵਕ ਮੇਲੇ ’ਚੋਂ ਪਹਿਲੇ ਸਥਾਨ ’ਤੇ ਰਹੀ ਅਗਲੀ ਖ਼ਬਰ ਭਾਰਤ ਦੀਆਂ ਮਿਸ਼ਰਤ , ਮਹਿਲਾ ਅਤੇ ਪੁਰਸ਼ ਟੀਮਾਂ ਨੇ ਜਿੱਤੇ ਸੋਨ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।