30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਭਾਰਤ ਨੂੰ 4x400 ਮੀਟਰ ਰਿਲੇਅ ਵਿਚ ਕਾਂਸੀ ਦਾ ਤਗਮਾ

ਭਾਰਤ ਨੂੰ 4x400 ਮੀਟਰ ਰਿਲੇਅ ਵਿਚ ਕਾਂਸੀ ਦਾ ਤਗਮਾ

ਅਜੀਤ ਡੈਸਕ 30-09-2026

ਨਾਗੋਆ, 29 ਸਤੰਬਰ (ਯੂ.ਐਨ.ਆਈ.)-ਭਾਰਤ ਨੇ ਏਸ਼ਿਆਈ ਖੇਡਾਂ ਵਿਚ ਪੁਰਸ਼ਾਂ ਦੀ 4x400 ਮੀਟਰ ਰਿਲੇਅ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਆਪਣੀ ਐਥਲੈਟਿਕਸ ਮੁਹਿੰਮ ਨੂੰ ਸਮਾਪਤ ਕੀਤਾ। ਧਰਮਵੀਰ ਚੌਧਰੀ, ਮਨੂ ਟੀ.ਐਸ., ਜੈ ਕੁਮਾਰ ਅਤੇ ਵਿਸ਼ਾਲ ਟੀ.ਕੇ. ਦੀ ਟੀਮ ਨੇ 3:01.61 ਦਾ ਸਮਾਂ ਕੱਢ ਕੇ ਇਹ ਦੌੜ ਜਿੱਤੀ।ਜਪਾਨ ਨੇ 3:00.75 ਦੇ ਸਮੇਂ ਨਾਲ ਸੋਨੇ ਦਾ ਤਗਮਾ ਜਿੱਤਿਆ, ਜਦਕਿ ਕਤਰ ਨੇ ਸੀਜ਼ਨ ਦੇ ਆਪਣੇ ਸਰਬੋਤਮ ਸਮੇਂ 3:00.93 ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ। ਭਾਰਤ ਨੇ ਥਾਈਲੈਂਡ ਵਲੋਂ ਮਿਲੀ ਆਖਰੀ ਚੁਣੌਤੀ ਦਾ ਡਟ ਕੇ ਸਾਹਮਣਾ ਕੀਤਾ ਅਤੇ ਵਿਸ਼ਾਲ ਟੀ.ਕੇ. ਨੇ ਆਖਰੀ ਪੜਾਅ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਬਚਾ ਲਿਆ।ਭਾਰਤੀ ਚੌਕੜੀ ਪੂਰੀ ਦੌੜ ਦੌਰਾਨ ਤਗਮੇ ਦੀ ਦੌੜ ਵਿਚ ਬਣੀ ਰਹੀ ਪਰ ਜਪਾਨ ਅਤੇ ਕਤਰ ਨੇ ਅੰਤਿਮ ਪੜਾਵਾਂ ਵਿਚ ਆਪਣੀ ਬੜ੍ਹਤ ਬਣਾ ਲਈ।
 ਵਿਸ਼ਾਲ ਨੇ ਦਬਾਅ ਹੇਠ ਵੀ ਸੰਜਮ ਬਣਾਈ ਰੱਖਿਆ ਅਤੇ ਇਹ ਯਕੀਨੀ ਬਣਾਇਆ ਕਿ ਭਾਰਤ ਥਾਈਲੈਂਡ ਤੋਂ ਅੱਗੇ ਰਹੇ।ਇਸ ਕਾਂਸੀ ਦੇ ਤਗਮੇ ਦਾ ਮਤਲਬ ਸੀ ਕਿ ਭਾਰਤ ਪੁਰਸ਼ਾਂ ਦੀ 4x400 ਮੀਟਰ ਰਿਲੇਅ ਦਾ ਉਹ ਖ਼ਿਤਾਬ ਬਰਕਰਾਰ ਨਹੀਂ ਰੱਖ ਸਕਿਆ, ਜੋ ਉਸ ਨੇ ਪਿਛਲੀਆਂ ਏਸ਼ਿਆਈ ਖੇਡਾਂ ਵਿਚ ਜਿੱਤਿਆ ਸੀ ਪਰ ਫਿਰ ਵੀ ਉਹ ਸਖ਼ਤ ਮੁਕਾਬਲੇ ਵਾਲੇ ਫਾਈਨਲ ਵਿਚ ਜੇਤੂ ਸਥਾਨ (ਪੋਡੀਅਮ) ‘ਤੇ ਰਹਿਣ ਵਿਚ ਕਾਮਯਾਬ ਰਿਹਾ।ਵਿਸ਼ਾਲ ਨੇ ਆਪਣੀ ਖੇਡ ਮੁਹਿੰਮ ਵਿਚ ਇਕ ਹੋਰ ਤਗਮਾ ਜੋੜਿਆ। ਇਸ ਤੋਂ ਪਹਿਲਾਂ ਉਹ ਭਾਰਤ ਦੀ ਮਿਸ਼ਰਤ 4x400 ਮੀਟਰ ਰਿਲੇਅ ਟੀਮ ਦਾ ਹਿੱਸਾ ਸੀ, ਜਿਸ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ।

ਪਿਛਲੀ ਖ਼ਬਰ ਸੂਬਾ ਪੰਜਾਬ ਅੰਦਰ ਵੱਧ ਰਿਹਾ ਨਸ਼ਿਆਂ ਦਾ ਛੇਵਾਂ ਦਰਿਆ ਪੰਜਾਬ ਦੀ ਜਵਾਨੀ ਲਈ ਵੱਡਾ ਚਿੰਤਾ ਦਾ ਵਿਸ਼ਾ-ਬੋਪਾਰਾਏ ਅਗਲੀ ਖ਼ਬਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਵਿਜੀਲੈਂਸ ਕਾਰਵਾਈ ਨੇ ਧਰਮਕੋਟ ’ਚ ਭ੍ਰਿਸ਼ਟਾਚਾਰ ਦੀ ਸਥਿਤੀ ’ਤੇ ਸਵਾਲ ਖੜ੍ਹੇ ਕੀਤੇ-ਮੱਖਣ ਬਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।